ਲੈਬ ਟੈਕਨੀਸ਼ੀਅਨਾਂ ਨੇ ਸਰਕਾਰ ਦੇ ਖ਼ਿਲਾਫ਼ ਖੋਲ੍ਹਿਆ ਮੋਰਚਾ, ਮੁਕੰਮਲ ਹੜਤਾਲ 'ਤੇ ਜਾਣ ਦਾ ਲਿਆ ਫੈਸਲਾ - Lab technicians strike against government
🎬 Watch Now: Feature Video

ਬਠਿੰਡਾ: ਜ਼ਿਲ੍ਹੇ 'ਚ ਸਰਕਾਰੀ ਹਸਪਤਾਲਾਂ ਤੇ ਲੈਬਾਂ ਵਿੱਚ ਕੰਮ ਕਰਦੇ ਲੈਬ ਟੈਕਨੀਸ਼ਅਨਾਂ ਨੇ ਪੰਜਾਬ ਸਰਕਾਰ ਮੋਰਚਾ ਖੋਲ੍ਹ ਦਿੱਤਾ ਹੈ। ਆਪਣੀ ਮੰਗਾਂ ਨੂੰ ਲੈ ਕੇ ਇਨ੍ਹਾਂ ਲੈਬ ਟੈਕਨੀਸ਼ਅਨਾਂ ਨੇ 23 ਤਰੀਕ ਨੂੰ ਮੁਕੰਮਲ ਹੜਤਾਲ 'ਤੇ ਜਾਣ ਦਾ ਫੈਸਲਾ ਲਿਆ ਹੈ। ਇਸ ਦੀ ਜਾਣਕਾਰੀ ਲੈਬ ਟੈਕਨੀਸ਼ਅਨਾਂ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਨੇ ਮੀਡੀਆ ਨੂੰ ਦਿੱਤੀ। ਉਨ੍ਹਾਂ ਕਿਹਾ ਕਿ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਲਾਰੇ ਲਾਈ ਜਾ ਰਹੀ ਹੈ ਅਤੇ ਉਨ੍ਹਾਂ ਦੀ ਬਾਕੀ ਮੰਗਾਂ ਨੂੰ ਵੀ ਨਹੀਂ ਮੰਨ ਰਹੀ। ਇਸ ਕਾਰ ਉਨ੍ਹਾਂ ਨੂੰ ਮਜ਼ਬੂਰਨ ਹੜਤਾਲ 'ਤੇ ਜਾਣਾ ਪਿਆ ਹੈ।