ਹੈਦਰਾਬਾਦ: ਗਲਤ ਜੀਵਨਸ਼ੈਲੀ ਕਾਰਨ ਭਾਰ ਵਧਣਾ ਅਤੇ ਮੋਟਾਪਾ ਆਮ ਸਮੱਸਿਆਂ ਬਣ ਗਈ ਹੈ। ਜਿਸ ਕਰਕੇ ਲੋਕਾਂ ਨੂੰ ਘਰ 'ਚੋ ਬਾਹਰ ਜਾਣ 'ਚ ਵੀ ਸ਼ਰਮ ਆਉਣ ਲੱਗਦੀ ਹੈ। ਅਜਿਹੇ 'ਚ ਪਪੀਤਾ ਫਾਇਦੇਮੰਦ ਹੋ ਸਕਦਾ ਹੈ। ਇਸ ਨਾਲ ਭਾਰ ਨੂੰ ਘਟ ਕਰਨ 'ਚ ਮਦਦ ਮਿਲ ਸਕਦੀ ਹੈ। ਇਸ ਲਈ ਤੁਸੀਂ ਆਪਣੀ ਖੁਰਾਕ 'ਚ ਪਪੀਤੇ ਨੂੰ ਸ਼ਾਮਲ ਕਰ ਸਕਦੇ ਹੋ।
ਭਾਰ ਕੰਟਰੋਲ ਕਰਨ ਲਈ ਪਪੀਤਾ ਫਾਇਦੇਮੰਦ:
ਪਪੀਤੇ ਦਾ ਜੂਸ ਭਾਰ ਕੰਟਰੋਲ ਕਰਨ ਲਈ ਫਾਇਦੇਮੰਦ: ਜੇਕਰ ਤੁਸੀਂ ਭਾਰ ਕੰਟਰੋਲ ਕਰਨਾ ਚਾਹੁੰਦੇ ਹੋ, ਤਾਂ ਪਪੀਤੇ ਦਾ ਜੂਸ ਪੀ ਸਕਦੇ ਹੋ। ਇਸ 'ਚ ਮੌਜ਼ੂਦ ਪੌਸ਼ਟਿਕ ਤੱਤ ਚਰਬੀ ਨੂੰ ਘਟਾ ਕੇ ਸਰੀਰ ਨੂੰ ਫਿੱਟ ਬਣਾਉਦੇ ਹਨ। ਇਸਦੇ ਨਾਲ ਹੀ ਪਪੀਤਾ ਪਾਚਨ ਤੰਤਰ ਨੂੰ ਸਿਹਤਮੰਦ ਰੱਖਣ 'ਚ ਵੀ ਮਦਦ ਕਰਦਾ ਹੈ। ਭਾਰ ਘਟ ਕਰਨ ਲਈ ਤੁਸੀਂ ਨਾਸ਼ਤੇ 'ਚ ਪਪੀਤਾ ਸ਼ਾਮਲ ਕਰ ਸਕਦੇ ਹੋ। ਇਸ ਨਾਲ ਸਰੀਰ ਨੂੰ ਐਨਰਜ਼ੀ ਮਿਲਦੀ ਹੈ ਅਤੇ ਵਾਧੂ ਚਰਬੀ ਘਟ ਹੁੰਦੀ ਹੈ।
ਦੁੱਧ ਅਤੇ ਪਪੀਤਾ ਭਾਰ ਘਟ ਕਰਨ 'ਚ ਮਦਦਗਾਰ: ਨਾਸ਼ਤੇ 'ਚ ਦੁੱਧ ਅਤੇ ਪਪੀਤਾ ਖਾਣਾ ਫਾਇਦੇਮੰਦ ਹੋ ਸਕਦਾ ਹੈ। ਇਸ ਲਈ ਮਿਕਸੀ 'ਚ ਇੱਕ ਗਲਾਸ ਦੁੱਧ ਅਤੇ ਪਪੀਤੇ ਦੇ ਸਲਾਈਸ ਪਾ ਕੇ ਉਸਨੂੰ ਬਲੈਡ ਕਰ ਲਓ। ਕੁਝ ਡਰਾਈ ਫਰੂਟਸ ਅਤੇ ਨਟਸ ਵੀ ਪਾ ਸਕਦੇ ਹੋ। ਇਸ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ ਅਤੇ ਵਾਰ-ਵਾਰ ਭੁੱਖ ਨਹੀਂ ਲੱਗਦੀ। ਇਸ ਨਾਲ ਭਾਰ ਘਟ ਕਰਨ 'ਚ ਮਦਦ ਮਿਲ ਸਕਦੀ ਹੈ।
ਪਪੀਤਾ ਅਤੇ ਦਹੀ ਭਾਰ ਘਟ ਕਰਨ 'ਚ ਮਦਦਗਾਰ: ਪਪੀਤੇ ਨੂੰ ਦਹੀ ਦੇ ਨਾਲ ਮਿਲਾ ਕੇ ਖਾਣਾ ਵੀ ਫਾਇਦੇਮੰਦ ਹੁੰਦਾ ਹੈ। ਇਹ ਸਵਾਦ ਹੁੰਦਾ ਹੈ ਅਤੇ ਭਾਰ ਕੰਟਰੋਲ ਕਰਨ 'ਚ ਵੀ ਮਦਦਗਾਰ ਹੁੰਦਾ ਹੈ। ਇਸਨੂੰ ਬਣਾਉਣ ਲਈ ਦਹੀ 'ਚ ਪਪੀਤਾ ਅਤੇ ਡਰਾਈ ਫਰੂਟਸ ਮਿਲਾ ਕੇ ਇਸਦਾ ਸੇਵਨ ਕਰ ਸਕਦੇ ਹੋ। ਇਸ ਨਾਲ ਸਰੀਰ ਨੂੰ ਕਈ ਪੌਸ਼ਟਿਕ ਤੱਤ ਮਿਲਦੇ ਹਨ ਅਤੇ ਭਾਰ ਘਟ ਕਰਨ 'ਚ ਵੀ ਮਦਦ ਮਿਲਦੀ ਹੈ।