ETV Bharat / sukhibhava

ਇਕੱਲੇ ਘੁੰਮਣ ਦੀ ਬਣਾ ਰਹੇ ਹੋ ਯੋਜਨਾ, ਤਾਂ ਵਰਤੋ ਇਹ 5 ਸਾਵਧਾਨੀਆਂ

author img

By ETV Bharat Health Team

Published : Jan 7, 2024, 5:19 PM IST

Solo Trip Guide: ਕੰਮ 'ਚ ਵਿਅਸਤ ਰਹਿਣ ਦੇ ਨਾਲ-ਨਾਲ ਘੁੰਮਣਾ ਵੀ ਜ਼ਰੂਰੀ ਹੁੰਦਾ ਹੈ। ਜੇਕਰ ਤੁਹਾਡੇ ਨਾਲ ਘੁੰਮਣ ਲਈ ਕੋਈ ਦੋਸਤ ਨਹੀਂ ਹੈ, ਤਾਂ ਤੁਸੀਂ ਇਕੱਲੇ ਵੀ ਜਾ ਸਕਦੇ ਹੋ।

Solo Trip Guide
Solo Trip Guide

ਹੈਦਰਾਬਾਦ: ਘਰ ਜਾਂ ਦਫ਼ਤਰ ਦੇ ਕੰਮਾਂ ਤੋਂ ਛੁੱਟੀ ਲੈ ਕੇ ਤੁਹਾਨੂੰ ਘੁੰਮਣਾ ਵੀ ਚਾਹੀਦਾ ਹੈ, ਕਿਉਕਿ ਘੁੰਮਣ ਨਾਲ ਕੰਮ ਦੇ ਤਣਾਅ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਪਰ ਕਈ ਵਾਰ ਕੋਈ ਦੋਸਤ ਨਾ ਹੋਣ ਕਰਕੇ ਲੋਕਾਂ ਨੂੰ ਇਕੱਲੇ ਘੁੰਮਣ ਦਾ ਪਲੈਨ ਬਣਾਉਣਾ ਪੈਂਦਾ ਹੈ। ਜਦੋ ਕੋਈ ਵਿਅਕਤੀ ਪਹਿਲੀ ਵਾਰ ਇਕੱਲੇ ਘੁੰਮਣ ਦਾ ਪਲੈਨ ਬਣਾਉਦਾ ਹੈ, ਤਾਂ ਅਕਸਰ ਉਸਦੇ ਮਨ 'ਚ ਡਰ ਹੁੰਦਾ ਹੈ। ਪਰ ਆਪਣੇ ਡਰ ਨੂੰ ਖਤਮ ਕਰਨ ਲਈ ਅਤੇ ਪਹਿਲੇ ਸੋਲੋ ਟ੍ਰਿਪ ਨੂੰ ਯਾਦਗਾਰ ਬਣਾਉਣ ਲਈ ਤੁਹਾਨੂੰ ਕੁਝ ਗੱਲ੍ਹਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਤਾਂਕਿ ਤੁਸੀਂ ਆਪਣੇ ਟ੍ਰਿਪ ਨੂੰ ਵਧੀਆਂ ਬਣਾ ਸਕੋ।

ਟ੍ਰਿਪ 'ਤੇ ਇਕੱਲੇ ਜਾਣ ਸਮੇਂ ਵਰਤੋ ਸਾਵਧਾਨੀਆਂ:

ਜ਼ਰੂਰਤ ਦੀਆਂ ਚੀਜ਼ਾਂ ਪੈਕ ਕਰੋ: ਜੇਕਰ ਤੁਸੀਂ ਪਹਿਲੀ ਵਾਰ ਇਕੱਲੇ ਘੁੰਮਣ ਜਾ ਰਹੇ ਹੋ, ਤਾਂ ਆਪਣੇ ਨਾਲ ਜ਼ਰੂਰਤ ਦੀਆਂ ਚੀਜ਼ਾਂ ਨੂੰ ਪੈਕ ਕਰ ਲਓ। ਜਿਹੜੀ ਚੀਜ਼ ਦੀ ਜ਼ਰੂਰਤ ਨਹੀਂ ਹੈ, ਉਸ ਸਾਮਾਨ ਨੂੰ ਪੈਕ ਨਾ ਕਰੋ, ਕਿਉਕਿ ਵਾਧੂ ਸਾਮਾਨ ਨਾਲ ਹੋਣ ਕਰਕੇ ਤੁਹਾਨੂੰ ਸਾਰੇ ਟ੍ਰਿਪ ਦੌਰਾਨ ਸਾਮਾਨ ਚੁੱਕਣ 'ਚ ਮੁਸ਼ਕਿਲ ਹੋਵੇਗੀ।

