ਲੋਕਸਭਾ ਵਿੱਚ ਗੁਰਜੀਤ ਔਜਲਾ ਨੇ ਅੰਮ੍ਰਿਤਸਰ ਲਈ AIIMS ਹਸਪਤਾਲ ਦੀ ਕੀਤੀ ਮੰਗ - ਗੁਰਜੀਤ ਔਜਲਾ
🎬 Watch Now: Feature Video

ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸੰਸਦ ਵਿੱਚ ਅੰਮ੍ਰਿਤਸਰ ਦੇ ਲਈ ਏਮਜ਼ ਹਸਪਤਾਲ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਪੀਜੀਆਈ, ਲੁਧਿਆਣਾ ਵਿੱਚ ਸੀਐਮਸੀ, ਡੀਐਮਸੀ ਅਤੇ ਜਲੰਧਰ ਵਿੱਚ ਪਿੰਮਸ ਵਰਗੇ ਕਈ ਵੱਡੇ ਹਸਪਤਾਲ ਹਨ। ਪਰ ਬਾਰਡਰ ਏਰੀਆ ਹੋਣ ਦੇ ਬਾਵਜੂਦ ਵੀ ਅੰਮ੍ਰਿਤਸਰ ਵਿੱਚ ਕੋਈ ਵੱਡਾ ਹਸਪਤਾਲ ਨਹੀਂ ਹੈ। ਜਿਸ ਕਾਰਨ ਅੰਮ੍ਰਿਤਸਰ ਦੇ ਲੋਕਾਂ ਨੂੰ ਇਲਾਜ ਕਰਵਾਉਣ ਲਈ ਦੂਰ ਜਾਣਾ ਪੈਂਦਾ ਹੈ। ਔਜਲਾ ਨੇ ਅਪੀਲ ਕੀਤੀ ਕਿ ਅੰਮ੍ਰਿਤਸਰ ਨੂੰ ਵੀ ਏਮਜ਼ ਹਸਪਤਾਲ ਦਿੱਤਾ ਜਾਵੇ ਤਾਂ ਜੋਂ ਲੋਕ ਇਸ ਦਾ ਲਾਭ ਲੈ ਸਕਣ।