ਅਮਰੀਕਾ ਕੋਵਿਡ -19 ਟੀਕੇ ਦੇ ਨਿਰਮਾਣ ਤੇ ਵੰਡ ਲਈ ਅੰਤਰਰਾਸ਼ਟਰੀ ਯਤਨਾਂ ਤੋਂ ਦੂਰ ਰਹੇੇਗਾ, ਕਿਉਂਕਿ ਇਹ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੀ ਭਾਈਵਾਲੀ ਨਾਲ ਕੀਤਾ ਜਾ ਰਿਹਾ ਹੈ। ਇਹ ਜਾਣਕਾੀ ਵਾਈਟ ਹਾਊਸ ਨੇ ਸਾਂਝੀ ਕੀਤੀ ਹੈ। ਦੱਸਣਯੋਗ ਹੈ ਕਿ ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਵਿਸ਼ਵ ਸਿਹਤ ਸੰਗਠਨ ਨੇ ਦੋਸ਼ ਲਗਾਇਆ ਕਿ ਉਹ ਚੀਨ ਨਾਲ ਮਿਲੀਭੁਗਤ ਕਾਰਨ ਕੋਰੋਨਾ ਨਾਲ ਜੁੜੀ ਜਾਣਕਾਰੀ ਲੁਕਾਉਂਦਾ ਹੈ ਅਤੇ ਇਸ ਕਦਮ ਤੋਂ ਪਤਾ ਲੱਗਦਾ ਹੈ ਕਿ ਅਮਰੀਕੀ ਪ੍ਰਸ਼ਾਸਨ ਦੀ ਨਾਰਾਜ਼ਗੀ ਅਜੇ ਵੀ ਬਰਕਰਾਰ ਹੈ।
ਮੰਗਲਵਾਰ ਨੂੰ 'ਕੋਵੈਕਸ' ਪਹਿਲ `ਚ ਹਿੱਸਾ ਨਾ ਲੈਣ ਦੇ ਲਏ ਗਏ ਫੈਸਲੇ ਨੇ ਡੋਨਾਲਡ ਟਰੰਪ ਪ੍ਰਸ਼ਾਸਨ ਦੇ ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨਾਲ ਸਬੰਧਾਂ ਨੂੰ ਵਿਗਾੜ ਦਿੱਤਾ ਹੈ। ਫੋਰਬਜ਼ ਨੇ ਵਾਈਟ ਹਾਊਸ ਦੇ ਬੁਲਾਰੇ ਜੁਡ ਡੀਅਰ ਦੇ ਹਵਾਲੇ ਨਾਲ ਕਿਹਾ ਕਿ ਅਮਰੀਕਾ ਵਾਇਰਸ ਨੂੰ ਹਰਾਉਣ ਲਈ ਆਪਣੇ ਅੰਤਰਰਾਸ਼ਟਰੀ ਭਾਈਵਾਲਾਂ ਦਾ ਸਹਿਯੋਗ ਜਾਰੀ ਰੱਖੇਗਾ, ਪਰ ਅਸੀਂ ਭ੍ਰਿਸ਼ਟ ਵਿਸ਼ਵ ਸਿਹਤ ਸੰਗਠਨ ਤੇ ਚੀਨ ਤੋਂ ਪ੍ਰਭਾਵਿਤ ਬਹੁਪੱਖੀ ਸੰਗਠਨਾਂ ਨਾਲ ਸਹਿਮਤ ਨਹੀਂ ਹੋਵਾਂਗੇ।
ਕੋਵੈਕਸ ਪਹਿਲ ਦਾ ਉਦੇਸ਼ ਟੀਕਾ ਨਿਰਮਾਤਾਵਾਂ ਦੇ ਨਾਲ ਕੰਮ ਕਰਨਾ ਸੀ ਤਾਂ ਜੋ ਦੁਨੀਆ ਭਰ ਦੇ ਦੇਸ਼ਾਂ ਨੂੰ ਲਾਇਸੰਸਸ਼ੁਦਾ ਅਤੇ ਪ੍ਰਵਾਨਗੀ ਮਿਲ ਜਾਣ 'ਤੇ ਸੁਰੱਖਿਅਤ ਅਤੇ ਪ੍ਰਭਾਵੀ ਟੀਕਿਆਂ ਦੀ ਬਰਾਬਰ ਪਹੁੰਚ ਹੋ ਸਕੇ। 170 ਤੋਂ ਵੱਧ ਅਰਥਵਿਵਸਥਾਵਾਂ ਹੁਣ ਉਸ ਪਹਿਲ ਵਿੱਚ ਸੰਭਾਵੀ ਤੌਰ ਉੱਤੇ ਹਿੱਸਾ ਲੈਣ ਲਈ ਗੱਲਬਾਤ ਵਿੱਚ ਲੱਗੀਆਂ ਹੋਈਆਂ ਹਨ। ਯੂਰਪੀਅਨ ਕਮਿਸ਼ਨ ਨੇ ਸੋਮਵਾਰ ਨੂੰ ਕੋਵੈਕਸ ਸਹੂਲਤਾਂ ਵਿੱਚ ਹਿੱਸਾ ਲੈਣ ਵਿੱਚ ਆਪਣੀ ਦਿਲਚਸਪੀ ਦੀ ਪੁਸ਼ਟੀ ਕੀਤੀ ਅਤੇ ਪਹਿਲ ਕਰਨ ਲਈ 400 ਕਰੋੜ ਯੂਰੋ (47.8 ਮਿਲੀਅਨ) ਦਾ ਯੋਗਦਾਨ ਪਾਉਣ ਦਾ ਐਲਾਨ ਕੀਤਾ।