ਹੈਦਰਾਬਾਦ: ਅੱਜ ਦੇ ਸਮੇਂ 'ਚ ਕਈ ਬਿਮਾਰੀਆਂ ਦਾ ਖਤਰਾ ਰਹਿੰਦਾ ਹੈ। ਇਸ ਲਈ ਤੁਹਾਨੂੰ ਖੁਦ ਦੀ ਸਫ਼ਾਈ ਦੇ ਨਾਲ-ਨਾਲ ਘਰ ਦੀ ਸਫਾਈ ਵੀ ਰੱਖਣੀ ਚਾਹੀਦੀ ਹੈ। ਡਰਾਇੰਗ ਰੂਮ, ਬੈੱਡਰੂਮ, ਵਾਥਰੂਮ ਅਤੇ ਰਸੋਈ ਆਦਿ ਦੀ ਚੰਗੀ ਤਰ੍ਹਾਂ ਸਫ਼ਾਈ ਰੱਖਣਾ ਬਹੁਤ ਜ਼ਰੂਰੀ ਹੈ। ਇਸ ਕਰਕੇ ਤੁਸੀਂ ਆਪਣੇ ਘਰ ਨੂੰ ਚੰਗੀ ਤਰ੍ਹਾਂ ਸਾਫ਼ ਰੱਖਣ ਲਈ ਕੁਝ ਘਰੇਲੂ ਨੁਸਖੇ ਅਜ਼ਮਾ ਸਕਦੇ ਹੋ।
ਨਿੰਬੂ: ਨਿੰਬੂ ਘਰ ਦੀ ਸਫ਼ਾਈ 'ਚ ਮਦਦਗਾਰ ਹੋ ਸਕਦਾ ਹੈ। ਇਸ 'ਚ ਬਲੀਚਿੰਗ ਵਰਗੇ ਗੁਣ ਪਾਏ ਜਾਂਦੇ ਹਨ। ਇਸਦੀ ਮਦਦ ਨਾਲ ਭਾਂਡਿਆਂ ਤੋਂ ਲੈ ਕੇ ਰਸੋਈ ਅਤੇ ਵਾਥਰੂਮ ਦੇ ਹਰ ਕੋਨੇ ਤੱਕ ਦੀ ਚੰਗੀ ਤਰ੍ਹਾਂ ਸਫ਼ਾਈ ਕੀਤੀ ਜਾ ਸਕਦੀ ਹੈ।
ਇਸ ਤਰ੍ਹਾਂ ਕਰੋ ਨਿੰਬੂ ਦਾ ਇਸਤੇਮਾਲ: ਨਿੰਬੂ ਦਾ ਇਸਤੇਮਾਲ ਕਰਨ ਤੋਂ ਬਾਅਦ ਇਸਦੇ ਛਿਲਕੇ ਨੂੰ ਕਦੇ ਵੀ ਸੁੱਟਣਾ ਨਹੀਂ ਚਾਹੀਦਾ। ਇਨ੍ਹਾਂ ਛਿਲਕਿਆਂ ਦੀ ਵਰਤੋ ਤੁਸੀਂ ਸਾਫ਼-ਸਫ਼ਾਈ 'ਚ ਕਰ ਸਕਦੇ ਹੋ। ਇਨ੍ਹਾਂ ਛਿਲਕਿਆ ਨੂੰ ਥੋੜ੍ਹੇ ਜਿਹੇ ਪਾਣੀ 'ਚ ਉਬਾਲ ਲਓ। ਹੁਣ ਇਸ ਪਾਣੀ 'ਚ ਸੋਪ ਮਿਕਸ ਕਰ ਲਓ ਅਤੇ ਗਾੜ੍ਹਾ ਪੇਸਟ ਬਣਾ ਲਓ। ਫਿਰ ਇਸ ਪੇਸਟ ਨੂੰ ਫਰਸ਼ 'ਤੇ ਇਕੱਠੀ ਹੋਈ ਗੰਦਗੀ 'ਤੇ ਪਾਓ ਅਤੇ 15-20 ਮਿੰਟ ਤੱਕ ਇਸੇ ਤਰ੍ਹਾਂ ਰਹਿਣ ਦਿਓ। ਟਾਈਮ ਪੂਰਾ ਹੋਣ ਤੋਂ ਬਾਅਦ ਬੁਰਸ਼ ਜਾਂ ਕਾਟਨ ਦੇ ਕੱਪੜੇ ਦੀ ਮਦਦ ਨਾਲ ਫਰਸ਼ ਨੂੰ ਰਗੜੋ। ਸਾਰੀ ਗੰਦਗੀ ਹੌਲੀ-ਹੌਲੀ ਦੂਰ ਹੋ ਜਾਵੇਗੀ ਅਤੇ ਤੁਹਾਡੀ ਫਰਸ਼ ਚਮਕ ਜਾਵੇਗੀ।
ਸਿਰਕਾ: ਸਿਰਕੇ ਦੀ ਮਦਦ ਨਾਲ ਵੀ ਘਰ ਦੀ ਸਾਫ਼-ਸਫ਼ਾਈ ਕੀਤੀ ਜਾ ਸਕਦੀ ਹੈ। ਇਸ ਨਾਲ ਬਦਬੂ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲ ਸਕਦਾ ਹੈ। ਸਿਰਕੇ ਦੀ ਤੇਜ਼ ਗੰਧ ਬੈਕਟੀਰੀਆਂ, ਕੀੜੇ ਅਤੇ ਮੱਛਰਾਂ ਨੂੰ ਭਜਾਉਣ 'ਚ ਮਦਦ ਕਰਦੀ ਹੈ। ਇਸਦੇ ਨਾਲ ਹੀ ਬਰਫ਼ ਦੀ ਮਦਦ ਨਾਲ ਵੀ ਗੰਦਗੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਤਰ੍ਹਾਂ ਤੁਹਾਡੀ ਫਰਸ਼ ਹੋਰ ਵੀ ਚਮਕਦਾਰ ਹੋ ਜਾਵੇਗੀ ਅਤੇ ਬਦਬੂ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲੇਗਾ।
ਇਸ ਤਰ੍ਹਾਂ ਕਰੋ ਬਰਫ਼ ਦਾ ਇਸਤੇਮਾਲ: ਘਰ ਦੇ ਜਿਹੜੇ ਪਾਸੇ ਗੰਦਗੀ ਇਕੱਠੀ ਹੋਈ ਹੈ, ਉੱਥੇ ਬਰਫ਼ ਨੂੰ ਰਗੜੋ। ਕੁਝ ਸਮੇਂ ਤੱਕ ਗੰਦਗੀ ਬਾਹਰ ਆਉਣ ਲੱਗੇਗੀ। ਚੰਗੀ ਤਰ੍ਹਾਂ ਫਰਸ਼ ਨੂੰ ਸਾਫ਼ ਕਰਨ ਲਈ ਤੁਸੀਂ ਥੋੜ੍ਹਾਂ ਜਿਹਾ ਵਾਸ਼ਿੰਗ ਪਾਊਡਰ ਵੀ ਇਸਤੇਮਾਲ ਕਰ ਸਕਦੇ ਹੋ।