ETV Bharat / sukhibhava

ਉਂਗਲਾਂ 'ਚ ਝਰਨਾਹਟ ਹੋਣਾ ਹੋ ਸਕਦੀ ਹੈ ਬਿਮਾਰੀ ਦੀ ਚਿਤਾਵਨੀ - ਉਂਗਲੀਆਂ ਵਿੱਚ ਸਨਸਨੀ ਜਾਂ ਝਰਨਾਹਟ

ਆਮ ਤੌਰ 'ਤੇ ਲੋਕ ਸਰੀਰ 'ਚ ਖ਼ਾਸਕਰ ਹੱਥਾਂ 'ਚ ਪੈਦਾ ਹੋਈਆਂ ਸੰਵੇਦਨਾਵਾਂ ਜਿਵੇਂ ਹੱਥਾਂ ਦਾ ਸੁੰਨ ਹੋਣਾ ਜਾਂ ਹੱਥਾਂ 'ਚ ਝਰਨਾਹਟ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਹਨ। ਮਾਹਿਰ ਮੰਨਦੇ ਹਨ ਕਿ ਇਹ ਛੋਟੀਆਂ-ਛੋਟੀਆਂ ਭਾਵਨਾਵਾਂ ਅਧਰੰਗ ਜਾਂ ਹੋਰ ਕਈ ਗੰਭੀਰ ਬਿਮਾਰੀਆਂ ਦੀ ਨਿਸ਼ਾਨੀ ਹੋ ਸਕਦੀਆਂ ਹਨ।

ਉਂਗਲਾਂ 'ਚ ਝਰਨਾਹਟ ਹੋਣਾ ਹੋ ਸਕਦੀ ਹੈ ਬਿਮਾਰੀ ਦੀ ਚਿਤਾਵਨੀ

author img

By

Published : Mar 23, 2021, 7:21 PM IST

ਤੁਸੀਂ ਅਕਸਰ ਹੱਥਾਂ ਦੀਆਂ ਉਂਗਲੀਆਂ ਵਿੱਚ ਸਨਸਨੀ ਜਾਂ ਝਰਨਾਹਟ ਮਹਿਸੂਸ ਕੀਤੀ ਹੋਵੇਗੀ। ਅਜਿਹਾ ਕਿਸੇ ਵੀ ਕਾਰਨ ਕਰਕੇ ਜਾਂ ਖੂਨ ਦੀਆਂ ਨਾੜੀਆਂ 'ਤੇ ਦਬਾਅ ਪੈਣ ਕਾਰਨ ਹੁੰਦਾ ਹੈ। ਪਰ ਜੇ ਕਿਸੇ ਵਿਅਕਤੀ ਨੂੰ ਲਗਾਤਾਰ ਅਜਿਹਾ ਮਹਿਸੂਸ ਹੋਣ ਲੱਗੇ, ਤਾਂ ਡਾਕਟਰੀ ਜਾਂਚ ਜ਼ਰੂਰੀ ਹੋ ਜਾਂਦੀ ਹੈ, ਕਿਉਂਕਿ ਇਹ ਅਧਰੰਗ ਜਾਂ ਕੋਈ ਗੰਭੀਰ ਬਿਮਾਰੀ ਦਾ ਸੰਕੇਤ ਵੀ ਹੋ ਸਕਦੀ ਹੈ।

