ਹੁਸ਼ਿਆਰਪੁਰ ਪੁਲਿਸ ਵੱਲੋਂ ਚੋਰ ਗਿਰੋਹ ਕਾਬੂ - Focal point
🎬 Watch Now: Feature Video
ਹੁਸ਼ਿਆਰਪੁਰ : ਡੀਐੱਸਪੀ ਜਗਦੀਸ਼ ਰਾਜ ਅੱਤਰੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਉਨ੍ਹਾਂ ਨੇ ਇਸ ਵਿੱਚ ਜਾਣਕਾਰੀ ਦਿੱਤੀ ਕਿ ਸ਼ਹਿਰ ਵਿੱਚ ਵੱਧ ਰਹੀਆਂ ਚੋਰੀਆਂ ਵਾਰਦਾਤਾਂ ਨੂੰ ਠੱਲ੍ਹ ਪਾਉਣ ਲਈ ਫੋਕਲ ਪੁਆਇੰਟ ਰਾਮਨਗਰ ਮੋਰ ਪੁਰਹੀਰਾਂ ਵਿਖੇ ਲੱਕੀ ਮਸੀਹ ਪੁੱਤਰ ਰਾਮ ਪ੍ਰਕਾਸ਼ ਅਤੇ ਮਨਪ੍ਰੀਤ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਸਿੰਗੜੀਵਾਲਾ ਨੂੰ ਸ਼ੱਕ ਦੀ ਬਿਨਾਂ ਤੇ ਕਾਬੂ ਕਰਕੇ ਉਨ੍ਹਾਂ ਪਾਸੋਂ ਡੇਢ ਸੌ ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ। ਇਨ੍ਹਾਂ ਕੋਲੋਂ ਤਫਤੀਸ਼ ਕਰਨ ਉੱਤੇ ਪਤਾ ਲੱਗਾ ਕਿ ਡਗਾਣਾ ਸਕੂਲ ਅਤੇ ਪਿੰਡ ਚੱਕ ਗੁੱਜਰਾਂ ਵਿੱਚ ਚੋਰੀ ਵੀ ਇਨ੍ਹਾਂ ਨੇ ਹੀ ਕੀਤੀ ਹੈ। ਇਨ੍ਹਾਂ ਨੇ ਬਹੁਤ ਸਰੀਆਂ ਵਾਰਦਾਤਾ ਕੀਤੀਆਂ ਹਨ ਇਨ੍ਹਾਂ ਨੂੰ ਰਿਮਾਂਡ ਵਿੱਚ ਲੈਕੇ ਹੋਰ ਜਾਣਕਾਰੀ ਹਾਸਲ ਕੀਤੀ ਜਾਵੇਗੀ।