'ਆਪ' ਦੀ ਸਰਕਾਰ ਵੀ ਨਹੀਂ ਰੋਕ ਸਕੀ ਨਸ਼ੇ ਕਾਰਨ ਹੋਣ ਵਾਲੀਆਂ ਮੌਤਾਂ - ਨਸ਼ੇ ਕਾਰਨ ਇੱਕ ਹੋਰ ਨੌਜਵਾਨ ਦੀ ਮੌਤ
🎬 Watch Now: Feature Video
ਬਠਿੰਡਾ: ਪੰਜਾਬ ਵਿੱਚ ਨਸ਼ੇ ਦੀ ਓਵਰ ਡੋਜ਼ (Overdose of the drug) ਨਾਲ ਹੋਣ ਵਾਲੀਆ ਮੌਤਾਂ ਦੀ ਗਿਣਤੀ ਦਿਨੋਂ-ਦਿਨ ਵੱਧ ਦੀ ਜਾ ਰਹੀ ਹੈ। ਬਠਿੰਡਾ ਦੀ ਧੋਬੀਆਣਾ ਬਸਤੀ (Dhobiana Basti of Bathinda) ਵਿੱਚ ਨਸ਼ੇ ਕਾਰਨ ਇੱਕ ਹੋਰ ਨੌਜਵਾਨ ਦੀ ਮੌਤ (Another teen dies due to drugs) ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਅਕਾਸ਼ਦੀਪ ਜੋ ਕਿ ਪਹਿਲਾਂ ਨਸ਼ਾ ਕਰਦਾ ਸੀ, ਪਰ ਹੁਣ ਛੱਡ ਚੁੱਕਿਆ ਸੀ, ਬੀਤੀ ਦੇਰ ਸ਼ਾਮ ਉਸ ਨੂੰ ਉਸ ਦੇ ਦੋਸਤਾਂ ਨੇ ਬੁਲਾਇਆ ਅਤੇ ਫਿਰ ਉਸ ਨੂੰ ਧੱਕੇ ਨਾਲ ਨਸ਼ਾ (drug) ਦਿੱਤਾ, ਜਿਸ ਕਾਰਨ ਅਕਾਸ਼ਦੀਪ ਦੀ ਮੌਤ ਹੋ ਗਈ, ਦੂਜੇ ਪਾਸੇ ਡਾਕਟਰ ਨੇ ਦੱਸਿਆ ਕਿ ਜਦੋਂ ਅਕਾਸ਼ਦੀਪ ਨੂੰ ਹਸਪਤਾਲ ਲਿਆਉਦਾ ਗਿਆ ਤਾਂ ਉਸ ਸਮੇਂ ਉਸ ਦੀ ਮੌਤ (Detha) ਹੋ ਚੁੱਕੀ ਸੀ।
Last Updated : Feb 3, 2023, 8:20 PM IST