ਹੈਦਰਾਬਾਦ: ਹਰ ਵਿਅਕਤੀ ਕਿਸੇ ਨਾ ਕਿਸੇ ਸਮੇਂ ਸੁਪਨੇ ਦੇਖਦਾ ਹੈ। ਜੇਕਰ ਸੁਪਨੇ ਚੰਗੇ ਹੋਣ ਤਾਂ ਮੂਡ ਚੰਗਾ ਰਹਿੰਦਾ ਹੈ ਜਦਕਿ ਮਾੜੇ ਜਾਂ ਡਰਾਉਣੇ ਸੁਪਨੇ ਪਰੇਸ਼ਾਨ ਕਰਦੇ ਹਨ। ਕਈ ਵਾਰ ਇਨ੍ਹਾਂ ਸੁਪਨਿਆਂ ਕਾਰਨ ਨੀਂਦ ਵੀ ਖਰਾਬ ਹੋ ਜਾਂਦੀ ਹੈ। ਇੱਥੋਂ ਤੱਕ ਕਿ ਵਿਗਿਆਨੀ ਵੀ ਪੂਰੀ ਤਰ੍ਹਾਂ ਪਤਾ ਨਹੀਂ ਲਗਾ ਸਕੇ ਹਨ ਕਿ ਸੁਪਨੇ ਕਿਉਂ ਆਉਂਦੇ ਹਨ। ਜੇਕਰ ਤੁਹਾਡਾ ਬੱਚਾ ਵੀ ਮਾੜੇ ਸੁਪਨਿਆਂ ਕਾਰਨ ਵਾਰ-ਵਾਰ ਜਾਗ ਰਿਹਾ ਹੈ, ਤਾਂ ਤੁਹਾਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ।
ਡਰਾਉਣੇ ਸੁਪਨੇ ਆਉਣ ਕਾਰਨ ਵੱਧ ਸਕਦੈ ਇਸ ਬਿਮਾਰੀ ਦਾ ਖ਼ਤਰਾ: ਬਰਮਿੰਘਮ ਸਿਟੀ ਹਸਪਤਾਲ ਵਿਖੇ ਕੀਤੀ ਖੋਜ ਇਹ ਸੁਝਾਅ ਦਿੰਦੀ ਹੈ ਕਿ ਜਿਨ੍ਹਾਂ ਬੱਚਿਆਂ ਨੂੰ ਅਕਸਰ ਪਰੇਸ਼ਾਨ ਕਰਨ ਵਾਲੇ ਸੁਪਨੇ ਜਾਂ ਡਰਾਉਣੇ ਸੁਪਨੇ ਆਉਂਦੇ ਹਨ, ਉਹ ਡਿਮੇਨਸ਼ੀਆ ਅਤੇ ਪਾਰਕਿੰਸਨ'ਸ ਦੀ ਬਿਮਾਰੀ ਦਾ ਸ਼ੁਰੂਆਤੀ ਕਾਰਨ ਹੋ ਸਕਦੇ ਹਨ। ਪਾਰਕਿੰਸਨ'ਸ ਰੋਗ (PD) ਇੱਕ ਪ੍ਰਗਤੀਸ਼ੀਲ ਵਿਗਾੜ ਹੈ ਜਿਸਦੀ ਵਿਸ਼ੇਸ਼ਤਾ ਨਸ ਸੈੱਲਾਂ ਦੇ ਨੁਕਸਾਨ ਅਤੇ ਸਰੀਰ ਦੇ ਸੰਤੁਲਨ ਦੇ ਨੁਕਸਾਨ ਨਾਲ ਹੁੰਦੀ ਹੈ। ਇਸ ਕਾਰਨ ਲੱਤਾਂ ਅਤੇ ਜਬਾੜੇ ਵਿਚ ਕੰਬਣੀ ਸ਼ੁਰੂ ਹੋ ਜਾਂਦੀ ਹੈ। ਇਸਦੇ ਨਾਲ ਹੀ ਇਸ ਬਿਮਾਰੀ ਦੇ ਕਾਰਨ ਸਰੀਰ ਦੀ ਗਤੀ ਵੀ ਹੌਲੀ ਹੋ ਜਾਂਦੀ ਹੈ।
ਡਰਾਉਣੇ ਸੁਪਨਿਆਂ ਪਿੱਛੇ ਜ਼ਿੰਮੇਵਾਰ ਕਾਰਨ:
