ਜਦੋਂ ਪੁਲਿਸ ਵਾਲੇ ਨੇ ਵਿਅਕਤੀ ਨੂੰ ਕੀਤੀ ਰੋਕਣ ਦੀ ਕੋਸ਼ਿਸ਼, ਅੱਗੇ ਜੋ ਹੋਇਆ ਖੁਦ ਹੀ ਦੇਖਲੋ... - ਮੁੰਡਵਾ ਪੁਲਿਸ
🎬 Watch Now: Feature Video
ਪੂਨੇ: ਇੱਕ ਡਰਾਈਵਰ ਨੂੰ ਕਥਿਤ ਤੌਰ 'ਤੇ ਪਿਛਲੀ ਟ੍ਰੈਫਿਕ ਉਲੰਘਣਾ ਦੇ ਲਈ 400 ਰੁਪਏ ਜੁਰਮਾਨਾ ਅਦਾ ਕਰਨ ਲਈ ਕਿਹਾ ਗਿਆ ਤਾਂ ਉਹ ਟ੍ਰੈਫਿਕ ਪੁਲਿਸ ਦੇ ਇੱਕ ਕਾਂਸਟੇਬਲ ਨੂੰ 700 ਤੋਂ 800 ਮੀਟਰ ਤੱਕ ਖਦੇੜ ਕੇ ਲੈ ਗਿਆ। ਪੂਨੇ ਦੀ ਮੁੰਡਵਾ ਪੁਲਿਸ ਨੇ ਇਸ ਮਾਮਲੇ ਵਿੱਚ ਪ੍ਰਸ਼ਾਂਤ ਸ਼੍ਰੀਧਰ ਕਾਂਤਾਵਾਰ (ਉਮਰ 43) ਨੂੰ ਗ੍ਰਿਫ਼ਤਾਰ ਕੀਤਾ ਹੈ। ਕਾਂਤਾਵਾਰ ਕਨ੍ਹਈਆ ਕੰਪਲੈਕਸ, ਮਹਿਮਦਵਾੜੀ ਦਾ ਰਹਿਣ ਵਾਲਾ ਹੈ। ਪੁਲਿਸ ਕਾਂਸਟੇਬਲ ਸ਼ੇਸ਼ਰਾਓ ਜਾਇਭੇ ਨੇ ਮੁੰਡਵਾ ਪੁਲਿਸ ਸਟੇਸ਼ਨ (ਜੀਆਰ ਨੰਬਰ 253/21) ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੇ ਪ੍ਰਸ਼ਾਂਤ ਕਾਂਤਾਵਾਰ ਦੇ ਖਿਲਾਫ ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਹੈ।