ਅੰਮ੍ਰਿਤਸਰ ਪੁਲਿਸ ਨੇ ਸਮਗਲਰ ਸਾਜਨ ਸਿੰਘ ਨੂੰ ਕੀਤਾ ਗ੍ਰਿਫ਼ਤਾਰ - ਸਮਗਲਰ ਸਾਜਨ ਸਿੰਘ ਗ੍ਰਿਫ਼ਤਾਰ
🎬 Watch Now: Feature Video
ਅੰਮ੍ਰਿਤਸਰ: ਅੰਮ੍ਰਿਤਸਰ ਸੀ.ਆਈ.ਏ ਸਟਾਫ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਸਮਗਲਰ ਸਾਜਨ ਸਿੰਘ ਨੂੰ ਸ਼ਹਿਰ ਦੇ ਸਕਤਾਰੀ ਬਾਗ ਦੀ ਘੇਰਾਬੰਦੀ ਕਰਕੇ ਕਾਬੂ ਕੀਤਾ ਹੈ। ਪੁਲਿਸ ਨੇ ਮੌਕੇ ਤੋਂ ਉਸ ਕੋਲੋਂ 20 ਕਾਰਤੂਸ, 20 ਗ੍ਰਾਮ ਹੈਰੋਇਨ, ਇੱਕ 32 ਬੋਰ ਪਿਸਤੌਲ ਸਣੇ 32 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਸੀਆਈਏ ਸਟਾਫ ਦੇ ਅਧਿਕਾਰੀਆਂ ਮੁਤਾਬਕ, ਸਮੱਗਲਰ ਸਾਜਨ ਵਿਰੁੱਧ ਕਤਲ, ਲੜਾਈ, ਨਸ਼ਾ ਤਸਕਰੀ ਦੇ ਝਗੜੇ ਦੇ ਸਬੰਧ 'ਚ ਵੱਖ-ਵੱਖ ਥਾਣਿਆਂ ਵਿੱਚ 12 ਕੇਸ ਦਰਜ ਕੀਤੇ ਗਏ ਹਨ। ਜਿਸ ਵਿੱਚ ਉਸ ਨੂੰ ਭਗੌੜਾ ਕਰਾਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਮੁਲਜ਼ਮ ਨੂੰ ਰਿਮਾਂਡ 'ਤੇ ਲਿਆ ਗਿਆ ਹੈ ਤੇ ਉਸ ਕੋਲੋਂ ਪੁੱਛਗਿੱਛ ਜਾਰੀ ਹੈ। ਇਸ ਦੌਰਾਨ ਪੁਲਿਸ ਇਹ ਜਾਨਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਸ ਦੇ ਕਿਹੜੇ- ਕਿਹੜੇ ਸਮਗਲਰਾਂ ਨਾਲ ਸੰਬੰਧ ਹਨ ਤੇ ਉਹ ਕਿਸ ਕੋਲੋਂ ਹਥਿਆਰ ਤੇ ਹੈਰੋਇਨ ਲੈ ਕੇ ਆਂਉਦਾ ਸੀ। ਪੁਲਿਸ ਵੱਲੋਂ ਇਸ ਮਾਮਲੇ 'ਚ ਵੱਡੇ ਖੁਲਾਸੇ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਗਿਆ ਹੈ।