ਮਾਂ ਦੇ ਦੇਹਾਂਤ ਤੋਂ ਬਾਅਦ ਕੀ ਬੋਲੀ ਰਾਖੀ ਸਾਵੰਤ, ਇਥੇ ਦੇਖੋ ਵੀਡੀਓ - ਮਾਂ ਦੇ ਦੇਹਾਂਤ ਤੋਂ ਬਾਅਦ ਕੀ ਬੋਲੀ ਰਾਖੀ ਸਾਵੰਤ
🎬 Watch Now: Feature Video
ਮੁੰਬਈ: ਡਰਾਮਾ ਕੁਈਨ ਅਤੇ ਮਾਡਲ ਰਾਖੀ ਸਾਵੰਤ ਦੀ ਮਾਂ ਜਯਾ ਸਾਵੰਤ ਦਾ ਬੀਤੇ ਦਿਨ ਸ਼ਨੀਵਾਰ ਨੂੰ ਦੇਹਾਂਤ ਹੋ ਗਿਆ ਸੀ। ਰਾਖੀ ਦੀ ਮਾਂ ਜਯਾ ਸਾਵੰਤ ਨੂੰ ਕੈਂਸਰ ਅਤੇ ਬ੍ਰੇਨ ਟਿਊਮਰ ਸੀ, ਜਿਸ ਕਾਰਨ ਉਹ ਪਿਛਲੇ ਲੰਮੇ ਸਮੇਂ ਤੋਂ ਟਾਟਾ ਮੈਮੋਰੀਅਲ ਕੈਂਸਰ ਹਸਪਤਾਲ ਵਿੱਚ ਭਰਤੀ ਸੀ।
ਮੀਡੀਆ ਨਾਲ ਗੱਲਬਾਤ ਕਰਦੇ ਰਾਖੀ ਨੇ ਕਿਹਾ "ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹਾਂਗੀ। ਸਭ ਇਥੇ ਆਏ। ਸਲਮਾਨ ਖਾਨ, ਸ਼ਾਹਰੁਖ ਖਾਨ, ਫਰਾਹ ਮੈਮ, ਸ਼ਿਲਪਾ ਮੈਮ, ਮੇਰੀ ਮਾਂ ਦੀ ਦੇਖਭਾਲ ਕਰਨ ਲਈ ਸਾਰਿਆਂ ਦਾ। ਮੇਰੀ ਆਰਥਿਕ ਸਥਿਤੀ ਮਜ਼ਬੂਤ ਨਹੀਂ ਸੀ। ਪਰ ਸਾਰਿਆਂ ਨੇ ਮੇਰੀ ਮਦਦ ਕੀਤੀ। ਉਹ ਇੱਕ ਮਜ਼ਬੂਤ ਅਤੇ ਬਹਾਦਰ ਔਰਤ ਸੀ, ਉਸਨੇ ਬਹਾਦਰੀ ਨਾਲ ਕੈਂਸਰ ਨਾਲ ਲੜੀ।' ਇਸ ਦੇ ਨਾਲ ਹੀ ਰਾਖੀ ਦੇ ਭਰਾ ਨੇ ਵੀ ਸਿਤਾਰਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅਸੀਂ ਭੈਣ ਭਰਾ ਦੋਵੇਂ ਮਿਲ ਕੇ ਆਪਣੀ ਮਾਂ ਦਾ ਸੁਪਨਾ ਪੂਰਾ ਕਰਾਂਗੇ।
ਦੱਸ ਦਈਏ ਕਿ ਰਾਖੀ ਦੀ ਮਾਂ ਪਿਛਲੇ ਲੰਮੇ ਸਮੇਂ ਤੋਂ ਇਲਾਜ ਅਧੀਨ ਮੁੰਬਈ ਦੇ ਟਾਟਾ ਮੈਮੋਰੀਅਲ ਕੈਂਸਰ ਹਸਪਤਾਲ ਵਿੱਚ ਭਰਤੀ ਸੀ। ਇਸ ਨੂੰ ਲੈ ਕੇ ਰਾਖੀ ਸਾਵੰਤ ਆਏ ਦਿਨ ਮੀਡੀਆ ਸਾਹਮਣੇ ਆਪਣੀ ਮਾਂ ਦੀ ਸਿਹਤ ਦਾ ਅਪਡੇਟ ਸਾਂਝਾ ਕਰਦੀ ਰਹਿੰਦੀ ਸੀ।
ਸਾਵੰਤ ਹਾਲ ਹੀ 'ਚ ਆਦਿਲ ਨਾਲ ਵਿਆਹ ਕਰਨ ਅਤੇ ਬਾਅਦ 'ਚ ਅਦਾਕਾਰ ਸ਼ਰਲਿਨ ਚੋਪੜਾ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਮਾਮਲੇ 'ਚ ਗ੍ਰਿਫਤਾਰ ਹੋਣ ਤੋਂ ਬਾਅਦ ਸੁਰਖੀਆਂ 'ਚ ਬਣੀ ਸੀ।
ਤੁਹਾਨੂੰ ਦੱਸ ਦਈਏ ਕਿ ਰਾਖੀ ਪਿਛਲੇ ਕਾਫੀ ਸਮੇਂ ਤੋਂ ਸੁਰਖੀਆਂ ਵਿੱਚ ਬਣੀ ਹੋਈ ਸੀ, ਪਹਿਲਾਂ ਰਾਖੀ ਦਾ ਵਿਆਹ, ਫਿਰ ਆਦਿਲ ਦਾ ਰਾਖੀ ਨਾ ਆਪਣਾਉਣਾ ਅਤੇ ਫਿਰ ਅਚਾਨਕ ਆਦਿਲ ਦਾ ਰਾਖੀ ਨੂੰ ਆਪਣਾ ਲੈਣਾ ਅਤੇ ਫਿਰ ਰਾਖੀ ਦਾ ਜੇਲ੍ਹ ਜਾਣਾ ਅਤੇ ਹੁਣ ਰਾਖੀ ਦੀ ਮਾਂ ਦੀ ਮੌਤ ਨੇ ਰਾਖੀ ਨੂੰ ਸੁਰਖ਼ੀਆਂ ਵਿੱਚ ਰੱਖਿਆ ਹੈ।