74ਵਾਂ ਆਜ਼ਾਦੀ ਦਿਹਾੜਾ: ਰਾਮੋਜੀ ਰਾਓ ਨੇ ਲਹਿਰਾਇਆ ਰਾਸ਼ਟਰੀ ਝੰਡਾ - ਰਾਮੋਜੀ ਫਿਲਮ ਸਿਟੀ
🎬 Watch Now: Feature Video
ਹੈਦਰਾਬਾਦ: ਭਾਰਤ ਅੱਜ ਆਪਣਾ 74ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ। ਇਸ ਵਾਰ ਆਜ਼ਾਦੀ ਦਿਹਾੜਾ ਕੋਰੋਨਾ ਮਹਾਂਮਾਰੀ ਦੇ ਸੰਕਟ ਵਿਚਾਲੇ ਆਇਆ ਹੈ। ਅਜਿਹੀ ਸਥਿਤੀ ਵਿੱਚ ਭਾਰਤ 'ਚ ਸਮਾਜਿਕ ਦੂਰੀ ਦਾ ਧਿਆਨ ਰੱਖਦੇ ਹੋਏ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਹੈਦਰਾਬਾਦ ਵਿਖੇ ਰਾਮੋਜੀ ਫਿਲਮ ਸਿਟੀ 'ਚ ਧੂਮਧਾਮ ਨਾਲ ਆਜ਼ਾਦੀ ਦਿਹਾੜੇ ਦਾ ਜਸ਼ਨ ਮਨਾਇਆ ਗਿਆ। ਕੰਪਨੀ ਦੇ ਚੇਅਰਮੈਨ ਰਾਮੋਜੀ ਰਾਓ ਨੇ ਰਾਸ਼ਟਰੀ ਝੰਡਾ ਲਹਿਰਾਇਆ। ਇਸ ਮੌਕੇ ਰਾਮੋਜੀ ਫਿਲਮ ਸਿਟੀ ਦੇ ਐਮਡੀਜ਼ ਰਾਮਮੋਹਨ ਰਾਓ ਅਤੇ ਵਿਜੇਸ਼ਵਰੀ, ਐਚਆਰ ਦੇ ਮੁਖੀ ਗੋਪਾਲ ਰਾਓ, 'ਈਟੀਵੀ ਭਾਰਤ' ਦੇ ਡਾਇਰੈਕਟਰ ਬ੍ਰਿਥੀ ਅਤੇ ਕੰਪਨੀ ਦੇ ਹੋਰ ਸਟਾਫ ਮੌਜੂਦ ਸਨ।