ਹੈਦਰਾਬਾਦ: ਤਰਬੂਜ ਦੀ ਤਰ੍ਹਾਂ ਖਰਬੂਜਾ ਵੀ ਗਰਮੀਆਂ ਦਾ ਇੱਕ ਵਧੀਆ ਫਲ ਹੈ। ਖਾਣੇ 'ਚ ਸਵਾਦ ਤੋਂ ਇਲਾਵਾ ਇਸ ਦੇ ਕਈ ਮਹੱਤਵਪੂਰਨ ਸਿਹਤ ਲਾਭ ਵੀ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਖਰਬੂਜੇ ਦੇ ਨਾਲ-ਨਾਲ ਤੁਸੀਂ ਇਸ ਦੇ ਬੀਜਾਂ ਤੋਂ ਵੀ ਕਈ ਫਾਇਦੇ ਲੈ ਸਕਦੇ ਹੋ। ਬਹੁਤ ਸਾਰੇ ਲੋਕਾਂ ਨੂੰ ਇਸ ਬਾਰੇ ਪਤਾ ਨਹੀਂ ਹੁੰਦਾ ਅਤੇ ਜਾਣਕਾਰੀ ਦੀ ਅਣਹੋਂਦ ਕਾਰਨ ਉਹ ਬੀਜਾਂ ਨੂੰ ਬੇਕਾਰ ਸਮਝ ਕੇ ਸੁੱਟ ਦਿੰਦੇ ਹਨ। ਪਰ ਖਰਬੂਜੇ ਦੇ ਬੀਜਾਂ ਤੋਂ ਤੁਹਾਨੂੰ ਕਈ ਸਿਹਤ ਲਾਭ ਮਿਲ ਸਕਦੇ ਹਨ। ਹੇਠਾਂ ਕੁਝ ਸਿਹਤ ਲਾਭਾਂ ਬਾਰੇ ਦੱਸਿਆ ਗਿਆ ਹੈ, ਜੋ ਤੁਹਾਨੂੰ ਖਰਬੂਜੇ ਦੇ ਬੀਜਾ ਤੋਂ ਮਿਲ ਸਕਦੇ ਹਨ।
ਖਰਬੂਜ ਦੇ ਬੀਜਾਂ ਦੇ ਫਾਇਦੇ:
ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਖਰਬੂਜੇ ਦੇ ਬੀਜ ਫਾਇਦੇਮੰਦ: ਜੇਕਰ ਤੁਸੀਂ ਬਲੱਡ ਪ੍ਰੈਸ਼ਰ ਦੇ ਮਰੀਜ਼ ਹੋ ਤਾਂ ਖਰਬੂਜੇ ਦੇ ਬੀਜਾਂ ਦਾ ਸੇਵਨ ਤੁਹਾਨੂੰ ਰਾਹਤ ਦੇ ਸਕਦਾ ਹੈ। ਅਜਿਹਾ ਇਸ ਲਈ ਕਿਉਂਕਿ ਖਰਬੂਜੇ ਦੇ ਬੀਜਾਂ ਦੇ ਫਾਇਦੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦਗਾਰ ਹੁੰਦੇ ਹਨ। ਖਰਬੂਜੇ ਦੇ ਬੀਜਾਂ ਵਿੱਚ ਪੋਟਾਸ਼ੀਅਮ ਦੀ ਚੰਗੀ ਮਾਤਰਾ ਹੁੰਦੀ ਹੈ ਜੋ ਸਰੀਰ ਵਿੱਚ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੇ ਹਨ। ਇਸ ਤਰ੍ਹਾਂ, ਤੁਸੀਂ ਬੀਜਾਂ ਨੂੰ ਖਰਬੂਜੇ ਦੇ ਨਾਲ ਜਾਂ ਵੱਖਰੇ ਤੌਰ 'ਤੇ ਖਾ ਕੇ ਆਪਣੇ ਦਿਲ ਨੂੰ ਸਿਹਤਮੰਦ ਰੱਖ ਸਕਦੇ ਹੋ।
ਅੱਖਾ ਲਈ ਫਾਇਦੇਮੰਦ ਹੈ ਖਰਬੂਜੇ ਦੇ ਬੀਜ: ਖਰਬੂਜੇ ਦੇ ਬੀਜਾਂ ਵਿੱਚ ਵਿਟਾਮਿਨ ਏ ਅਤੇ ਬੀਟਾ ਕੈਰੋਟੀਨ ਦੀ ਉੱਚ ਮਾਤਰਾ ਪਾਈ ਜਾਂਦੀ ਹੈ। ਇਸ ਦੀ ਵਰਤੋਂ ਅੱਖਾਂ ਦੀ ਰੌਸ਼ਨੀ ਨੂੰ ਤੇਜ਼ ਕਰਨ 'ਚ ਮਦਦਗਾਰ ਹੈ। ਇਸ ਨਾਲ ਮੋਤੀਆਬਿੰਦ ਦਾ ਖਤਰਾ ਵੀ ਘੱਟ ਜਾਂਦਾ ਹੈ।
