ਹੈਦਰਾਬਾਦ: ਹਰ ਸਾਲ 26 ਨਵੰਬਰ ਨੂੰ ਵਿਸ਼ਵ ਮੋਟਾਪਾ ਵਿਰੋਧੀ ਦਿਵਸ ਮਨਾਇਆ ਜਾਂਦਾ ਹੈ। Obesity ਨੂੰ ਮੋਟਾਪੇ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਦਿਨ ਦਾ ਉਦੇਸ਼ ਲੋਕਾਂ ਨੂੰ ਮੋਟਾਪੇ ਅਤੇ ਇਸ ਨਾਲ ਹੋਣ ਵਾਲੀਆਂ ਸਰੀਰਕ ਬਿਮਾਰੀਆਂ ਬਾਰੇ ਜਾਗਰੂਕ ਕਰਨਾ ਹੈ। ਕਈ ਲੋਕ ਗਲਤ ਜੀਵਨਸ਼ਾਲੀ ਅਪਣਾਉਦੇ ਹਨ, ਜਿਸ ਕਰਕੇ ਘਟ ਉਮਰ 'ਚ ਹੀ ਮੋਟਾਪੇ ਦਾ ਸ਼ਿਕਾਰ ਹੋ ਜਾਂਦੇ ਹਨ। ਮੋਟਾਪੇ ਕਾਰਨ ਕਈ ਬਿਮਾਰੀਆਂ ਦਾ ਖਤਰਾ ਰਹਿੰਦਾ ਹੈ। ਇਨ੍ਹਾਂ 'ਚ ਸ਼ੂਗਰ ਅਤੇ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਸ਼ਾਮਲ ਹਨ।
ਮੋਟਾਪੇ ਕਾਰਨ ਇਨ੍ਹਾਂ ਸਮੱਸਿਆਵਾਂ ਦਾ ਖਤਰਾ:
- ਟਾਈਪ-2 ਸ਼ੂਗਰ ਦਾ ਖਤਰਾ: ਮੋਟਾਪੇ ਕਾਰਨ ਤੁਸੀਂ ਸ਼ੂਗਰ ਦੀ ਸਮੱਸਿਆ ਦਾ ਸ਼ਿਕਾਰ ਹੋ ਸਕਦੇ ਹੋ। ਇਸ ਕਰਕੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਖੁਰਾਕ ਨੂੰ ਆਪਣੇ ਭੋਜਨ 'ਚ ਸ਼ਾਮਲ ਕਰਕੇ ਤੁਸੀਂ ਇਸ ਸਮੱਸਿਆਂ ਤੋਂ ਬਚ ਸਕਦੇ ਹੋ।
- ਦਿਲ ਨਾਲ ਜੁੜੀਆਂ ਬਿਮਾਰੀਆਂ: ਬਲੱਡ ਪ੍ਰੈਸ਼ਰ, ਖਰਾਬ ਕੋਲੇਸਟ੍ਰੋਲ, ਬਲੱਡ ਸ਼ੂਗਰ ਅਤੇ ਸਰੀਰ 'ਚ ਸੋਜ ਨੂੰ ਦਿਲ ਨਾਲ ਜੁੜੀਆਂ ਬਿਮਾਰੀਆਂ ਵਧਾਉਣ ਲਈ ਜ਼ਿੰਮੇਵਾਰ ਮੰਨਿਆਂ ਜਾਂਦਾ ਹੈ। ਪਰ ਇਸ ਲਈ ਮੋਟਾਪਾ ਵੀ ਜ਼ਿੰਮੇਵਾਰ ਹੋ ਸਕਦਾ ਹੈ। ਇਸ ਨਾਲ ਸਟ੍ਰੋਕ ਅਤੇ ਹਾਰਟ ਅਟੈਕ ਦਾ ਖਤਰਾ ਬਣਿਆ ਰਹਿੰਦਾ ਹੈ।
- ਜਿਗਰ ਨਾਲ ਜੁੜੀਆਂ ਬਿਮਾਰੀਆਂ: ਮੋਟਾਪੇ ਕਾਰਨ ਤੁਸੀਂ ਜਿਗਰ ਨਾਲ ਜੁੜੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ। ਇਸ ਕਾਰਨ ਜਿਗਰ 'ਚ ਸੋਜ ਹੋ ਸਕਦੀ ਹੈ। ਜੇਕਰ ਸਮੇਂ ਸਿਰ ਇਸਦਾ ਇਲਾਜ਼ ਨਾ ਕੀਤਾ ਗਿਆ, ਤਾਂ ਤੁਸੀਂ ਹੋਰ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ।
- ਪੱਥਰੀ: ਖਰਾਬ ਕੋਲੇਸਟ੍ਰੋਲ ਕਾਰਨ ਪੱਥਰੀ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਭਾਰਤ 'ਚ ਕਈ ਲੋਕ ਇਸ ਬਿਮਾਰੀ ਤੋਂ ਪੀੜਿਤ ਹਨ।
- ਕੈਂਸਰ: ਮੋਟਾਪੇ ਕਾਰਨ ਤੁਸੀਂ ਕਈ ਤਰ੍ਹਾਂ ਦੇ ਕੈਂਸਰ ਦਾ ਸ਼ਿਕਾਰ ਹੋ ਸਕਦੇ ਹੋ।
- ਦਮੇ ਦੀ ਸਮੱਸਿਆਂ: ਮੋਟਾਪੇ ਕਾਰਨ ਦਮੇ ਦੀ ਬਿਮਾਰੀ ਹੋ ਸਕਦੀ ਹੈ।
- ਪਿੱਠ 'ਚ ਦਰਦ: ਇਸ ਨਾਲ ਪਿੱਠ 'ਚ ਦਰਦ ਹੋ ਸਕਦਾ ਹੈ।
- ਤਣਾਅ: ਮੋਟਾਪੇ ਕਾਰਨ ਵਿਅਕਤੀ ਤਣਾਅ ਦਾ ਸ਼ਿਕਾਰ ਹੋ ਸਕਦਾ ਹੈ।
ਮੋਟਾਪੇ ਨੂੰ ਘਟ ਕਰਨ ਲਈ ਕਰੋ ਇਹ ਕੰਮ: ਆਪਣਾ ਮੋਟਾਪਾ ਘਟ ਕਰਨ ਲਈ ਸਿਹਤਮੰਦ ਜੀਵਨਸ਼ੈਲੀ ਨੂੰ ਅਪਣਾਓ। ਤੁਸੀਂ ਮੋਟਾ ਅਨਾਜ, ਤਾਜ਼ੇ ਫ਼ਲ, ਸਬਜ਼ੀ, ਪਾਣੀ ਅਤੇ ਪ੍ਰੋਟੀਨ ਨਾਲ ਭਰਪੂਰ ਖੁਰਾਕ ਦੀ ਮਦਦ ਨਾਲ ਆਪਣੇ ਭਾਰ ਨੂੰ ਕੰਟਰੋਲ ਕਰ ਸਕਦੇ ਹੋ। ਤੁਹਾਨੂੰ ਆਪਣੀ ਖੁਰਾਕ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ, ਤਾਂਕਿ ਸਹੀ ਖੁਰਾਕ ਨਾਲ ਮੋਟਾਪੇ ਦੀ ਸਮੱਸਿਆਂ ਤੋਂ ਬਚਿਆ ਜਾ ਸਕੇ।