ਪਿੰਡ ਕੋਰਟ ਹਿਆਤ 'ਚ ਹੋ ਰਹੀ ਧੜੱਲੇ ਨਾਲ ਮਾਈਨਿੰਗ - illegal mining punjab
🎬 Watch Now: Feature Video
ਅੰਮ੍ਰਿਤਸਰ: ਜੰਡਿਆਲਾ ਗੁਰੂ ਕਸਬੇ ਅਧੀਨ ਪੈਂਦੇ ਪਿੰਡ ਕੋਰਟ ਹਿਆਤ ਵਿੱਚ ਕਾਂਗਰਸ ਦੇ ਸਰਪੰਚ ਦਾ ਦਬੰਗਾਈ ਚਿਹਰਾ ਸਾਹਮਣੇ ਆਇਆ ਹੈ। ਕਾਂਗਰਸ ਦਾ ਸਰਪੰਚ ਧੜੱਲੇ ਨਾਲ ਨਾ ਸਿਰਫ ਪਿੰਡ ਦੇ ਛੱਪੜ ਵਿੱਚੋ ਮਿੱਟੀ ਚੋਰੀ ਕਰ ਰਿਹਾ ਹੈ, ਸਗੋਂ ਹੋਰ ਮਿੱਟੀ ਲਈ ਨਾਲ ਲੱਗਦੇ ਮਕਾਨ ਦੀ ਜ਼ਮੀਨ ਦੀ ਵੀ ਖੁਦਾਈ ਕਰਵਾਈ ਜਾ ਰਹੀ ਹੈ। ਇੰਨਾ ਹੀ ਨਹੀਂ, ਸਬੰਧਤ ਵਿਭਾਗ ਅਜੇ ਵੀ ਇਸ ਮਾਮਲੇ ਵਿੱਚ ਕਾਰਵਾਈ ਕਰਨ ਤੋਂ ਗੁਰੇਜ਼ ਕਰ ਰਿਹਾ ਹੈ, ਇੱਥੋਂ ਤਕ ਕਿ ਪੁਲਿਸ ਨੇ ਅਜੇ ਤੱਕ ਕਿਸੇ ਮਾਮਲੇ ਦੀ ਸੁਣਵਾਈ ਨਹੀਂ ਕੀਤੀ ਹੈ। ਇਸ ਬਾਰੇ ਲੋਕਾਂ ਦਾ ਕਹਿਣਾ ਹੈ ਕਿ ਮਿੱਟੀ ਦੇ ਨਾਲ-ਨਾਲ ਜ਼ਮੀਨ ਵਿੱਚੋਂ ਰੇਤ ਕੱਢ ਕੇ ਵੀ ਬਾਹਰ ਵੇਚੀ ਜਾ ਰਹੀ ਹੈ ਤੇ ਰਣਜੀਤ ਸਿੰਘ ਰਾਣਾ ਵੱਲੋਂ ਗੋਲੀ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਹੈ। ਬੀਡੀਓ ਅਮਨਦੀਪ ਸਿੰਘ ਦਾ ਕਹਿਣਾ ਹੈ ਕਿ ਇਹ ਸਾਡੇ ਧਿਆਨ ਵਿੱਚ ਨਹੀਂ ਹੈ, ਇਸ ਦੀ ਜਾਂਚ ਕੀਤੀ ਜਾਵੇਗੀ ਅਤੇ ਕਾਰਵਾਈ ਕੀਤੀ ਜਾਵੇਗੀ।
Last Updated : Aug 8, 2020, 4:37 PM IST