ਲੱਛਣਾਂ ਨੂੰ ਨਜ਼ਰਅੰਦਾਜ਼ ਕਰਨਾ ਸਿਹਤ ਲਈ ਭਾਰੀ ਹੋ ਸਕਦਾ ਹੈ

ਮਾਹਿਰ ਮੰਨਦੇ ਹਨ ਕਿ ਆਮ ਤੌਰ 'ਤੇ ਲੋਕ ਸਰੀਰ 'ਚ ਇਨ੍ਹਾਂ ਛੋਟੀਆਂ-ਛੋਟੀਆਂ ਭਾਵਨਾਵਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ, ਜੋ ਕਿ ਸਹੀ ਨਹੀਂ ਹੈ। ਡੀਪੀਏ ਖ਼ਬਰ ਏਜੰਸੀ ਦੁਆਰਾ ਜਾਰੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ, ਪੂਰਬੀ ਸ਼ਹਿਰ ਡ੍ਰੇਸਡਨ ਦੇ ਹਸਪਤਾਲ 'ਚ ਹੈਂਡ ਸਰਜਨ ਦੁਆਰਾ ਜਾਰੀ ਕੀਤੀ ਗਈ ਇੱਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਹੱਥਾਂ 'ਚ ਝਰਨਾਹਟ ਜਾਂ ਸਨਸਨੀ ਵਿਅਕਤੀ ਦੇ ਹੱਥ ਦੀ ਕਾਰਪਲ ਟਨਲ 'ਚ ਨਾੜਾਂ ਦੇ ਸਮੂਹਾਂ 'ਤੇ ਜ਼ਰੂਰਤ ਤੋਂ ਜਿਆਦਾ ਦਬਾਅ ਦਾ ਸੰਕੇਤ ਹੈ। ਇਸ ਦਬਾਅ ਦੇ ਕਾਰਨ ਪ੍ਰਭਾਵਿਤ ਖੇਤਰ 'ਚ ਖੂਨ ਦੀ ਸਪਲਾਈ ਪ੍ਰਭਾਵਿਤ ਹੁੰਦੀ ਹੈ, ਜਿਸ ਕਾਰਨ ਨਾੜਾਂ ਦੇ ਰੇਸ਼ੇ ਭਾਵ ਟਿਸ਼ੂ ਪ੍ਰਭਾਵਿਤ ਜਾਂ ਨੁਕਸਾਨ ਹੋ ਸਕਦੇ ਹਨ।

ਹੱਥ ਸੁੰਨ ਹੋਣ ਦੀ ਸਥਿਤੀ 'ਚ ਪ੍ਰਭਾਵਿਤ ਵਿਅਕਤੀ ਦਾ ਨਿਯਮਤ ਕੰਮ ਅਤੇ ਉਸਦੀ ਰੁਟੀਨ ਵੀ ਪ੍ਰਭਾਵਤ ਹੁੰਦੀ ਹੈ। ਇਥੋਂ ਤੱਕ ਕਿ ਸਮੱਸਿਆ ਗੰਭੀਰ ਹੋਣ 'ਤੇ ਵੀ ਵਿਅਕਤੀ ਨੂੰ ਅਜਿਹੀਆਂ ਗਤੀਵਿਧੀਆਂ ਕਰਨਾ ਮੁਸ਼ਕਲ ਹੋ ਸਕਦਾ ਹੈ ਜਿਵੇਂ ਕਿ ਦਰਵਾਜ਼ਾ ਖੋਲ੍ਹਣਾ ਜਾਂ ਚੀਜ਼ਾਂ ਰੱਖਣਾ। ਰਿਪੋਰਟ ਦੇ ਅਨੁਸਾਰ ਜੇ ਕੋਈ ਵਿਅਕਤੀ ਹੱਥਾਂ ਦੀਆਂ ਉਂਗਲਾਂ 'ਚ ਝਰਨਾਹਟ ਜਾਂ ਸਨਸਨੀ ਦਾ ਅਨੁਭਵ ਕਰਦਾ ਹੈ, ਖ਼ਾਸਕਰ ਤੁਹਾਡੇ ਅੰਗੂਠੇ, ਤਰਜਨੀ ਜਾਂ ਵਿਚਕਾਰਲੀ ਉਂਗਲਾਂ 'ਚ ਝਰਨਾਹਟ ਹੁੰਦੀ ਹੈ ਤਾਂ ਉਸਨੂੰ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ।

