‘ਭਾਰਤੀ ਕਰੰਸੀ ਉੱਤੇ ਲਾਈ ਜਾਵੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਅੰਬੇਦਕਰ ਦੀ ਤਸਵੀਰ’ - ਭਾਰਤੀ ਕਰੰਸੀ
🎬 Watch Now: Feature Video

ਅੰਮ੍ਰਿਤਸਰ ਵਿੱਚ ਭਾਜਪਾ ਆਗੂ ਡਾਕਟਰ ਰਾਜ ਕੁਮਾਰ ਵੇਰਕਾ (BJP leader Dr Raj Kumar) ਨੇ ਕਾਂਗਰਸੀ ਸਾਂਸਦ ਮਨੀਸ਼ ਤਿਵਾੜੀ ਦੇ ਬਿਆਨ ਦਾ ਸਮਰਥਨ ਕੀਤਾ ਹੈ। ਉਨ੍ਹਾਂ ਸਹਿਮਤੀ ਪ੍ਰਗਟਾਉਂਦਿਆਂ ਕਿਹਾ ਕਿ ਭਾਰਤ ਦੇ ਨੋਟਾਂ ਉੱਤੇ ਦੇਸ਼ ਦਾ ਸੰਵਿਧਾਨ ਰਚਣ ਵਾਲੇ ਬਾਬਾ ਸਾਹਿਬ ਅੰਬੇਦਕਰ ਦੀ ਤਸਵੀਰ (A picture of Babasaheb Ambedkar) ਲਗਾਉਣੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ਹਰ ਨੋਟ ਤੋਂ ਇਲਾਵਾ ਕੋਰਟ ਕਚਹਿਰੀਆਂ ਅਤੇ ਦੇਸ਼ ਦੇ ਹਰ ਦਫਤਰ ਵਿੱਚ ਬਾਬਾ ਸਾਹਿਬ ਅੰਬੇਦਕਰ ਦੀ ਤਸਵੀਰ ਲਗਾਈ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ ਵੇਰਕਾ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵੀ ਅਪੀਲੀ ਕੀਤੀ ਕਿ ਬਾਬਾ ਸਾਹਿਬ ਅੰਬੇਦਕਰ ਦੀ ਤਸਵੀਰ ਨੋਟਾਂ ਉੱਤੇ ਲਾਈ ਜਾਵੇ ।
Last Updated : Feb 3, 2023, 8:30 PM IST