ਹੈਦਰਾਬਾਦ: ਹਰ ਸਾਲ 15 ਨਵੰਬਰ ਨੂੰ ਵਿਸ਼ਵ ਸੀਓਪੀਡੀ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਲੋਕਾਂ ਨੂੰ ਸੀਓਪੀਡੀ ਬਾਰੇ ਜਾਣਕਾਰੀ ਦੇਣਾ ਅਤੇ ਇਸਦੇ ਇਲਾਜ਼ ਨੂੰ ਲੈ ਕੇ ਜਾਗਰੂਕ ਕਰਨਾ ਹੈ। ਸੀਓਪੀਡੀ ਦਾ ਪੂਰਾ ਨਾਮ chronic obstructive pulmonary ਹੈ। ਇਹ ਇੱਕ ਗੰਭੀਰ ਫੇਫੜਿਆਂ ਨਾਲ ਜੁੜੀ ਬਿਮਾਰੀ ਹੈ।
ਕੀ ਹੈ ਸੀਓਪੀਡੀ?: ਸੀਓਪੀਡੀ ਨੂੰ ਅੰਗ੍ਰੇਜੀ 'ਚ chronic obstructive pulmonary ਬਿਮਾਰੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਫੇਫੜਿਆਂ ਨਾਲ ਜੁੜੀ ਬਿਮਾਰੀ ਹੈ। ਇਸ 'ਚ ਮਰੀਜ਼ ਨੂੰ ਸਾਹ ਲੈਣ 'ਚ ਮੁਸ਼ਕਿਲ ਆਉਦੀ ਹੈ ਅਤੇ ਆਕਸੀਜਨ ਸਰੀਰ 'ਚ ਪੂਰੀ ਮਾਤਰਾ 'ਚ ਨਹੀਂ ਪਹੁੰਚ ਪਾਉਦੀ। ਜਦੋ ਅਸੀ ਸਾਹ ਦੇ ਰਾਹੀ ਹਵਾ ਅੰਦਰ ਲੈਂਦੇ ਹਾਂ, ਤਾਂ ਆਕਸੀਜਨ ਸਾਡੇ ਖੂਨ ਦੇ ਅੰਦਰ ਮਿਲ ਜਾਂਦੀ ਹੈ ਅਤੇ ਕਾਰਬਨ ਡਾਈਆਕਸਾਈਡ ਬਾਹਰ ਚਲੇ ਜਾਂਦੀ ਹੈ।
ਸੀਓਪੀਡੀ ਦੇ ਕਾਰਨ: ਸੀਓਪੀਡੀ ਦਾ ਸਭ ਤੋਂ ਜ਼ਿਆਦਾ ਖਤਰਾ ਉਨ੍ਹਾਂ ਲੋਕਾਂ ਨੂੰ ਹੁੰਦਾ ਹੈ, ਜੋ ਜ਼ਿਆਦਾ ਤੰਬਾਕੂ ਅਤੇ ਸਮੋਕਿੰਗ ਕਰਦੇ ਹਨ। ਇਸ ਤੋਂ ਇਲਾਵਾ, ਦਮੇ ਦੇ ਮਰੀਜ਼ਾਂ 'ਚ ਵੀ ਸੀਓਪੀਡੀ ਦਾ ਖਤਰਾ ਦੇਖਿਆ ਜਾ ਸਕਦਾ ਹੈ। ਸੀਓਪੀਡੀ ਦਾ ਇੱਕ ਕਾਰਨ ਪ੍ਰਦੂਸ਼ਣ ਅਤੇ ਧੂੰਏ ਦੇ ਸੰਪਰਕ 'ਚ ਆਉਣਾ ਵੀ ਹੈ।
ਸੀਓਪੀਡੀ ਦੇ ਲੱਛਣ:
- ਖੰਘ ਹੋਣਾ।
- ਸਰੀਰਕ ਗਤੀਵਿਧੀ ਕਰਨ ਤੋਂ ਬਾਅਦ ਵੀ ਸਾਹ ਲੈਣ 'ਚ ਮੁਸ਼ਕਿਲ।
- ਥਕਾਵਟ ਮਹਿਸੂਸ ਹੋਣਾ।
- ਪੈਰਾਂ ਅਤੇ ਉਂਗਲੀਆਂ 'ਚ ਸੋਜ ਆਉਣਾ।
- ਭਾਰ ਘਟ ਹੋਣਾ।
ਸੀਓਪੀਡੀ ਤੋਂ ਬਚਾਅ: ਸੀਓਪੀਡੀ ਲਈ ਅਜੇ ਤੱਕ ਕੋਈ ਟੈਸਟ ਉਪਲਬਧ ਨਹੀਂ ਹਨ। ਜੇਕਰ ਤੁਹਾਨੂੰ ਇਸ ਬਿਮਾਰੀ ਦੇ ਲੱਛਣਾਂ ਬਾਰੇ ਪਤਾ ਹੈ, ਤਾਂ ਹੀ ਤੁਸੀਂ ਸੀਓਪੀਡੀ ਬਾਰੇ ਪਤਾ ਲਗਾ ਸਕਦੇ ਹੋ। ਇਸ ਲਈ ਸੀਓਪੀਡੀ ਦੇ ਲੱਛਣ ਮਹਿਸੂਸ ਹੋਣ 'ਤੇ ਤਰੁੰਤ ਡਾਕਟਰ ਨਾਲ ਸੰਪਰਕ ਕਰੋ। ਇਸ ਬਿਮਾਰੀ ਨਾਲ ਜੁੜੇ ਕਿਸੇ ਵੀ ਲੱਛਣ ਨੂੰ ਨਜ਼ਰਅੰਦਾਜ਼ ਨਹੀ ਕਰਨਾ ਚਾਹੀਦਾ।