ਹੈਦਰਾਬਾਦ: ਮੀਂਹ ਦੇ ਕਾਰਨ ਜਗ੍ਹਾਂ-ਜਗ੍ਹਾਂ 'ਤੇ ਗੰਦਾ ਪਾਣੀ ਖੜ੍ਹ ਜਾਂਦਾ ਹੈ। ਜਿਸ ਕਾਰਨ ਕਈ ਸਮੱਸਿਆਵਾਂ ਅਤੇ ਬਿਮਾਰੀਆਂ ਦਾ ਖਤਰਾ ਵੀ ਵਧ ਜਾਂਦਾ ਹੈ। ਆਈ ਫਲੂ ਤੋਂ ਬਾਅਦ ਹੁਣ ਡੇਂਗੂ ਦਾ ਖਤਰਾ ਵੀ ਬਹੁਤ ਵਧ ਗਿਆ ਹੈ। ਇਸ ਸਾਲ ਡੇਂਗੂ ਦੇ ਮਾਮਲੇ ਜ਼ਿਆਦਾ ਸਾਹਮਣੇ ਆ ਰਹੇ ਹਨ। ਅਜਿਹੇ ਵਿੱਚ ਜ਼ਰੂਰੀ ਹੈ ਕਿ ਇਸ ਬਿਮਾਰੀ ਤੋਂ ਬਚਣ ਲਈ ਸਾਵਧਾਨੀਆਂ ਵਰਤੀਆਂ ਜਾਣ। ਜੇਕਰ ਤੁਸੀਂ ਵੀ ਡੇਂਗੂ ਦਾ ਸ਼ਿਕਾਰ ਹੋ ਗਏ ਹੋ, ਤਾਂ ਸਹੀ ਖੁਰਾਕ ਨਾਲ ਤੁਸੀਂ ਇਸ ਸਮੱਸਿਆਂ ਤੋਂ ਜਲਦੀ ਛੁਟਕਾਰਾ ਪਾ ਸਕਦੇ ਹੋ।
ਡੇਂਗੂ ਦੀ ਸਮੱਸਿਆਂ ਤੋਂ ਛੁਟਕਾਰਾ ਪਾਉਣ ਲਈ ਖੁਰਾਕ 'ਚ ਸ਼ਾਮਲ ਕਰੋ ਇਹ ਭੋਜਨ:
ਪਪੀਤੇ ਦੇ ਪੱਤੇ: ਪਪੀਤੇ ਦੇ ਪੱਤੇ ਡੇਂਗੂ ਦੇ ਬੁਖਾਰ ਲਈ ਮਦਦਗਾਰ ਹੁੰਦੇ ਹਨ। ਇਨ੍ਹਾਂ ਪੱਤਿਆਂ ਵਿੱਚ ਵਿਟਾਮਿਨ-ਏ, ਸੀ ਅਤੇ ਕੇ ਪਾਇਆ ਜਾਂਦਾ ਹੈ, ਜੋ ਇਮਿਊਨ ਸਿਸਟਮ ਨੂੰ ਹੁਲਾਰਾ ਦੇਣ ਅਤੇ ਬਲੱਡ ਸਰਕੁਲੇਸ਼ਨ ਵਿੱਚ ਸੁਧਾਰ ਕਰਨ 'ਚ ਮਦਦ ਕਰ ਸਕਦੇ ਹਨ। ਤੁਸੀਂ ਪਪੀਤੇ ਦੇ ਪੱਤਿਆਂ ਦਾ ਰਸ ਜਾਂ ਚਾਹ ਬਣਾ ਸਕਦੇ ਹੋ ਜਾਂ ਇਨ੍ਹਾਂ ਪੱਤਿਆਂ ਨੂੰ ਆਪਣੇ ਭੋਜਨ 'ਚ ਸ਼ਾਮਲ ਕਰ ਸਕਦੇ ਹੋ।
ਨਾਰੀਅਲ ਪਾਣੀ: ਨਾਰੀਅਲ ਪਾਣੀ ਇੱਕ ਕੁਦਰਤੀ ਇਲੈਕਟ੍ਰੋਲਾਈਟ ਡ੍ਰਿੰਕ ਹੈ, ਜੋ ਤਾਜ਼ਾ ਅਤੇ ਹਾਈਡ੍ਰੇਟਿੰਗ ਹੁੰਦੀ ਹੈ। ਇਹ ਵਿਟਾਮਿਨ-ਸੀ ਅਤੇ ਕੇ ਦੇ ਨਾਲ-ਨਾਲ ਪੋਟਾਸ਼ੀਅਮ ਦਾ ਵੀ ਚੰਗਾ ਸਰੋਤ ਹੈ। ਪੋਟਾਸ਼ੀਅਮ ਸਰੀਰ ਵਿੱਚ ਤਰਲ ਸੰਤੁਲਨ ਨੂੰ ਬਣਾਏ ਰੱਖਣ 'ਚ ਮਹੱਤਵਪੂਰਨ ਹੈ।
ਅਨਾਰ: ਅਨਾਰ ਵਿਟਾਮਿਨ-ਸੀ, ਕੇ ਅਤੇ ਏ ਦੇ ਨਾਲ-ਨਾਲ ਐਂਟੀਆਕਸੀਡੈਂਟ ਦਾ ਵੀ ਚੰਗਾ ਸਰੋਤ ਹੈ। ਐਂਟੀਆਕਸੀਡੈਂਟ ਸਰੀਰ ਨੂੰ ਫ੍ਰੀ ਰੈਡੀਕਲ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਉਣ 'ਚ ਮਦਦ ਕਰ ਸਕਦਾ ਹੈ। ਅਨਾਰ ਇਮਿਊਨ ਸਿਸਟਮ ਨੂੰ ਸਿਹਤਮੰਦ ਰੱਖਣ 'ਚ ਵੀ ਮਦਦ ਕਰ ਸਕਦਾ ਹੈ।
