ਪੂਰੀ ਦੁਨੀਆ ’ਚ ਹੋਣਗੇ ਪੰਜਾਬ ਦੇ ਕਿਸਾਨੀ ਮਾਡਲ ਦੇ ਚਰਚੇ: ਹਰਜੋਤ ਬੈਂਸ - ਕੈਬਨਿਟ ਮੰਤਰੀ ਹਰਜੋਤ ਬੈਂਸ ਰੋਪੜ
🎬 Watch Now: Feature Video
ਰੂਪਨਗਰ: ਕੈਬਨਿਟ ਮੰਤਰੀ ਹਰਜੋਤ ਬੈਂਸ (Cabinet Minister Harjot Bains ) ਵੱਲੋਂ ਰੋਪੜ ਵਿਖੇ ਕਿਸਾਨ ਸਿਖਲਾਈ ਜ਼ਿਲ੍ਹਾ ਪੱਧਰੀ ਪ੍ਰੋਗਾਰਮ ਵਿੱਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਗਈ। ਇਸ ਮੌਕੇ ਉਨ੍ਹਾਂ ਆਪ ਦੀ ਹੋਰ ਵੱਡੀ ਲੀਡਰਸ਼ਿੱਪ ਵੀ ਮੌਜੂਦ ਰਹੀ। ਕੈਬਨਿਟ ਮੰਤਰੀ ਦਾ ਕਹਿਣਾ ਹੈ ਕਿ ਕਿਸਾਨ ਦੇਸ਼ ਅਤੇ ਪੰਜਾਬ ਦੀ ਰੀੜ੍ਹ ਦੀ ਹੱਡੀ ਹਨ ਅਤੇ ਕਿਸਾਨੀ ਦੇ ਲਈ ਖ਼ਾਸ ਕਰਕੇ ਪਿਛਲੇ ਦੋ ਸਾਲ ਬਹੁਤ ਹੀ ਔਖਾ ਸਮਾਂ ਸੀ। ਮੰਤਰੀ ਨੇ ਕਿਹਾ ਕਿ ਖੇਤੀ ਕਾਨੂੰਨ ਲਾਗੂ ਕਰਨ ਦੀ ਕੋਸ਼ਿਸ਼ ਕਰਕੇ ਕਿਸਾਨ ਦੀ ਰੂਹ ਦੇ ਉੱਤੇ ਵਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਪੰਜਾਬ ਦੇ ਕਿਸਾਨ ਨੇ ਪੂਰੇ ਦੇਸ਼ ਦੀ ਕਿਸਾਨੀ ਦੀ ਲੜਾਈ ਲੜ ਕੇ ਜਿੱਤ ਹਾਸਲ ਕੀਤੀ। ਇਸ ਦੌਰਾਨ ਉਨ੍ਹਾਂ ਦਾਅਵਾ ਕੀਤਾ ਹੈ ਕਿ ਬਹੁਤ ਜਲਦ ਪੰਜਾਬ ਦੇ ਕਿਸਾਨੀ ਮਾਡਲ ਦੇ ਦੁਨੀਆ ਵਿੱਚ ਚਰਚੇ ਹੋਣਗੇ।
Last Updated : Feb 3, 2023, 8:22 PM IST