ਹੈਰਾਨੀਜਨਕ! ਆਪਣੇ ਹੀ ਰਿਸ਼ਤੇਦਾਰ ਤੋਂ ਲੁੱਟੇ ਲੱਖਾਂ ਦੇ ਗਹਿਣੇ ਤੇ ਕੈਸ਼ - ਲੁੱਟੇ ਲੱਖਾਂ ਦੇ ਗਹਿਣੇ ਤੇ ਕੈਸ਼
🎬 Watch Now: Feature Video

ਜਲੰਧਰ: ਫਗਵਾੜਾ ਪੁਲਿਸ (Phagwara Police) ਨੇ ਬੀਤੇ ਦਿਨੀ ਹੋਈ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 5 ਮੁਲਜ਼ਮਾਂ ਵਿੱਚੋਂ 3 ਮੁਲਜ਼ਮਾਂ ਗ੍ਰਿਫ਼ਤਾਰ (arrested) ਕਰ ਲਿਆ ਹੈ। ਪੁਲਿਸ (Police) ਨੇ ਲੁਟੇਰਿਆਂ ਤੋਂ ਲੁੱਟਾ ਦਾ ਸਮਾਨ ਵੀ ਬਰਾਮਦ ਕੀਤਾ ਹੈ। ਇਨ੍ਹਾਂ ਲੁਟੇਰਿਆਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਐੱਸ.ਪੀ ਹਰਿੰਦਰਪਾਲ ਸਿੰਘ ਨੇ ਦੱਸਿਆ ਕਿ ਅਮਰੀਕਾ (USA) ਤੋਂ ਆਏ ਹਰਵਿੰਦਰ ਸਿੰਘ ਸੰਧੂ ਨੂੰ ਉਸ ਦੀ ਰਿਸ਼ਤੇਦਾਰ ਵੱਲੋਂ ਹੀ ਲੁੱਟ ਸਾਥੀਆਂ ਨਾਲ ਮਿਲ ਕੇ ਲੁੱਟ ਕਰਵਾਈ ਗਈ ਸੀ। ਹਾਲਾਂਕਿ ਪੁਲਿਸ ਨੇ ਮਾਮਲੇ ਨੂੰ ਹੱਲ ਕਰਕੇ ਪੀੜਤ ਵਿਅਕਤੀ ਨੂੰ ਉਸ ਦਾ ਲੁੱਟਿਆ ਹੋਇਆ ਸਮਾਨ ਵਾਪਸ ਕਰ ਦਿੱਤਾ ਹੈ।
Last Updated : Feb 3, 2023, 8:11 PM IST