ਬ੍ਰੋਕਲੀ: ਬ੍ਰੋਕਲੀ ਵਿਟਾਮਿਨ-ਕੇ ਦਾ ਚੰਗਾ ਸਰੋਤ ਹੈ, ਜੋ ਖੂਨ ਦੇ ਥੱਕੇ ਜੰਮਣ ਲਈ ਜ਼ਰੂਰੀ ਹੁੰਦਾ ਹੈ। ਇਹ ਫਾਈਬਰ ਦਾ ਵੀ ਚੰਗਾ ਸਰੋਤ ਹੈ। ਇਸ ਨਾਲ ਤੁਸੀਂ ਸਿਹਤਮੰਦ ਰਹਿ ਸਕਦੇ ਹੋ।
ਪਾਲਕ: ਇਸ ਵਿੱਚ ਵਿਟਾਮਿਨ-ਏ, ਸੀ ਅਤੇ ਕੇ ਦੇ ਨਾਲ-ਨਾਲ ਆਈਰਨ ਵੀ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਆਈਰਨ ਪੂਰੇ ਸਰੀਰ 'ਚ ਆਕਸੀਜਨ ਪਹੁੰਚਾਉਣ ਲਈ ਮਹੱਤਵਪੂਰਨ ਹੈ। ਪਾਲਕ ਫਾਈਬਰ ਦਾ ਵੀ ਚੰਗਾ ਸਰੋਤ ਹੈ।
- Phone Call Anxiety: ਕਿਸੇ ਨਾਲ ਫੋਨ 'ਤੇ ਗੱਲ ਕਰਨ 'ਚ ਤੁਹਾਨੂੰ ਵੀ ਹੁੰਦੀ ਹੈ ਬੈਚੇਨੀ, ਤਾਂ ਤੁਸੀਂ ਇਸ ਸਮੱਸਿਆਂ ਦਾ ਹੋ ਸਕਦੇ ਹੋ ਸ਼ਿਕਾਰ, ਜਾਣੋ ਇਸਦੇ ਲੱਛਣ
- Health Tips: ਖਾਲੀ ਪੇਟ ਇਹ ਫ਼ਲ ਖਾਣ ਨਾਲ ਮਿਲ ਸਕਦੇ ਨੇ ਸਰੀਰ ਨੂੰ ਕਈ ਫਾਇਦੇ, ਜਾਣੋ ਸਹੀ ਸਮਾਂ
- Parenting Tips: ਜੇਕਰ ਤੁਹਾਡੇ ਬੱਚੇ ਨੂੰ ਵੀ ਚਿਪਸ ਅਤੇ ਬਰਗਰ ਵਰਗੀਆਂ ਚੀਜ਼ਾਂ ਖਾਣ ਦੀ ਪੈ ਗਈ ਹੈ ਆਦਤ, ਤਾਂ ਇਨ੍ਹਾਂ 4 ਟਿਪਸ ਨੂੰ ਅਪਣਾਓ, ਤਰੁੰਤ ਛੁੱਟ ਜਾਵੇਗੀ ਇਹ ਆਦਤ
ਦਹੀ: ਦਹੀ ਪ੍ਰਟੀਨ ਅਤੇ ਕੈਲਸ਼ੀਅਮ ਦਾ ਚੰਗਾ ਸਰੋਤ ਹੈ। ਪ੍ਰੋਟੀਨ ਖਰਾਬ ਟਿਸ਼ੂ ਦੀ ਮੁਰੰਮਤ ਕਰਨ ਲਈ ਜ਼ਰੂਰੀ ਹੈ ਅਤੇ ਕੈਲਸ਼ੀਅਮ ਹੱਡੀਆਂ ਦੀ ਸਿਹਤ ਲਈ ਮਹੱਤਵਪੂਰਨ ਹੈ। ਦਹੀ ਪ੍ਰੋਬਾਇਓਟਿਕਸ ਦਾ ਇੱਕ ਚੰਗਾ ਸਰੋਤ ਹੈ, ਜੋ ਫਾਇਦੇਮੰਦ ਬੈਕਟੀਰੀਆਂ ਹੈ ਅਤੇ ਅੰਤੜੀਆਂ ਦੀ ਸਿਹਤ ਨੂੰ ਬਿਹਤਰ ਬਣਾਏ ਰੱਖਣ 'ਚ ਮਦਦ ਕਰ ਸਕਦਾ ਹੈ।
ਓਟਮੀਲ: ਓਟਮੀਲ ਕਾਰਬੋਹਾਈਡ੍ਰੇਟ ਦਾ ਚੰਗਾ ਸਰੋਤ ਹੈ, ਜੋ ਉਰਜਾ ਪ੍ਰਦਾਨ ਕਰ ਸਕਦਾ ਹੈ। ਇਹ ਫਾਈਬਰ ਦਾ ਵੀ ਚੰਗਾ ਸਰੋਤ ਹੈ, ਜੋ ਤੁਹਾਨੂੰ ਸਿਹਤਮੰਦ ਰੱਖਣ 'ਚ ਮਦਦ ਕਰ ਸਕਦਾ ਹੈ।