ਹੈਦਰਾਬਾਦ: ਅੱਜ ਦੇ ਸਮੇਂ 'ਚ ਲੋਕ ਭਾਰ ਵਧਣ ਦੀ ਸਮੱਸਿਆ ਤੋਂ ਪਰੇਸ਼ਾਨ ਰਹਿੰਦੇ ਹਨ। ਜ਼ਿਆਦਾਤਰ ਲੋਕ ਆਪਣੇ ਆਪ ਨੂੰ ਫਿੱਟ ਰੱਖਣ ਲਈ ਕਸਰਤ ਕਰਦੇ ਹਨ, ਜਦਕਿ ਤੁਸੀਂ ਭਾਰ ਕੰਟਰੋਲ ਕਰਨ ਲਈ ਹੋਰ ਵੀ ਕਈ ਤਰ੍ਹਾਂ ਦੇ ਤਰੀਕੇ ਅਜ਼ਮਾ ਸਕਦੇ ਹੋ।
ਭਾਰ ਕੰਟਰੋਲ ਕਰਨ ਦੇ ਤਰੀਕੇ:
ਪਾਣੀ ਨਾਲ ਕਰੋ ਦਿਨ ਦੀ ਸ਼ੁਰੂਆਤ: ਸਵੇਰੇ ਉੱਠਣ ਤੋਂ ਬਾਅਦ ਇੱਕ ਤੋਂ ਦੋ ਗਲਾਸ ਕੋਸੇ ਪਾਣੀ ਦੇ ਪੀਓ। ਇਸ ਨਾਲ ਪੇਟ ਚੰਗੀ ਤਰ੍ਹਾਂ ਸਾਫ਼ ਹੋ ਜਾਂਦਾ ਹੈ। ਇਸਦੇ ਨਾਲ ਹੀ ਤੁਸੀਂ ਕੋਸੇ ਪਾਣੀ 'ਚ ਨਿੰਬੂ ਅਤੇ ਸ਼ਹਿਦ ਵੀ ਮਿਲਾ ਕੇ ਪੀ ਸਕਦੇ ਹੋ। ਇਸ ਨਾਲ ਭਾਰ ਕੰਟਰੋਲ ਕਰਨ 'ਚ ਮਦਦ ਮਿਲੇਗੀ। ਇਸ ਤੋਂ ਇਲਾਵਾ, ਤੁਸੀਂ ਅਜਵਾਈਨ, ਹਲਦੀ ਅਤੇ ਦਾਲਚੀਨੀ ਪਾ ਕੇ ਪਾਣੀ ਨੂੰ ਚੰਗੀ ਤਰ੍ਹਾਂ ਉਬਾਲ ਲਓ ਅਤੇ ਫਿਰ ਇਸ ਪਾਣੀ ਨੂੰ ਪੀ ਲਓ। ਇਸ ਨਾਲ ਵੀ ਕਈ ਸਿਹਤ ਲਾਭ ਮਿਲ ਸਕਦੇ ਹਨ।
ਕਸਰਤ ਕਰੋ: ਡੰਬਲ ਚੁੱਕਣ ਅਤੇ ਰੱਸੀ ਕੁੱਦਣ ਵਰਗੀਆਂ ਕਸਰਤਾਂ ਕਰੋ। ਇਸਦੇ ਨਾਲ ਹੀ ਤੁਸੀਂ ਯੋਗਾ ਅਤੇ ਸੈਰ ਵੀ ਕਰ ਸਕਦੇ ਹੋ। ਰੋਜ਼ਾਨਾ 20 ਮਿੰਟ ਯੋਗਾ ਕਰਨ ਨਾਲ ਸਰੀਰ ਨੂੰ ਸਿਹਤਮੰਦ ਰੱਖਣ 'ਚ ਮਦਦ ਮਿਲਦੀ ਹੈ। ਤੁਸੀਂ ਰੋਜ਼ਾਨਾ ਸਵੇਰੇ ਅਤੇ ਸ਼ਾਮ ਨੂੰ ਭੋਜਨ ਖਾਣ ਤੋਂ ਬਾਅਦ ਸੈਰ ਕਰ ਸਕਦੇ ਹੋ। ਇਸ ਨਾਲ ਵੀ ਭਾਰ ਕੰਟਰੋਲ ਕੀਤਾ ਜਾ ਸਕਦਾ ਹੈ।