ਸਦਮੇ ਦੇ ਕਾਰਨ: ਕਈ ਵਾਰ ਮਾਨਸਿਕ ਸਦਮੇ ਕਾਰਨ ਬੁਰੇ ਸੁਪਨੇ ਆਉਣੇ ਸ਼ੁਰੂ ਹੋ ਜਾਂਦੇ ਹਨ। ਉਦਾਹਰਣ ਵਜੋਂ, ਕਿਸੇ ਵੀ ਤਰ੍ਹਾਂ ਦਾ ਸਰੀਰਕ ਸ਼ੋਸ਼ਣ, ਜਿਨਸੀ ਸ਼ੋਸ਼ਣ ਜਾਂ ਕੋਈ ਦੁਰਘਟਨਾ ਜਿਸਦਾ ਮਨ 'ਤੇ ਬਹੁਤ ਪ੍ਰਭਾਵ ਪਿਆ ਹੋਵੇ, ਤਾਂ ਅਸੀਂ ਇਸਨੂੰ ਸੌਂਦੇ ਸਮੇਂ ਡਰਾਉਣੇ ਸੁਪਨਿਆਂ ਦੇ ਰੂਪ ਵਿੱਚ ਯਾਦ ਕਰਦੇ ਹਾਂ। ਕੁਝ ਲੋਕਾਂ ਨੂੰ ਪੋਸਟ ਟਰੌਮੈਟਿਕ ਸਟ੍ਰੈਸ ਡਿਸਆਰਡਰ (PTSD) ਦੀ ਸਮੱਸਿਆ ਹੁੰਦੀ ਹੈ। ਅਜਿਹੇ ਲੋਕਾਂ ਨੂੰ ਭੈੜੇ ਜਾਂ ਡਰਾਉਣੇ ਸੁਪਨੇ ਆਉਣਾ ਆਮ ਗੱਲ ਹੈ।
ਦਵਾਈਆਂ ਦੀ ਵਰਤੋਂ: ਕੁਝ ਦਵਾਈਆਂ ਖਾਣ ਨਾਲ ਵੀ ਸੁਪਨੇ ਆਉਂਦੇ ਹਨ। ਜਿਵੇਂ ਕਿ ਐਂਟੀ ਡਿਪ੍ਰੈਸੈਂਟਸ, ਐਂਟੀਮਾਈਕਰੋਬਾਇਲਸ, ਬੀਟਾ-ਬਲੌਕਰਜ਼, ਬਲੱਡ ਪ੍ਰੈਸ਼ਰ ਦੀਆਂ ਦਵਾਈਆਂ, ਪਾਰਕਿੰਸਨ'ਸ ਰੋਗ ਦੀਆਂ ਦਵਾਈਆਂ ਅਤੇ ਤੰਬਾਕੂਨੋਸ਼ੀ ਵਿਰੋਧੀ ਦਵਾਈਆਂ। ਜੇਕਰ ਤੁਸੀਂ ਸੋਚਦੇ ਹੋ ਕਿ ਦਵਾਈਆਂ ਦੇ ਕਾਰਨ ਤੁਹਾਨੂੰ ਭਿਆਨਕ ਸੁਪਨੇ ਆ ਰਹੇ ਹਨ, ਤਾਂ ਇਸ ਬਾਰੇ ਆਪਣੇ ਡਾਕਟਰ ਨਾਲ ਗੱਲ ਕਰੋ। ਹਰ ਰੋਜ਼ ਲਈਆਂ ਜਾਣ ਵਾਲੀਆਂ ਕੁਝ ਦਵਾਈਆਂ ਨੂੰ ਅਚਾਨਕ ਬੰਦ ਕਰਨ ਨਾਲ ਵੀ ਦਿਮਾਗ 'ਤੇ ਅਸਰ ਪੈਂਦਾ ਹੈ, ਜਿਸ ਕਾਰਨ ਭਿਆਨਕ ਸੁਪਨੇ ਆਉਂਦੇ ਹਨ।
ਤਣਾਅ ਜਾਂ ਮਾਨਸਿਕ ਦਬਾਅ: ਕਈ ਵਾਰ ਰੋਜ਼ਾਨਾ ਤਣਾਅ ਜਾਂ ਮਾਨਸਿਕ ਦਬਾਅ ਕਾਰਨ ਸੁਪਨੇ ਆਉਂਦੇ ਹਨ। ਸਕੂਲ ਜਾਂ ਕੰਮ ਬਾਰੇ ਬਹੁਤ ਜ਼ਿਆਦਾ ਚਿੰਤਾ ਕਰਨ ਨਾਲ ਅਜਿਹੇ ਸੁਪਨੇ ਆ ਸਕਦੇ ਹਨ। ਜੀਵਨ ਵਿੱਚ ਕੋਈ ਵੀ ਵੱਡੀ ਤਬਦੀਲੀ ਜਿਵੇਂ ਕਿ ਕਿਸੇ ਅਜ਼ੀਜ਼ ਦਾ ਦੂਰ ਚਲੇ ਜਾਣਾ ਜਾਂ ਮੌਤ ਹੋ ਜਾਣਾ, ਇਸ ਕਾਰਨ ਵੀ ਭੈੜੇ ਸੁਪਨੇ ਆ ਸਕਦੇ ਹਨ।
