ਜਲੰਧਰ 'ਚ ਸ਼ਨਿੱਚਰਵਾਰ ਨੂੰ ਵੀ ਬੰਦ ਰਹਿਣਗੀਆਂ ਦੁਕਾਨਾਂ - ਕੋਰੋਨਾ ਵਾਇਰਸ
🎬 Watch Now: Feature Video
ਜਲੰਧਰ: ਕੋਰੋਨਾ ਵਾਇਰਸ ਦੇ ਵਧਦੇ ਕੇਸਾਂ ਦੀ ਗਿਣਤੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਰੈਡ ਜ਼ੋਨ ਸ਼ਹਿਰਾਂ ਵਿੱਚ ਸਖ਼ਤੀ ਵਧਾਉਣ ਦਾ ਫੈਸਲਾ ਲਿਆ ਹੈ। ਇਸ ਫੈਸਲੇ ਤਹਿਤ ਇਨ੍ਹਾਂ ਸ਼ਹਿਰਾਂ ਵਿੱਚ ਸ਼ਨਿੱਚਰਵਾਰ ਨੂੰ ਵੀ ਬਾਜ਼ਾਰ ਤੇ ਦੁਕਾਨਾਂ ਬੰਦ ਰਹਿਣਗੀਆਂ। ਇਸ ਦੇ ਨਾਲ ਹੀ ਜ਼ਰੂਰੀ ਸਾਮਾਨ ਵਾਲੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ। ਇਨ੍ਹਾਂ ਰੈਡ ਜ਼ੋਨਾਂ 'ਚ ਵਾਲੇ ਸ਼ਹਿਰਾਂ ਜਲੰਧਰ ਸ਼ਹਿਰ ਵੀ ਸ਼ਾਮਲ ਹੈ। ਇਸ ਫੈਸਲੇ ਬਾਰੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਹਰ ਵਾਰ ਵੀਕੈਂਡ ਲੌਕਡਾਊਨ ਦਾ ਐਲਾਨ ਕਰ ਦਿੰਦੀ ਹੈ। ਦੁਕਾਨਦਾਰਾਂ ਨੇ ਕਿਹਾ ਕਿ ਵਾਰ-ਵਾਰ ਲੌਕਡਾਊਨ ਲਾਉਣ ਦੇ ਬਜਾਏ ਇੱਕ ਵਾਰ ਸਹੀ ਤਰੀਕੇ ਨਾਲ ਲੌਕਡਾਊਨ ਲਗਾ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਵਾਰ-ਵਾਰ ਲੌਕਡਾਊਨ ਲਗਾਉਣ ਨਾਲ ਦੁਕਾਨਾਂ 'ਤੇ ਆਉਣ ਵਾਲਾ ਸਾਮਾਨ ਵੀ ਜੋ ਕੁਝ ਸਾਮਾਨ ਦੋ ਦਿਨ ਦੀ ਵੈਲੀਡਿਟੀ ਵਾਲਾ ਹੁੰਦਾ ਹੈ, ਉਹ ਖਰਾਬ ਹੋ ਜਾਂਦਾ ਹੈ।