ਬਾਸਮਤੀ ਦੇ ਨੁਕਸਾਨ ’ਤੇ ਸਰਕਾਰ ਦਾ ਇਹ ਵੱਡਾ ਕਦਮ - ਪੰਜਾਬ ਦੇ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ
🎬 Watch Now: Feature Video
ਚੰਡੀਗੜ੍ਹ: ਪੰਜਾਬ ਦੇ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਨੇ ਈਟੀਵੀ ਭਾਰਤ ਦੇ ਨਾਲ ਖ਼ਾਸ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਜੋ ਵੀ ਝੋਨੇ ਦੀ ਫਸਲ ਵੱਢੀ ਗਈ ਹੈ ਜਾਂ ਮੰਡੀ ਤੱਕ ਪਹੁੰਚ ਚੁੱਕੀ ਹੈ ਉਸਦੀ ਪੂਰੀ ਤਰ੍ਹਾਂ ਖਰੀਦ ਸਰਕਾਰ ਨੇ ਕਰ ਲਈ ਹੈ। ਸਰਕਾਰ ਵੱਲੋਂ ਕੋਈ ਵੀ ਕਿੱਲਤ ਨਹੀਂ ਆਈ ਜਿਸ ਨਾਲ ਕਿਸਾਨਾਂ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ। ਜੋ ਫਸਲ ਗੀਲੀ ਹੋਈ ਹੈ ਉਸ ਨੂੰ ਵੀ ਮੁੜ ਸੁਕਾ ਕੇ ਪੈਕ ਕਰਕੇ ਕੇਂਦਰ ਸਰਕਾਰ ਨੂੰ ਦਿੱਤੀ ਜਾ ਰਹੀ ਹੈ। ਪਰ ਬਾਸਮਤੀ ਨੂੰ ਸਭ ਤੋਂ ਜਿਆਦਾ ਨੁਕਸਾਨ ਹੋਇਆ ਹੈ। ਉਸਦੀ ਵੀ ਫਸਲ ਗਿਰਦਾਵਰੀ ਕੀਤੀ ਜਾ ਰਹੀ ਹੈ। ਆਉਣ ਵਾਲੇ ਸਮੇਂ ਚ ਪੰਜਾਬ ਸਰਕਾਰ ਦੀ ਨੀਤੀਆਂ ਦੇ ਤਹਿਤ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾ ਰਿਹਾ ਹੈ।