ਜੈਪੁਰ ਦੇ ਪਰਿਵਾਰ ਨੇ ETV ਭਾਰਤ ਨਾਲ ਸਾਂਝਾ ਕੀਤਾ 1984 ਸਿੱਖ ਕਤਲੇਆਮ ਦਾ ਦਰਦ - 1984 ਸਿੱਖ ਕਤਲੇਆਮ
🎬 Watch Now: Feature Video
31 ਅਕਤੂਬਰ 1984 ਨੂੰ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦੇਸ਼ ਭਰ ਵਿੱਚ ਹੋਏ ਸਿੱਖ ਕਤਲੇਆਮ ਵਿੱਚ ਹਜ਼ਾਰਾਂ ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਇਸ ਕਤਲੇਆਮ ਨੇ ਸਿੱਖ ਪਰਿਵਾਰਾਂ ਨੂੰ ਡੂੰਘੇ ਜ਼ਖਮ ਦਿੱਤੇ ਅਤੇ ਇਹ ਜ਼ਖਮ ਅਜੇ ਵੀ ਹਰੇ ਹਨ। ਇਨ੍ਹਾਂ ਵਿਚੋਂ ਇੱਕ ਪਰਿਵਾਰ ਜੈਪੁਰ ਦਾ ਰਹਿਣ ਵਾਲਾ ਹੈ। ਜੈਪੁਰ ਦੇ ਰਹਿਣ ਵਾਲੇ ਅਵਤਾਰ ਸਿੰਘ ਦਾ ਪਰਿਵਾਰ ਵੀ 1984 ਦੇ ਸਿੱਖ ਵਿਰੋਧੀ ਦੰਗਿਆਂ ਦਾ ਦੁੱਖ ਝੱਲ ਰਿਹਾ ਹੈ। ਉਸ ਸਮੇਂ ਅਵਤਾਰ ਸਿੰਘ ਆਪਣੇ ਕੇਸ ਕਟਵਾ ਕੇ ਜੈਪੁਰ ਤੋਂ ਦਿੱਲੀ ਪਹੁੰਚੇ ਸਨ ਅਤੇ ਉੱਥੇ ਉਨ੍ਹਾਂ ਨੇ ਲਾਸ਼ਾਂ ਦੇ ਡੇਰ ਵਿੱਚੋਂ ਆਪਣੇ ਜੀਜੇ ਦੀ ਲਾਸ਼ ਨੂੰ ਬਾਹਰ ਕੱਢਿਆ। ਇਸ ਦੌਰਾਨ ਈਟੀਵੀ ਭਾਰਤ ਨਾਲ ਗੱਲਬਾਤ ਸਾਂਝਾ ਕਰਦੇ ਹੋਏ ਉਨ੍ਹਾਂ ਦੀ ਅੱਖਾਂ ਭਰ ਆਈਆਂ।