ਹਸਪਤਾਲ ’ਚ ਲੱਗੀਆਂ ਲੰਬੀਆਂ ਲਾਈਨਾਂ ਦਾ MLA ਨੇ ਇੰਝ ਕੱਢਿਆ ਹੱਲ... - MLA Lakhbir Rai
🎬 Watch Now: Feature Video
ਸ੍ਰੀ ਫਤਿਹਗੜ੍ਹ ਸਾਹਿਬ: ਨਵੀਂ ਬਣੀ ਆਪ ਪਾਰਟੀ ਦੀ ਸਰਕਾਰ ਵਲੋਂ ਲੋਕਾਂ ਨੂੰ ਬੇਹਤਰ ਸਿਹਤ ਸੁਵਿਧਾਵਾਂ ਦੇਣ ਦਾ ਵਾਅਦਾ ਕੀਤਾ ਗਿਆ ਸੀ ਜਿਸ ਦੇ ਚੱਲਦੇ ਆਪ ਪਾਰਟੀ ਦੇ ਚੁਣੇ ਗਏ ਵਿਧਾਇਕਾਂ ਵੱਲੋਂ ਆਪਣੇ ਆਪਣੇ ਹਲਕੇ ਦੇ ਸਰਕਾਰੀ ਸਿਵਲ ਹਸਪਤਾਲਾਂ ਵਿੱਚ ਜਾ ਲੋਕਾਂ ਨਾਲ ਗੱਲਬਾਤ ਕਰ ਸੁਝਾਵ ਵੀ ਲਏ ਜਾ ਰਹੇ ਹਨ। ਇਸੇ ਲੜੀ ਤਹਿਤ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਵਿਧਾਇਕ ਲਖਵੀਰ ਸਿੰਘ ਰਾਏ ਵਲੋਂ ਸਥਾਨਕ ਸਿਵਲ ਹਸਪਤਾਲ ਦਾ ਦੌਰਾ ਕੀਤਾ ਗਿਆ ਜਿੱਥੇ ਉਨ੍ਹਾਂ ਇਲਾਜ ਲਈ ਲੰਬੀ ਲੰਬੀ ਕਤਾਰਾਂ ਵਿਚ ਖੜੇ ਲੋਕਾਂ ਨੂੰ ਦੇਖ ਅਧਿਕਾਰੀਆਂ ਨਾਲ ਸਲਾਹ ਕਰਨ ਤੋਂ ਬਾਅਦ ਲੋਕਾਂ ਨੂੰ ਲੰਬੀ ਕਤਾਰਾਂ ਤੋਂ ਰਾਹਤ ਦੇਣ ਲਈ ਟੋਕਨ ਸਿਸਟਮ ਲਾਗੂ ਕਰਨ ਦੀ ਗੱਲ ਆਖਦੇ ਹੋਏ ਦੋ ਹੋਰ ਕਾਂਊਟਰ ਵੀ ਲਾਉਣ ਲਈ ਕਿਹਾ ਤਾਂ ਜੋ ਲੋਕਾਂ ਨੂੰ ਫਾਇਦਾ ਮਿਲੇ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚ ਬਹੁਤ ਸਾਰੀਆਂ ਕਮੀਆਂ ਹਨ ਜਿੰਨ੍ਹਾਂ ਨੂੰ ਜਲਦ ਦੂੂਰ ਕਰਵਾਇਆ ਜਾਵੇਗਾ।
Last Updated : Feb 3, 2023, 8:21 PM IST