ਚੰਡੀਗੜ੍ਹ 'ਚ ਕੋਰੋਨਾ ਦੇ 5 ਨਵੇਂ ਕੇਸ ਆਏ ਸਾਹਮਣੇ - covid19
🎬 Watch Now: Feature Video
ਚੰਡੀਗੜ੍ਹ: ਦੇਸ਼ ਭਰ ਦੇ 'ਚ ਅੱਜ ਲੌਕਡਾਊਨ ਦਾ ਚੌਥਾ ਗੇੜ ਸ਼ੁਰੂ ਹੋ ਗਿਆ ਹੈ। ਉੱਥੇ ਹੀ ਜੇਕਰ ਚੰਡੀਗੜ੍ਹ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਚਾਰ ਦਿਨ ਤੋਂ ਚੰਡੀਗੜ੍ਹ ਵਿੱਚ ਕੋਈ ਕੋਰੋਨਾ ਦਾ ਕੋਈ ਨਵਾਂ ਮਾਮਲਾ ਨਹੀਂ ਆਇਆ ਸੀ। ਅੱਜ ਸਵੇਰ ਹੁੰਦਿਆਂ ਹੀ 5 ਨਵੇਂ ਕੇਸ ਬਾਪੂ ਧਾਮ ਕਾਲੋਨੀ ਤੋਂ ਆ ਗਏ। ਉਨ੍ਹਾਂ ਵਿੱਚੋਂ ਤਿੰਨ ਕੇਸ ਇੱਕ ਪਰਿਵਾਰ ਦੇ ਹਨ, ਜਦੋਂ ਕਿ ਦੋ ਕੇਸ ਦੂਜੇ ਪਰਿਵਾਰ ਦੇ ਹਨ। ਉਨ੍ਹਾਂ ਵਿੱਚੋਂ ਇੱਕ ਦਸ ਸਾਲ ਦਾ ਬੱਚਾ ਵੀ ਸ਼ਾਮਲ ਹੈ। ਉੱਥੇ ਹੀ ਅੱਜ ਤਿੰਨ ਨਵੇਂ ਮਰੀਜ਼ ਠੀਕ ਹੋ ਕੇ ਘਰ ਵੀ ਪਰਤੇ ਹਨ। ਜਿਸ ਦੇ ਨਾਲ ਚੰਡੀਗੜ੍ਹ ਦੇ ਵਿੱਚ ਕੁੱਲ ਕੋਰੋਨਾ ਪੌਜ਼ੀਟਿਵ ਮਰੀਜ਼ਾਂ ਦੀ ਗਿਣਤੀ 196 ਹੋ ਗਈ ਹੈ। ਉੱਥੇ ਹੀ ਐਕਟਿਵ ਕੇਸਾਂ ਦੀ ਗਿਣਤੀ 139 ਹੈ ਅਤੇ 54 ਮਰੀਜ਼ ਠੀਕ ਹੋ ਕੇ ਘਰ ਜਾ ਚੁੱਕੇ ਹਨ।