ਸ਼ਡਿਊਲ ਤਿਆਰ ਕਰੋ: ਜਦੋ ਵੀ ਤੁਸੀਂ ਇਕੱਲੇ ਘੁੰਮਣ ਦਾ ਪਲੈਨ ਬਣਾਉਦੇ ਹੋ, ਤਾਂ ਸਭ ਤੋਂ ਪਹਿਲਾ ਸ਼ਡਿਊਲ ਤਿਆਰ ਕਰੋ। ਇਸ ਤਰ੍ਹਾਂ ਤੁਸੀਂ ਹਰ ਜਗ੍ਹਾਂ ਵਧੀਆਂ ਤਰੀਕੇ ਨਾਲ ਘੁੰਮ ਸਕੋਗੇ ਅਤੇ ਤੁਹਾਡਾ ਸਮੇਂ ਵੀ ਬਰਬਾਦ ਨਹੀਂ ਹੋਵੇਗਾ।

ਬਜਟ ਬਣਾਓ: ਕੋਈ ਵੀ ਟ੍ਰਿਪ ਬਣਾਉਣ ਸਮੇਂ ਬਜਟ ਤਿਆਰ ਕਰਨਾ ਸਭ ਤੋਂ ਜ਼ਰੂਰੀ ਹੁੰਦਾ ਹੈ। ਇਸ ਤਰ੍ਹਾਂ ਤੁਸੀਂ ਆਪਣੇ ਬਜਟ ਦੇ ਹਿਸਾਬ ਨਾਲ ਕੋਈ ਵੀ ਚੀਜ਼ ਖਰੀਦ ਸਕੋਗੇ। ਬਜਟ ਤਿਆਰ ਕਰਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਜੋ ਬਜਟ ਤਿਆਰ ਕੀਤਾ ਹੈ, ਉਸ ਹਿਸਾਬ ਨਾਲ ਹੀ ਤੁਹਾਡੇ ਪੈਸੇ ਖਰਚ ਹੋਣਗੇ। ਕਈ ਵਾਰ ਕਿਸੇ ਸਾਮਾਨ ਦੀ ਕੀਮਤ ਉੱਪਰ-ਥੱਲ੍ਹੇ ਵੀ ਹੋ ਸਕਦੀ ਹੈ।

ਆਪਣੇ ਪਰਿਵਾਰ ਦੇ ਸੰਪਰਕ 'ਚ ਰਹੋ: ਜਦੋ ਤੁਸੀਂ ਇਕੱਲੇ ਘੁੰਮਣ ਜਾਂਦੇ ਹੋ, ਤਾਂ ਆਪਣੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਪਰਿਵਾਰ ਦੇ ਕਿਸੇ ਮੈਂਬਰ ਨਾਲ ਸੰਪਰਕ 'ਚ ਰਹੋ। ਇਸ ਤਰ੍ਹਾਂ ਤੁਹਾਡੇ ਪਰਿਵਾਰ ਨੂੰ ਵੀ ਚਿੰਤਾ ਨਹੀਂ ਰਹੇਗੀ। ਇਸਦੇ ਨਾਲ ਹੀ, ਜੇਕਰ ਤੁਸੀਂ ਕਿਸੇ ਸਮੱਸਿਆਂ 'ਚ ਫਸ ਗਏ ਹੋ, ਤਾਂ ਵੀ ਆਪਣੇ ਪਰਿਵਾਰ ਨੂੰ ਮਦਦ ਲਈ ਸੰਪਰਕ ਕਰ ਸਕਦੇ ਹੋ। ਇਸ ਤੋਂ ਇਲਾਵਾ, ਆਪਣੇ ਘੁੰਮਣ ਦੀਆਂ ਸਾਰੀਆਂ ਯੋਜਨਾਵਾਂ ਬਾਰੇ ਪਰਿਵਾਰ ਨੂੰ ਜ਼ਰੂਰ ਦੱਸੋ।

ਪਲੈਨ-ਬੀ ਤਿਆਰ ਰੱਖੋ: ਸਫ਼ਰ ਕਰਦੇ ਸਮੇਂ ਕਈ ਵਾਰ ਅਚਾਨਕ ਮੁਸ਼ਕਿਲਾਂ ਆ ਜਾਂਦੀਆਂ ਹਨ, ਜਿਵੇ ਕਿ ਰਿਜਰਵੇਸ਼ਨ ਕੈਂਸਿਲ ਹੋ ਜਾਣਾ ਜਾਂ ਕੋਈ ਹੋਰ ਸਮੱਸਿਆ ਆਦਿ। ਅਜਿਹੇ 'ਚ ਆਪਣੇ ਟ੍ਰਿਪ ਨੂੰ ਸਫ਼ਲ ਕਰਨ ਲਈ ਪਲੈਨ-ਬੀ ਤਿਆਰ ਰੱਖੋ।

ETV Bharat Logo

Copyright © 2024 Ushodaya Enterprises Pvt. Ltd., All Rights Reserved.