ਤਪਾ ਡੀਐੱਸਪੀ ਨੇ ਥਾਣਾ ਭਦੌੜ ਵਿਖੇ ਕੀਤੀ ਪਬਲਿਕ ਮੀਟਿੰਗ - Dsp meeting bhadaur
🎬 Watch Now: Feature Video
ਬਰਨਾਲਾ: ਤਪਾ ਡੀ.ਐੱਸ.ਪੀ. ਸੰਦੀਪ ਕੌਰ ਸੰਧੂ ਵੱਲੋਂ ਥਾਣਾ ਭਦੌੜ ਵਿਖੇ ਪਹੁੰਚ ਕੇ ਇੱਕ ਪਬਲਿਕ ਮੀਟਿੰਗ ਕੀਤੀ। ਇਸ ਮੌਕੇ ਤੇ ਉਨ੍ਹਾਂ ਵੱਲੋਂ ਪਿੰਡਾਂ ਦੇ ਪੰਚਾਂ ਸਰਪੰਚਾਂ ਅਤੇ ਸ਼ਹਿਰ ਦੇ ਮੋਹਰੀ ਬੰਦਿਆਂ ਨਾਲ ਸੁਰੱਖਿਆ ਨੂੰ ਲੈ ਕੇ ਵਿਚਾਰ ਵਟਾਂਦਰੇ ਕੀਤੇ ਗਏ। ਆਮ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਹੱਲ ਬਾਰੇ ਵੀ ਸਲਾਹ ਮਸ਼ਵਰਾ ਕੀਤਾ ਜਿਸ ਵਿੱਚ ਲੋਕਾਂ ਨੂੰ ਪੇਸ਼ ਆ ਰਹੀਆਂ ਦਰਪੇਸ਼ ਮੁਸ਼ਕਲਾਂ ਬਾਰੇ ਅਤੇ ਉਨ੍ਹਾਂ ਦੇ ਹੱਲ ਬਾਰੇ ਚਰਚਾ ਕੀਤੀ ਗਈ। ਇਸ ਸਮੇਂ ਵੱਖ-ਵੱਖ ਮੋਹਰੀ ਬੰਦਿਆਂ ਵੱਲੋਂ ਸ਼ਹਿਰ ਵਿੱਚ ਆ ਰਹੀ ਟਰੈਫਿਕ ਦੀ ਸਮੱਸਿਆ, ਲਾਊਡ ਸਪੀਕਰ, ਡੀਜਿਆਂ ਦੀ ਫੁੱਲ ਆਵਾਜ਼, ਬੁਲਟ ਦੇ ਪਟਾਕਿਆਂ ਆਦਿ ਬਾਰੇ ਜਾਣੂ ਕਰਵਾਇਆ। ਡੀ.ਐੱਸ.ਪੀ. ਤਪਾ ਨੇ ਹਾਜ਼ਰੀਨ ਨੂੰ ਵਿਸਵਾਸ਼ ਦਿਵਾਉਂਦਿਆਂ ਕਿਹਾ ਕਿ ਪੁਲਿਸ ਵੱਲੋਂ ਕਿਸੇ ਵੀ ਨਾਗਰਿਕ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਤੋ ਇਲਾਵਾ ਜੇਕਰ ਸਮੱਸਿਆਵਾਂ ਲੋਕਾਂ ਨੂੰ ਪੇਸ਼ ਆ ਰਹੀਆਂ ਹਨ ਉਨ੍ਹਾਂ ਦਾ ਤੁਰੰਤ ਹੱਲ ਲਈ ਮੌਜੂਦ ਐੱਸਐੱਚਓ ਨੂੰ ਕਿਹਾ ਹੈ।
Last Updated : Feb 3, 2023, 8:18 PM IST