ਹੈਦਰਾਬਾਦ: ਪੀਲੀਆ ਖ਼ੂਨ ਵਿੱਚ ਬਿਲੀਰੂਬਿਨ ਵਧਣ ਨਾਲ ਹੋਣ ਵਾਲੀ ਬਿਮਾਰੀ ਹੈ। ਇਸ ਕਾਰਨ ਮਰੀਜ਼ ਦੀ ਚਮੜੀ ਅਤੇ ਅੱਖਾਂ ਦਾ ਰੰਗ ਪੀਲਾ ਪੈਣਾ ਸ਼ੁਰੂ ਹੋ ਜਾਂਦਾ ਹੈ। ਇਸ ਦੇ ਨਾਲ ਹੀ ਸਰੀਰ 'ਚ ਖੂਨ ਦੀ ਕਮੀ ਹੋ ਜਾਂਦੀ ਹੈ। ਇਸ ਬਿਮਾਰੀ ਵਿੱਚ ਭੋਜਨ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਹਾਲਤ ਨੂੰ ਹੋਰ ਵਿਗਾੜ ਸਕਦੀ ਹੈ। ਪੀਲੀਆ ਹੋਣ ਦੀ ਸੂਰਤ ਵਿੱਚ ਡਾਕਟਰ ਕੁਝ ਭੋਜਨਾਂ ਨੂੰ ਖਾਣ ਦੀ ਮਨਾਹੀ ਕਰਦੇ ਹਨ। ਜੇ ਤੁਹਾਨੂੰ ਪੀਲੀਆ ਹੈ ਤਾਂ ਜਾਣੋ ਕਿਹੜੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ।
ਪੀਲੀਆ ਹੋਣ 'ਤੇ ਇਨ੍ਹਾਂ ਚੀਜ਼ਾਂ ਨੂੰ ਖਾਣ ਤੋਂ ਕਰੋ ਪਰਹੇਜ਼:
ਤਲੇ ਹੋਏ ਭੋਜਨ: ਸਭ ਤੋਂ ਪਹਿਲਾਂ ਮਾਹਰ ਪੀਲੀਆ ਦੇ ਮਰੀਜ਼ਾਂ ਨੂੰ ਆਪਣੀ ਖੁਰਾਕ 'ਚੋ ਤਲੇ ਹੋਏ ਅਤੇ ਮਸਾਲੇਦਾਰ ਭੋਜਨਾਂ ਨੂੰ ਦੂਰ ਕਰਨ ਦੀ ਸਲਾਹ ਦਿੰਦੇ ਹਨ। ਕਿਉਂਕਿ ਇਹ ਭੋਜਣ ਲੀਵਰ ਨੂੰ ਪ੍ਰਭਾਵਿਤ ਕਰਦੇ ਹਨ। ਪੀਲੀਆ ਦੀ ਸਮੱਸਿਆਂ ਤੋਂ ਜਲਦੀ ਠੀਕ ਹੋਣ ਲਈ ਜਿੰਨਾ ਸੰਭਵ ਹੋ ਸਕੇ ਆਮ ਭੋਜਨ ਖਾਓ।
ਚਾਹ ਅਤੇ ਕੌਫੀ: ਚਾਹ ਅਤੇ ਕੌਫੀ ਵਿੱਚ ਕੈਫੀਨ ਪਾਈ ਜਾਂਦੀ ਹੈ। ਜਿਸ ਦਾ ਜ਼ਿਆਦਾ ਸੇਵਨ ਪੀਲੀਆ ਵਾਲੇ ਮਰੀਜ਼ਾਂ ਦੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਇਸ ਲਈ ਇਸ ਨੂੰ ਪੀਣ ਤੋਂ ਵੀ ਬਚੋ।
