ਕਾਲੇ ਕਾਨੂੰਨ ਰੱਦ ਹੋਣ ਤੱਕ ਭਾਜਪਾ ਆਗੂਆਂ ਦੇ ਘਿਰਾਓ ਦਾ ਕਿਸਾਨਾਂ ਵੱਲੋਂ ਐਲਾਨ - ਈਸਾਈ ਸਾਂਝਾ ਫਰੰਟ ਵੱਲੋ
🎬 Watch Now: Feature Video
ਹੁਸ਼ਿਆਰਪੁਰ: ਸਿੱਖ, ਮੁਸਲਿਮ, ਦਲਿਤ, ਈਸਾਈ ਸਾਂਝਾ ਫਰੰਟ ਵੱਲੋ ਸਿੰਘ ਸਭਾ ਗੁਰਦੁਆਰਾ ਹੁਸ਼ਿਆਰਪੁਰ ਵਿਖੇ ਪ੍ਰੈਸ ਕਾਨਫ਼ਰੰਸ ਦਾ ਆਯੋਜਨ ਕੀਤਾ ਗਿਆ। ਪਿਛਲੇ ਦਿਨੀਂ ਭਾਜਪਾ ਦੇ ਨੇਤਾ ਤੀਕਸ਼ਣ ਸੂਦ ਵੱਲੋਂ ਕਿਸਾਨੀ ਸੰਘਰਸ਼ ਦੇ ਖਿਲਾਫ਼ ਦਿੱਤੇ ਵਿਵਾਦਿਤ ਬਿਆਨ ਦੀ ਸਾਂਝਾ ਫਰੰਟ ਦੇ ਨੇਤਾਵਾਂ ਵੱਲੋ ਕੜੇ ਸਬਦਾਂ ਵਿੱਚ ਨਿੰਦਾ ਕੀਤੀ। ਆਗੂਆਂ ਨੇ ਕਿਹਾ ਕਿ ਸੂਦ ਨੂੰ ਆਪਣੇ ਇਸ ਸ਼ਰਮਨਾਕ ਬਿਆਨ ਲਈ ਦੇਸ਼ ਦੇ ਕਿਸਾਨਾਂ ਅਤੇ ਮਜ਼ਦੂਰਾਂ ਕੋਲੋ ਮੁਆਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਆਪਣੇ ਬਲਬੂਤੇ 'ਤੇ ਐੱਮ ਸੀ ਚੋਣ ਨਾ ਜਿੱਤੇ ਹੋਣ 'ਉਹ ਦੱਸਣਗੇ ਕਿਸਾਨ ਕੌਣ ਨੇ' ਜੇਕਰ ਪੰਜਾਬ ਦੇ ਹਾਲਾਤ ਖਰਾਬ ਹੁੰਦੇ ਹਨ ਤਾਂ ਉਸਦੇ ਲਈ ਪੰਜਾਬ ਭਾਜਪਾ ਜ਼ਿੰਮੇਵਾਰ ਹੋਵੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਅਤੇ ਮਜ਼ਦੂਰਾਂ ਵੱਲੋ ਕੀਤੇ ਜਾ ਰਹੇ ਸੰਘਰਸ਼ ਨੂੰ ਜਿਸ ਢੰਗ ਨਾਲ ਭਾਜਪਾ ਵੱਲੋ ਬਦਨਾਮ ਕੀਤਾ ਜਾ ਰਿਹਾ ਹੈ, ਉਸਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਘੱਟ ਹੈ।