ਫਰਜ਼ੀ ਪੱਤਰਕਾਰ ਬਣ ਕਰਵਾਇਆ ਨਾਬਾਲਗ ਕੁੜੀ ਨਾਲ ਵਿਆਹ, ਚੜਿਆ ਪੁਲਿਸ ਅੜਿੱਕੇ - fake journalist arrested in pathankot
🎬 Watch Now: Feature Video
ਪਠਾਨਕੋਟ: ਅਕਸਰ ਪੱਤਰਕਾਰੀ ਦੀ ਆੜ 'ਚ ਕਈ ਲੋਕਾਂ ਨੂੰ ਗਲਤ ਕੰਮ ਕਰਦੇ ਦੇਖਿਆ ਜਾਂਦਾ ਹੈ ਜਿਸ ਕਾਰਨ ਪੱਤਰਕਾਰ ਭਾਈਚਾਰਾ ਕਾਫ਼ੀ ਬਦਨਾਮ ਹੋ ਰਿਹਾ ਹੈ। ਅਜਿਹਾ ਹੀ ਮਾਮਲਾ ਪਠਾਨਕੋਟ ਵਿੱਚ ਦੇਖਣ ਨੂੰ ਮਿਲਿਆ ਹੈ। ਪਠਾਨਕੋਟ ਦੇ ਹਰੀਸ਼ ਮਹਾਜਨ ਨਾਮਕ ਇੱਕ ਵਿਅਕਤੀ ਨੇ ਫਰਜ਼ੀ ਪੱਤਰਕਾਰ ਬਣ ਪਿਛਲੇ 1 ਸਾਲ ਤੋਂ ਨਾਬਾਲਗ ਕੁੜੀ ਨੂੰ ਆਪਣੇ ਪਿਆਰ ਦੀ ਝੂਠੀ ਡੋਰ ਵਿੱਚ ਫ਼ਸਾਈ ਬੈਠਾ ਸੀ ਤੇ ਉਸ ਨਾਬਾਲਗ ਕੁੜੀ ਨਾਲ ਵਿਆਹ ਕਰਵਾਇਆ ਸੀ। ਦਰਅਸਲ ਉਹ ਵਿਅਕਤੀ ਪਹਿਲਾ ਹੀ ਵਿਆਹਿਆ ਹੋਇਆ ਸੀ ਜਦ ਇਸ ਬਾਰੇ ਪੀੜਤ ਨਾਬਾਲਗ ਨੂੰ ਪਤਾ ਚੱਲਇਆ ਤਾਂ ਉਸ ਨੇ ਪੁਲਿਸ ਵਿੱਚ ਹਰੀਸ਼ ਖ਼ਿਲਾਫ਼ ਸ਼ਿਕਾਇਤ ਦਰਜ਼ ਕਰਵਾਈ ਜਿਸ ਤੋਂ ਬਾਅਦ ਪੁਲਿਸ ਨੇ ਦੋਸ਼ੀ ਨੂੰ ਹਿਰਾਸਤ ਵਿੱਚ ਕਰ ਆਈਪੀਸੀ ਦੀ ਧਾਰਾ 376 ਤਹਿਤ ਮਾਮਲਾ ਦਰਜ ਕਰ ਲਿਆ ਹੈ।
Last Updated : Sep 11, 2019, 7:07 PM IST