ਸੌਣ ਤੋਂ ਠੀਕ ਪਹਿਲਾਂ ਖਾਣਾ: ਸੌਣ ਤੋਂ ਠੀਕ ਪਹਿਲਾਂ ਖਾਣਾ ਖਾਣ ਨਾਲ ਮੈਟਾਬੋਲਿਜ਼ਮ ਵੱਧਦਾ ਹੈ ਅਤੇ ਇਸ ਕਾਰਨ ਦਿਮਾਗ ਵੀ ਜ਼ਿਆਦਾ ਸਰਗਰਮ ਹੁੰਦਾ ਹੈ। ਜੇਕਰ ਤੁਹਾਨੂੰ ਜ਼ਿਆਦਾ ਭੈੜੇ ਜਾਂ ਡਰਾਉਣੇ ਸੁਪਨੇ ਆਉਂਦੇ ਹਨ ਤਾਂ ਖਾਣ-ਪੀਣ ਅਤੇ ਸੌਣ ਵਿਚਕਾਰ ਅੰਤਰ ਵਧਾਓ।
ਚੰਗੀ ਨੀਂਦ ਨਾ ਆਉਣਾ: ਚੰਗੀ ਜਾਂ ਪੂਰੀ ਨੀਂਦ ਨਾ ਆਉਣ ਨਾਲ ਵੀ ਬੁਰੇ ਸੁਪਨੇ ਆਉਂਦੇ ਹਨ। ਇਹ ਆਮ ਤੌਰ 'ਤੇ ਸਮਾਂ-ਸਾਰਣੀ ਵਿੱਚ ਤਬਦੀਲੀ ਦੇ ਕਾਰਨ ਹੁੰਦਾ ਹੈ। ਉਦਾਹਰਨ ਲਈ ਜੇਕਰ ਤੁਸੀਂ ਅਜਿਹੇ ਸਮੇਂ 'ਤੇ ਸੌਂਦੇ ਹੋ ਜਾਂ ਜਾਗਦੇ ਹੋ ਜਿਸਦੀ ਤੁਹਾਨੂੰ ਆਦਤ ਨਹੀਂ ਹੁੰਦੀ ਹੈ, ਤਾਂ ਤੁਸੀਂ ਚੰਗੀ ਤਰ੍ਹਾਂ ਨਹੀਂ ਸੌਂ ਪਾਉਦੇ। ਜਿਸ ਕਾਰਨ ਤੁਸੀਂ ਅੱਧੀ-ਜਾਗਦੀ ਅਵਸਥਾ ਵਿੱਚ ਭਿਆਨਕ ਸੁਪਨੇ ਦੇਖਦੇ ਹੋ।
ਮਾਨਸਿਕ ਸਥਿਤੀ: ਕਿਸੇ ਵੀ ਤਰ੍ਹਾਂ ਦੀ ਮਾਨਸਿਕ ਬਿਮਾਰੀ ਜਿਵੇਂ ਕਿ ਬਾਈਪੋਲਰ ਡਿਸਆਰਡਰ, ਡਿਪਰੈਸ਼ਨ, ਵਾਰ-ਵਾਰ ਤਣਾਅ, ਸ਼ਾਈਜ਼ੋਫਰੀਨੀਆ ਨਾਲ ਸੁਪਨੇ ਆਉਣ ਦੀ ਸੰਭਾਵਨਾ ਵੱਧ ਜਾਂਦੀ ਹੈ। ਡਾਕਟਰ ਤੁਹਾਨੂੰ ਤਣਾਅ ਘਟਾਉਣ ਦੀਆਂ ਕਈ ਤਕਨੀਕਾਂ ਬਾਰੇ ਦੱਸਦੇ ਹਨ। ਇਨ੍ਹਾਂ ਤਕਨੀਕਾਂ ਨੂੰ ਅਪਣਾ ਕੇ ਬੁਰੇ ਸੁਪਨਿਆਂ ਨੂੰ ਘੱਟ ਕੀਤਾ ਜਾ ਸਕਦਾ ਹੈ ।
- Long Covid: ਇਸ ਕਾਰਨ ਵੱਧ ਸਕਦੈ ਲੰਬੇ ਸਮੇਂ ਤੱਕ ਕੋਵਿਡ ਦਾ ਖਤਰਾ
- Fried Food: ਸਾਵਧਾਨ! ਤਲਿਆ ਹੋਇਆ ਭੋਜਨ ਖਾਣ ਨਾਲ ਤੁਸੀਂ ਹੋ ਸਕਦੈ ਇਨ੍ਹਾਂ ਬਿਮਾਰੀਆ ਦਾ ਸ਼ਿਕਾਰ
- ਆਪਣੇ ਸਫੈਦ ਵਾਲਾਂ ਨੂੰ ਕਾਲਾ ਕਰਨ ਲਈ ਇੱਥੇ ਸਿੱਖੋ ਕੁਝ ਘਰੇਲੂ ਨੁਸਖੇ
