ਅਖਾੜਾ ਪੀਯੂ ਦਾ: ਵਿਦਿਅਰਥੀ ਕੌਂਸਲ ਦੀਆਂ ਚੋਣਾਂ 'ਚ ਵੋਟਾਂ ਦੀ ਗਿਣਤੀ ਜਾਰੀ - chandigarh news
🎬 Watch Now: Feature Video
ਚੰਡੀਗੜ੍ਹ: ਪੰਜਾਬ ਯੂਨੀਵਰਸਟੀ ਦੇ ਵਿੱਚ ਨਵੇਂ ਪ੍ਰਧਾਨ ਦੀਆਂ ਚੋਣਾਂ 'ਚ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਪੀਯੂ ਵਿਦਿਅਰਥੀ ਕੌਂਸਲ ਦੀਆਂ ਚੋਣਾਂ ਦੀ ਨਤੀਜਾ ਸ਼ੁਕਰਵਾਰ ਸ਼ਾਮ ਤੱਕ ਆ ਜਾਵੇਗਾ। ਪੀਯੂ ਵਿਦਿਅਰਥੀ ਕੌਂਸਲ ਦੀਆਂ ਚੋਣਾਂ ਸ਼ੁੱਕਰਵਾਰ ਸਵੇਰੇ 9:30 ਵਜੇ ਤੋਂ ਸ਼ੁਰੂ ਹੋਈ ਹੈ। ਇਸ ਚੋਣ ਪ੍ਰਕਿਰਿਆ 'ਚ 16 ਹਜ਼ਾਰ ਤੋਂ ਵੱਧ ਵਿਦਿਆਰਥੀ ਵੋਟਰ ਹਿੱਸਾ ਲੈ ਰਹੇ ਹਨ। ਪ੍ਰਧਾਨ, ਉਪ ਪ੍ਰਧਾਨ ਅਤੇ ਸਕੱਤਰ ਅਹੁਦੇ ਲਈ 4-4 ਉਮੀਦਵਾਰ ਹਨ, ਜਦਕਿ ਸੰਯੁਕਤ ਸਕੱਤਰ ਦੇ ਅਹੁਦੇ ਲਈ 6 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਸਾਰੇ ਅਹੁਦਿਆਂ ਦੇ 18 ਉਮੀਦਵਾਰਾਂ ਵਿੱਚ ਸਿਰਫ਼ 4 ਲੜਕੀਆਂ ਹਨ, ਜਦਕਿ ਇਸ ਯੂਨੀਵਰਸਿਟੀ ਵਿੱਚ ਪੜ੍ਹਣ ਵਾਲੀਆਂ ਕੁੜੀਆਂ ਦੀ ਗਿਣਤੀ ਇੱਥੇ ਪੜ੍ਹਦੇ ਮੁੰਡਿਆਂ ਤੋਂ ਜ਼ਿਆਦਾ ਹੈ। ਵਿਦਿਅਰਥੀ ਕੌਂਸਲ ਦੀਆਂ ਚੋਣਾਂ ਦੌਰਾਨ ਪੰਜਾਬ ਯੂਨੀਵਰਸਟੀ 'ਚ ਝੱੜਪ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਹਨ।
Last Updated : Sep 6, 2019, 3:27 PM IST