ਭੋਜਨ 'ਚ ਸਲਾਦ ਨੂੰ ਸ਼ਾਮਲ ਕਰੋ: ਭਾਰ ਘਟ ਕਰਨ ਲਈ ਆਪਣੀ ਖੁਰਾਕ ਦਾ ਧਿਆਨ ਰੱਖਣਾ ਜ਼ਰੂਰੀ ਹੈ। ਇਸ ਲਈ ਭੋਜਨ 'ਚ ਸਲਾਦ ਨੂੰ ਸ਼ਾਮਲ ਕਰੋ। ਸਲਾਦ 'ਚ ਕਈ ਤਰ੍ਹਾਂ ਦੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਸਾਡੇ ਸਰੀਰ ਲਈ ਜ਼ਰੂਰੀ ਹੁੰਦੇ ਹਨ। ਇਸ ਗੱਲ ਦਾ ਧਿਆਨ ਰੱਖੋ ਕਿ ਭੋਜਨ ਖਾਣ ਤੋਂ ਪਹਿਲਾ ਸਲਾਦ ਨਹੀ ਖਾਣਾ ਚਾਹੀਦਾ। ਅਜਿਹਾ ਕਰਨ ਨਾਲ ਪੇਟ ਸਲਾਦ ਨਾਲ ਭਰ ਜਾਂਦਾ ਹੈ ਅਤੇ ਫਿਰ ਭੋਜਨ ਖਾਣਾ ਮੁਸ਼ਕਿਲ ਹੋ ਜਾਂਦਾ ਹੈ।
- Weight Loss Tips: ਸਰਦੀਆਂ ਦੇ ਮੌਸਮ 'ਚ ਘਟਾਉਣਾ ਚਾਹੁੰਦੇ ਹੋ ਭਾਰ, ਤਾਂ ਆਪਣੀ ਖੁਰਾਕ 'ਚ ਸ਼ਾਮਲ ਕਰੋ ਇਹ 5 ਤਰ੍ਹਾਂ ਦੇ ਸੂਪ
- Weight Loss Tips: ਸਰਦੀਆਂ ਦੇ ਮੌਸਮ 'ਚ ਘਟਾਉਣਾ ਚਾਹੁੰਦੇ ਹੋ ਭਾਰ, ਤਾਂ ਸਵੇਰੇ ਖਾਲੀ ਪੇਟ ਪੀਓ ਇਹ 5 ਸਿਹਤਮੰਦ ਡ੍ਰਿੰਕਸ
- Weight Loss: ਸਰਦੀਆਂ ਦੇ ਮੌਸਮ 'ਚ ਭਾਰ ਘਟਾਉਣ ਲਈ ਇਨ੍ਹਾਂ 4 ਡ੍ਰਿੰਕਸ ਨੂੰ ਅਜ਼ਮਾਓ, ਨਜ਼ਰ ਆਵੇਗਾ ਕਾਫ਼ੀ ਬਦਲਾਅ
ਖੰਡ ਤੋਂ ਦੂਰ ਰਹੋ: ਜੇਕਰ ਤੁਸੀਂ ਆਪਣਾ ਭਾਰ ਘਟ ਕਰਨਾ ਚਾਹੁੰਦੇ ਹੋ, ਤਾਂ ਖੰਡ ਤੋਂ ਦੂਰੀ ਬਣਾਓ। ਜੇਕਰ ਤੁਸੀਂ ਅਚਾਨਕ ਖੰਡ ਦੀ ਵਰਤੋ ਕਰਨਾ ਬੰਦ ਨਹੀ ਕਰ ਸਕਦੇ, ਤਾਂ ਆਪਣੀ ਇਸ ਆਦਤ ਨੂੰ ਹੌਲੀ-ਹੌਲੀ ਘਟਾ ਸਕਦੇ ਹੋ। ਜੇਕਰ ਭੋਜਨ ਖਾਣ ਤੋਂ ਬਾਅਦ ਤੁਹਾਡਾ ਕੁਝ ਮਿੱਠਾ ਖਾਣ ਦਾ ਮਨ ਕਰ ਰਿਹਾ ਹੈ, ਤਾਂ ਤੁਸੀਂ ਫ਼ਲ ਖਾ ਸਕਦੇ ਹੋ, ਕਿਉਕਿ ਮਿੱਠਾ ਖਾਣ ਨਾਲ ਮੋਟਾਪਾ ਅਤੇ ਦਿਲ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ।