ਕਾਂਗਰਸ ਭਾਈ ਭਤੀਜਾਵਾਦ ’ਤੇ ਉੱਤਰੀ: ਜਸਵੀਰ ਗੜ੍ਹੀ
🎬 Watch Now: Feature Video
ਚੰਡੀਗੜ੍ਹ: ਕਾਂਗਰਸੀ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇਣ ਦੇ ਮਾਮਲੇ ਉਪਰ ਪੰਜਾਬ ਬਸਪਾ ਪ੍ਰਧਾਨ ਜਸਵੀਰ ਗੜ੍ਹੀ ਨੇ ਕਿਹਾ ਕੀ ਪਹਿਲਾ ਲੁਧਿਆਣਾ ਤੋਂ ਸੰਸਦ ਰਵਨੀਤ ਬਿੱਟੂ ਦੇ ਭਰਾ ਗੁਰਇਕਬਾਲ ਸਿੰਘ ਨੂੰ DSP ਲਗਾਇਆ ਗਿਆ ਤੇ ਹੁਣ ਵਿਧਾਇਕ ਰਾਕੇਸ਼ ਪਾਂਡੇ ਅਤੇ ਫਤਿਹਜੰਗ ਬਾਜਵਾ ਦੇ ਪੁੱਤਰ ਨੂੰ ਸਰਕਾਰੀ ਨੌਕਰੀ ਦਿੱਤੀ ਗਈ ਹੈ। ਜਦਕਿ ਘਰ-ਘਰ ਰੁਜ਼ਗਾਰ ਦੇਣ ਦਾ ਵਾਅਦਾ ਕੈਪਟਨ ਵੱਲੋਂ ਕੀਤਾ ਗਿਆ ਸੀ, ਪਰ ਹੁਣ ਕਾਂਗਰਸੀਆਂ ਨੂੰ ਘਰ-ਘਰ ਨੌਕਰੀਆਂ ਦੇ ਰਹੇ ਹਨ ਜਿਸ ਤੋਂ ਸਾਫ ਝਲਕਦਾ ਹੈ ਕੀ ਕਾਂਗਰਸ ਭਾਈ ਭਤੀਜਾਵਾਦ ’ਤੇ ਉਤਰ ਆਇਆ ਹੈ ਅਤੇ ਕੈਪਟਨ ਨੇ ਲੱਖਾਂ ਨੌਜਵਾਨਾਂ ਨਾਲ ਧੋਖਾ ਕੀਤਾ ਹੈ।