ਹੈਦਰਾਬਾਦ: ਹਰ ਕੋਈ ਚਾਹ ਪੀਣਾ ਪਸੰਦ ਕਰਦਾ ਹੈ। ਜ਼ਿਆਦਾਤਰ ਲੋਕ ਆਪਣੇ ਸਵੇਰ ਦੀ ਸ਼ੁਰੂਆਤ ਚਾਹ ਨਾਲ ਕਰਦੇ ਹਨ। ਜੇਕਰ ਤੁਸੀਂ ਵੀ ਚਾਹ ਪੀਣ ਦੇ ਸ਼ੌਕੀਨ ਹੋ, ਤਾਂ ਕੇਸਰ ਵਾਲੀ ਚਾਹ ਤੁਹਾਡੇ ਲਈ ਫਾਇਦੇਮੰਦ ਹੋ ਸਕਦੀ ਹੈ। ਕੇਸਰ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਕੇਸਰ ਮਹਿੰਗਾ ਹੁੰਦਾ ਹੈ, ਪਰ ਇਸ 'ਚ ਮੌਜ਼ੂਦ ਗੁਣ ਤੁਹਾਨੂੰ ਕਈ ਬਿਮਾਰੀਆਂ ਤੋਂ ਬਚਾਉਦੇ ਹਨ ਇਸ ਲਈ ਤੁਸੀਂ ਆਪਣੀ ਖੁਰਾਕ 'ਚ ਕੇਸਰ ਵਾਲੀ ਚਾਹ ਨੂੰ ਸ਼ਾਮਲ ਕਰ ਸਕਦੇ ਹੋ।
ਕੇਸਰ ਵਾਲੀ ਚਾਹ ਦੇ ਫਾਇਦੇ:-
ਯਾਦਾਸ਼ਤ ਤੇਜ਼ ਕਰਨ 'ਚ ਕੇਸਰ ਵਾਲੀ ਚਾਹ ਫਾਇਦੇਮੰਦ: ਕੇਸਰ ਵਿੱਚ ਕਰੋਸਿਨ ਅਤੇ ਕਰੋਸੀਟਿਨ ਪਾਇਆ ਜਾਂਦਾ ਹੈ। ਖੋਜ ਮੁਤਾਬਕ ਇਸ ਨਾਲ ਯਾਦਦਾਸ਼ਤ ਵਧਾਉਣ 'ਚ ਮਦਦ ਮਿਲਦੀ ਹੈ। ਯਾਦਦਾਸ਼ਤ ਵਧਾਉਣ ਲਈ ਤੁਹਾਨੂੰ ਕੇਸਰ ਦੀ ਚਾਹ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰਨਾ ਚਾਹੀਦਾ ਹੈ। ਇਸ ਨਾਲ ਤੁਹਾਡਾ ਦਿਮਾਗ ਸਿਹਤਮੰਦ ਹੋਵੇਗਾ।
ਇਮਿਊਨਟੀ ਵਧਾਉਣ 'ਚ ਕੇਸਰ ਵਾਲੀ ਚਾਹ ਮਦਦਗਾਰ: ਕੇਸਰ 'ਚ ਐਂਟੀਆਕਸੀਡੈਂਟ ਅਤੇ ਐਂਟੀਵਾਈਰਲ ਗੁਣ ਪਾਏ ਜਾਂਦੇ ਹਨ। ਇਸ ਨਾਲ ਇਮਿਊਨਟੀ ਨੂੰ ਮਜ਼ਬੂਤ ਕਰਨ 'ਚ ਮਦਦ ਮਿਲਦੀ ਹੈ ਅਤੇ ਸਰੀਰ ਦਾ ਕਈ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ।
ਤਣਾਅ ਤੋਂ ਛੁਟਕਾਰਾ ਪਾਉਣ 'ਚ ਕੇਸਰ ਵਾਲੀ ਚਾਹ ਫਾਇਦੇਮੰਦ: ਕੇਸਰ 'ਚ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ। ਇਸ ਨਾਲ ਤਣਾਅ ਤੋਂ ਛੁਟਕਾਰਾ ਪਾਉਣ 'ਚ ਮਦਦ ਮਿਲਦੀ ਹੈ। ਇਸ ਲਈ ਆਪਣੀ ਖੁਰਾਕ 'ਚ ਕੇਸਰ ਵਾਲੀ ਚਾਹ ਨੂੰ ਜ਼ਰੂਰ ਸ਼ਾਮਲ ਕਰੋ।
ਦਿਲ ਨੂੰ ਸਿਹਤਮੰਦ ਰੱਖਣ 'ਚ ਕੇਸਰ ਵਾਲੀ ਚਾਹ ਫਾਇਦੇਮੰਦ: ਕੇਸਰ ਵਾਲੀ ਚਾਹ ਪੀਣ ਨਾਲ ਦਿਲ ਨਾਲ ਜੁੜੀਆਂ ਸਮੱਸਿਆਵਾਂ ਨੂੰ ਘਟ ਕੀਤਾ ਜਾ ਸਕਦਾ ਹੈ। ਇਸ 'ਚ ਮੌਜ਼ੂਦ ਐਂਟੀਆਕਸੀਡੈਂਟ, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਕੋਲੇਸਟ੍ਰੋਲ ਨੂੰ ਘਟ ਕਰਨ 'ਚ ਮਦਦਗਾਰ ਹੁੰਦੇ ਹਨ। ਇਸ ਨਾਲ ਦਿਲ ਨਾਲ ਜੁੜੀਆਂ ਬਿਮਾਰੀਆਂ ਦੇ ਖਤਰੇ ਨੂੰ ਘਟ ਕੀਤਾ ਜਾ ਸਕਦਾ ਹੈ ਅਤੇ ਕੋਲੇਸਟ੍ਰੋਲ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।
ਕੇਸਰ ਵਾਲੀ ਚਾਹ ਬਣਾਉਣ ਦਾ ਤਰੀਕਾ: ਇੱਕ ਪੈਨ 'ਚ ਇੱਕ-ਦੋ ਕੱਪ ਪਾਣੀ ਪਾਓ। ਫਿਰ ਇਸ 'ਚ 2-4 ਕੇਸਰ ਦੇ ਧਾਗੇ ਪਾਓ ਅਤੇ ਇਸਨੂੰ ਚੰਗੀ ਤਰ੍ਹਾ ਉਬਾਲ ਲਓ। ਜਦੋ ਇਹ ਉਬਲ ਜਾਵੇ, ਤਾਂ ਇਸਨੂੰ ਛਾਨ ਲਓ। ਜੇਕਰ ਤੁਸੀਂ ਚਾਹੋ, ਤਾਂ ਇਸ 'ਚ ਸ਼ਹਿਦ ਵੀ ਮਿਕਸ ਕਰ ਸਕਦੇ ਹੋ। ਇਸ ਤਰ੍ਹਾਂ ਕੇਸਰ ਵਾਲੀ ਚਾਹ ਨਾਲ ਆਪਣੇ ਦਿਨ ਦੀ ਸ਼ੁਰੂਆਤ ਕਰੋ। ਇਸ ਨਾਲ ਤੁਹਾਨੂੰ ਕਈ ਸਿਹਤ ਲਾਭ ਮਿਲਣਗੇ।