ਧਿਆਨ ਦੇਣ ਵਾਲੀਆਂ ਗੱਲਾਂ

ਰਿਪੋਰਟ ਦੇ ਅਨੁਸਾਰ ਹੱਥਾਂ 'ਚ ਝੁਰਨਾਹਟ, ਕੰਬਣ ਜਾਂ ਅਜੀਬ ਸਨਸਨੀ ਮਹਿਸੂਸ ਹੋਣ ਦੀ ਸਥਿਤੀ 'ਚ ਡਾਕਟਰੀ ਸਲਾਹ ਅਤੇ ਇਲਾਜ ਦੇ ਨਾਲ ਕੁਝ ਵਿਸ਼ੇਸ਼ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਮਹੱਤਵਪੂਰਨ ਹੈ। ਇਸ ਸਮੱਸਿਆ ਦੇ ਵੱਖੋ-ਵੱਖਰੇ ਪੜਾਵਾਂ 'ਚ ਹੋਣ ਵਾਲੇ ਇਲਾਜ ਦੇ ਪਹਿਲੇ ਪੜਾਅ 'ਚ ਪੀੜਤ ਵਿਅਕਤੀ ਨੂੰ ਰਾਤ ਨੂੰ ਵਿਸ਼ੇਸ਼ ਸਪਲਿੰਟਸ ਪਾ ਕੇ ਸੌਣ ਦੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ਇਹ ਸੰਵੇਦਨਾ ਆਮ ਤੌਰ 'ਤੇ ਸੌਣ ਵੇਲੇ ਵਧੇਰੇ ਮਹਿਸੂਸ ਹੁੰਦੀਆਂ ਹਨ। ਇਸ ਵਿਸ਼ੇਸ਼ ਸਪਲਿੰਟ ਨੂੰ ਪਹਿਨਣ ਨਾਲ ਗੁੱਟ 'ਚ ਝਰਨਾਹਟ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਉਹ ਲੋਕ ਜੋ ਘਰ 'ਚ ਕੰਮ ਕਰਦੇ ਹਨ ਜਾਂ ਨਿਰਮਾਣ, ਮਸ਼ੀਨ ਬਣਾਉਣ ਵਾਲੀਆਂ ਫੈਕਟਰੀਆਂ, ਜਾਂ ਭਾਰੀ ਸਮਾਨ, ਕੰਬਦੇ ਸਾਧਨ ਜਾਂ ਭਾਰੀ ਮਸ਼ੀਨ ਨਾਲ ਵੈਲਡਿੰਗ ਦਾ ਕੰਮ ਕਰਦੇ ਹਨ, ਉਨ੍ਹਾਂ ਨੂੰ ਅਜਿਹੇ ਚਿੰਨ੍ਹ ਅਤੇ ਹੱਥਾਂ ਦੀ ਸੰਭਾਲ ਕਰਨ ਲਈ ਖ਼ਾਸ ਤੌਰ 'ਤੇ ਧਿਆਨ ਰੱਖਣਾ ਚਾਹੀਦਾ ਹੈ ਅਤੇ ਹੱਥਾਂ ਜਾਂ ਉਂਗਲਾਂ 'ਚ ਸਨਸਨੀ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ।

ਮਾਹਿਰ ਮੰਨਦੇ ਹਨ ਕਿ ਸਧਾਰਣ ਇਲਾਜ ਤੋਂ ਬਾਅਦ ਵੀ ਜੇ ਹੱਥਾਂ ਜਾਂ ਸਰੀਰ ਦੇ ਕਿਸੇ ਵੀ ਹਿੱਸੇ 'ਚ ਝਰਨਾਹਟ ਅਤੇ ਸੁੰਨ ਹੋਣ ਦੇ ਲੱਛਣ ਹੋਣ ਤਾਂ ਸਰਜਰੀ ਜ਼ਰੂਰੀ ਹੋ ਜਾਂਦੀ ਹੈ।

ਇਹ ਵੀ ਪੜ੍ਹੋ:ਨਕਸਲੀਆਂ ਨੇ ਜਵਾਨਾਂ ਨਾਲ ਭਰੀ ਬੱਸ ਬੰਬ ਨਾਲ ਉਡਾਈ, 3 ਸ਼ਹੀਦ

ETV Bharat Logo

Copyright © 2025 Ushodaya Enterprises Pvt. Ltd., All Rights Reserved.