ਯੂਕਰੇਨ ’ਚ ਫਸੇ ਵਿਦਿਆਰਥਣ ਦੇ ਮਾਪਿਆਂ ਨੇ ਕੇਂਦਰ ਨੂੰ ਸੁਣਾਈਆਂ ਖਰੀਆਂ-ਖਰੀਆਂ
🎬 Watch Now: Feature Video
ਫਰੀਦਕੋਟ: ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਦੇ ਮਾਪਿਆਂ ਵਿੱਚ ਦਿਨੋਂ ਦਿਨ ਆਪਣੇ ਬੱਚਿਆਂ ਦੀ ਸੁਰੱਖਿਆ ਅਤੇ ਵਤਨ ਵਾਪਸੀ ਨੂੰ ਲੈ ਕੇ ਚਿੰਤਾਵਾਂ (student stranded in Ukraine) ਵੱਧ ਰਹੀਆਂ ਹਨ। ਯੂਕਰੇਨ ਵਿੱਚ ਇਕ ਭਾਰਤੀ ਵਿਦਿਆਰਥੀ ਦੀ ਧਮਾਕੇ ਵਿੱਚ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਬਾਕੀ ਬੱਚਿਆਂ ਦੇ ਮਾਪੇ ਸਦਮੇਂ ਵਿੱਚ ਹਨ ਅਤੇ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਉਨ੍ਹਾਂ ਦੀਆਂ ਚਿੰਤਾਵਾਂ ਹੋਰ ਵਧ ਗਈਆਂ ਹਨ। ਯੂਕਰੇਨ ਦੇ ਖਾਰਕੀਵ ਵਿੱਚ ਫਰੀਦਕੋਟ ਦੇ ਪਿੰਡ ਮਹਿਮੂਆਣਾ ਦੀ ਸੁਖਵਿੰਦਰ ਕੌਰ ਵੀ ਫਸੀ ਹੋਈ ਹੈ ਜੋ MBBS ਦੀ ਪੜ੍ਹਾਈ ਲਈ ਉਥੇ ਗਏ ਹੋਈ ਸੀ ਅਤੇ ਅਖੀਰਲੇ ਸਾਲ ਵਿੱਚ ਪੜ੍ਹਾਈ ਕਰ ਰਹੀ ਸੀ। ਵਿਦਿਆਰਥਣ ਦੇ ਮਾਪਿਆਂ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਲਗਦਾ ਨਹੀਂ ਕਿ ਸਰਕਾਰ ਪੰਜਾਬ ਦੇ ਬੱਚਿਆਂ ਨੂੰ ਵਾਪਸ ਲਿਆਉਣ ਲਈ ਕੋਈ ਉਪਰਾਲਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਬੱਚੇ ਕੀਵ ਅਤੇ ਖਾਰਕੀਵ ਵਿੱਚ ਫਸੇ ਹਨ ਪਰ ਸਰਕਾਰ ਉਨ੍ਹਾਂ ਨੂੰ ਉੱਥੋਂ ਵਾਪਸ ਲਿਆਉਣ ਦਾ ਕੋਈ ਪ੍ਰਬੰਧ ਕਰਨ ਦੀ ਬਜਾਇ ਉਹਨਾਂ ਨੂੰ ਖੁਦ ਯੂਰਪ ਦੇਸਾਂ ਦੇ ਬਾਰਡਰਾਂ ਤੱਕ ਆਉਣ ਲਈ ਕਹਿ ਰਹੀ ਹੈ ਜੋ ਬਹੁਤ ਮੁਸ਼ਕਿਲ ਹੈ।
Last Updated : Feb 3, 2023, 8:18 PM IST