ਵਾਲਾਂ ਅਤੇ ਨਹੁੰਆਂ ਲਈ ਫਾਇਦੇਮੰਦ ਹੈ ਖਰਬੂਜੇ ਦੇ ਬੀਜ: ਖਰਬੂਜੇ ਦੇ ਬੀਜ ਵਾਲਾਂ ਅਤੇ ਨਹੁੰਆਂ ਦੇ ਵਾਧੇ ਲਈ ਵੀ ਫਾਇਦੇਮੰਦ ਹੁੰਦੇ ਹਨ। ਖਰਬੂਜੇ ਦੇ ਬੀਜ ਪ੍ਰੋਟੀਨ ਨਾਲ ਭਰਪੂਰ ਹੁੰਦੇ ਹਨ, ਜੋ ਵਾਲਾਂ ਅਤੇ ਨੁੰਹਆਂ ਦੇ ਵਿਕਾਸ ਵਿੱਚ ਮਦਦ ਕਰਦੇ ਹਨ।
- Disadvantages Of Nail-Biting: ਕਿਤੇ ਤੁਹਾਨੂੰ ਵੀ ਨੁੰਹ ਖਾਣ ਦੀ ਤਾਂ ਨਹੀਂ ਆਦਤ, ਇਨ੍ਹਾਂ ਗੰਭੀਰ ਸਮੱਸਿਆਵਾਂ ਦਾ ਹੋ ਸਕਦੈ ਸ਼ਿਕਾਰ, ਛੁਟਕਾਰਾ ਪਾਉਣ ਲਈ ਦੇਖੋ ਤਰੀਕੇ
- Health Tips: ਸਾਵਧਾਨ! ਸਵੇਰੇ ਖਾਲੀ ਪੇਟ ਇਨ੍ਹਾਂ ਚੀਜ਼ਾਂ ਨੂੰ ਖਾਣ ਤੋਂ ਕਰੋ ਪਰਹੇਜ਼, ਨਹੀਂ ਤਾਂ ਪੇਟ ਦੀਆਂ ਸਮੱਸਿਆਵਾਂ ਦਾ ਹੋ ਸਕਦੈ ਸ਼ਿਕਾਰ
- Ice cream Side Effects: ਗਰਮੀਆਂ ਦੇ ਮੌਸਮ 'ਚ ਆਈਸਕ੍ਰੀਮ ਖਾਣ ਤੋਂ ਪਹਿਲਾ ਜਾਣ ਲਓ ਇਸਦੇ ਇਹ ਨੁਕਸਾਨ
ਇਮਿਊਨ ਸਿਸਟਮ ਮਜ਼ਬੂਤ: ਖਰਬੂਜੇ ਦੇ ਬੀਜ ਵਿਟਾਮਿਨ ਸੀ ਨਾਲ ਭਰਪੂਰ ਹੁੰਦੇ ਹਨ, ਜੋ ਚਿੱਟੇ ਖੂਨ ਦੇ ਸੈੱਲਾਂ ਨੂੰ ਉਤਸ਼ਾਹਿਤ ਕਰਦੇ ਹਨ। ਇਹ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦੇ ਹਨ।
ਕਬਜ਼ ਤੋਂ ਪੀੜਤ ਲੋਕਾਂ ਲਈ ਖਰਬੂਜੇ ਦੇ ਬੀਜ ਫਾਇਦੇਮੰਦ: ਕਬਜ਼ ਤੋਂ ਪੀੜਤ ਲੋਕਾਂ ਲਈ ਖਰਬੂਜੇ ਦੇ ਬੀਜ ਕਿਸੇ ਉਪਾਅ ਤੋਂ ਘੱਟ ਨਹੀਂ ਹਨ। ਇਸ ਵਿਚ ਮੌਜੂਦ ਫਾਈਬਰ ਇਹਨਾਂ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਮਦਦ ਕਰਦੇ ਹਨ।
ਦਿਲ ਦੀ ਸਿਹਤ ਲਈ ਖਰਬੂਜੇ ਦੇ ਬੀਜ ਫਾਇਦੇਮੰਦ: ਨੈਸ਼ਨਲ ਲਾਇਬ੍ਰੇਰੀ ਆਫ਼ ਮੈਡੀਸਨ ਦੇ ਅਨੁਸਾਰ, ਖਰਬੂਜੇ ਦੇ ਬੀਜ ਓਮੇਗਾ 3 ਫੈਟੀ ਐਸਿਡ ਨਾਲ ਭਰਪੂਰ ਹੁੰਦੇ ਹਨ ਜੋ ਤੁਹਾਡੇ ਦਿਲ ਦੀ ਸਿਹਤ ਨੂੰ ਬਣਾਈ ਰੱਖਣ ਲਈ ਜ਼ਰੂਰੀ ਹਨ। ਇਸ ਦੀ ਵਰਤੋਂ ਨਾਲ ਦਿਲ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਦੇ ਖਤਰਿਆਂ ਨੂੰ ਕੰਟਰੋਲ 'ਚ ਰੱਖਿਆ ਜਾ ਸਕਦਾ ਹੈ।