ਡਰਾਉਣੇ ਸੁਪਨਿਆਂ ਤੋਂ ਬਚਣ ਦੇ ਤਰੀਕੇ: ਕੁਝ ਖਾਸ ਤਰੀਕੇ ਅਪਣਾ ਕੇ ਤੁਸੀਂ ਇਨ੍ਹਾਂ ਬੁਰੇ ਸੁਪਨਿਆਂ ਤੋਂ ਬਚ ਸਕਦੇ ਹੋ। ਡਰਾਉਣੇ ਸੁਪਨਿਆਂ ਤੋਂ ਛੁਟਾਕਾਰਾ ਪਾਉਣ ਦੇ ਕੁਝ ਤਰੀਕੇ ਹੇਠ ਲਿਖੇ ਅਨੁਸਾਰ ਹਨ:
- ਹਰ ਰੋਜ਼ ਇੱਕ ਹੀ ਸਮੇਂ 'ਤੇ ਸੌਣ ਅਤੇ ਉੱਠਣ ਦੀ ਆਦਤ।
- ਸ਼ਰਾਬ, ਕੈਫੀਨ ਅਤੇ ਸਿਗਰੇਟ ਤੋਂ ਦੂਰ ਰਹੋ।
- ਦਿਨ ਦੀ ਸ਼ੁਰੂਆਤ ਹਲਕੀ ਕਸਰਤ ਨਾਲ ਕਰੋ।
- ਸੌਣ ਤੋਂ ਠੀਕ ਪਹਿਲਾਂ ਟੀਵੀ ਸ਼ੋਅ, ਫਿਲਮਾਂ ਜਾਂ ਵੀਡੀਓ ਗੇਮਾਂ ਦੇਖਣਾ ਬੰਦ ਕਰੋ।
ਇਹ ਸਭ ਕਰਨ ਦੇ ਬਾਅਦ ਵੀ ਜੇਕਰ ਤੁਹਾਨੂੰ ਵਾਰ-ਵਾਰ ਭੈੜੇ ਸੁਪਨੇ ਆਉਂਦੇ ਰਹਿੰਦੇ ਹਨ ਤਾਂ ਤੁਹਾਨੂੰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
ਮਾਪੇ ਇਨ੍ਹਾਂ ਗੱਲਾਂ ਦਾ ਰੱਖਣ ਧਿਆਨ: ਰਾਤ ਨੂੰ ਬੁਰੇ ਸੁਪਨੇ ਆਉਣ ਕਾਰਨ ਅਕਸਰ ਬੱਚਿਆਂ ਦੀ ਨੀਂਦ 'ਤੇ ਬੁਰਾ ਅਸਰ ਪੈਂਦਾ ਹੈ। ਉਹ ਆਪਣੇ ਸੁਪਨਿਆਂ ਵਿੱਚ ਕੁਝ ਅਜਿਹਾ ਦੇਖਦੇ ਹਨ ਜਿਸ ਤੋਂ ਉਹ ਬਹੁਤ ਡਰਦੇ ਹਨ। ਮਾਹਿਰਾਂ ਅਨੁਸਾਰ ਖਾਸ ਕਰਕੇ 10 ਸਾਲ ਦੀ ਉਮਰ ਦੇ ਬੱਚਿਆਂ ਨੂੰ ਰਾਤ ਦੇ ਦੂਜੇ ਅੱਧ ਵਿੱਚ ਭੈੜੇ ਸੁਪਨੇ ਆਉਂਦੇ ਹਨ। ਅਜਿਹੇ 'ਚ ਮਾਪੇ ਹੀ ਬੱਚਿਆਂ ਦੀ ਮਦਦ ਕਰ ਸਕਦੇ ਹਨ। ਇਸ ਦੇ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਆਪਣੇ ਬੱਚਿਆਂ ਨਾਲ ਸਮਾਂ ਬਿਤਾਓ ਅਤੇ ਉਨ੍ਹਾਂ ਨਾਲ ਗੱਲ ਕਰੋ ਤਾਂ ਜੋ ਉਨ੍ਹਾਂ ਨੂੰ ਮਹਿਸੂਸ ਹੋ ਸਕੇ ਕਿ ਸਭ ਕੁਝ ਠੀਕ ਹੈ।