ਜੰਕ ਫੂਡਜ਼: ਪੀਲੀਆ ਤੁਹਾਨੂੰ ਇਹ ਮਹਿਸੂਸ ਕਰਵਾਉਦਾ ਹੈ ਕਿ ਤੁਸੀਂ ਜੋ ਚਾਹੇ ਖਾਓ ਅਤੇ ਅਜਿਹੀ ਸਥਿਤੀ ਵਿੱਚ ਲੋਕ ਪ੍ਰੋਸੈਸਡ, ਮਿੱਠੀਆਂ ਚੀਜ਼ਾਂ ਖਾਣਾ ਸ਼ੁਰੂ ਕਰ ਦਿੰਦੇ ਹਨ ਪਰ ਅਜਿਹਾ ਨਹੀਂ ਕਰਨਾ ਚਾਹੀਦਾ। ਪੀਲੀਆ ਹੋਣ ਦੀ ਸੂਰਤ ਵਿੱਚ ਜੰਕ ਫੂਡ ਖਾਣਾ ਬੰਦ ਕਰ ਦੇਣਾ ਚਾਹੀਦਾ ਹੈ ਕਿਉਂਕਿ ਇਸ ਵਿਚ ਕਿਸੇ ਵੀ ਤਰ੍ਹਾਂ ਦਾ ਪੋਸ਼ਣ ਨਹੀਂ ਹੁੰਦਾ। ਇਹ ਫੈਟ ਵਧਾਉਣ ਦਾ ਕੰਮ ਕਰਦਾ ਹੈ। ਪੀਲੀਆ ਦੇ ਰੋਗੀਆਂ ਨੂੰ ਚਰਬੀ ਵਧਾਉਣ ਵਾਲਾ ਭੋਜਨ ਨਹੀਂ ਖਾਣਾ ਚਾਹੀਦਾ।
- Children Ear Pain: ਮੀਂਹ ਦੇ ਮੌਸਮ ਦੌਰਾਨ ਬੱਚਿਆਂ ਨੂੰ ਅਕਸਰ ਕਰਨਾ ਪੈਂਦਾ ਕੰਨ ਦਰਦ ਦੀ ਸਮੱਸਿਆਂ ਦਾ ਸਾਹਮਣਾ, ਛੁਟਕਾਰਾ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖ਼ੇ
- Diabetes Cases In Children: ਕੋਵਿਡ-19 ਤੋਂ ਬਾਅਦ ਬੱਚਿਆਂ ਵਿੱਚ ਵਧੇ ਟਾਈਪ-1 ਡਾਇਬਟੀਜ਼ ਦੇ ਮਾਮਲੇ, ਰਿਪੋਰਟ ਵਿੱਚ ਹੋਇਆ ਖੁਲਾਸਾ
- Lipstick Side Effects: ਲਿਪਸਟਿਕ ਲਗਾਉਣ ਤੋਂ ਪਹਿਲਾ ਜਾਣ ਲਓ ਇਸਦੇ ਇਹ ਨੁਕਸਾਨ, ਕੁਦਰਤੀ ਸੁੰਦਰਤਾ ਵਿਗੜਣ ਦਾ ਵੀ ਹੈ ਖਤਰਾ
ਕੇਲਾ: ਪੀਲੀਆ ਦੇ ਰੋਗੀਆਂ ਨੂੰ ਕੇਲਾ ਨਹੀਂ ਖਾਣਾ ਚਾਹੀਦਾ। ਕਿਉਂਕਿ ਕੇਲੇ 'ਚ ਕਾਫੀ ਮਾਤਰਾ 'ਚ ਫਾਈਬਰ ਹੁੰਦਾ ਹੈ। ਜਿਸ ਨਾਲ ਪਾਚਨ ਕਿਰਿਆ ਖਰਾਬ ਹੋ ਸਕਦੀ ਹੈ। ਇਹ ਸਰੀਰ ਵਿੱਚ ਬਿਲੀਰੂਬਿਨ ਦੇ ਪੱਧਰ ਨੂੰ ਵਧਾਉਣ ਦਾ ਵੀ ਕੰਮ ਕਰਦਾ ਹੈ। ਜਿਸ ਨਾਲ ਪੀਲੀਆ ਹੋਰ ਵਧ ਸਕਦਾ ਹੈ।