ETV Bharat / sukhibhava

Dandruff Home Remedies: ਡੈਂਡਰਫ ਦੀ ਸਮੱਸਿਆਂ ਤੋਂ ਹੋ ਗਏ ਹੋ ਪਰੇਸ਼ਾਨ, ਤਾਂ ਅਜ਼ਮਾਓ ਇਹ ਘਰੇਲੂ ਨੁਸਖੇ, ਮਿਲੇਗੀ ਰਾਹਤ - health news

Dandruff: ਗਲਤ ਜੀਵਨਸ਼ੈਲੀ ਕਾਰਨ ਲੋਕ ਡੈਂਡਰਫ ਅਤੇ ਵਾਲ ਝੜਨ ਦੀ ਸਮੱਸਿਆਂ ਤੋਂ ਕਾਫ਼ੀ ਪਰੇਸ਼ਾਨ ਰਹਿੰਦੇ ਹਨ। ਇਸ ਲਈ ਤੁਸੀਂ ਕੁਝ ਆਸਾਨ ਅਤੇ ਘਰੇਲੂ ਨੁਸਖੇ ਅਜ਼ਮਾ ਕੇ ਇਸ ਸਮੱਸਿਆਂ ਤੋਂ ਰਾਹਤ ਪਾ ਸਕਦੇ ਹੋ।

Dandruff Home Remedies
Dandruff Home Remedies
author img

By ETV Bharat Punjabi Team

Published : Oct 23, 2023, 10:29 AM IST

ਹੈਦਰਾਬਾਦ: ਠੰਡ ਦੇ ਮੌਸਮ 'ਚ ਡੈਂਡਰਫ ਦੀ ਸਮੱਸਿਆਂ ਵਧ ਜਾਂਦੀ ਹੈ। ਸਰਦੀਆਂ ਦੇ ਮੌਸਮ 'ਚ ਗਰਮ ਪਾਣੀ ਨਾਲ ਵਾਲ ਧੋਣ ਕਾਰਨ ਵੀ ਡੈਂਡਰਫ ਦੀ ਸਮੱਸਿਆਂ ਵਧਦੀ ਹੈ। ਅਜਿਹੇ 'ਚ ਵਾਲ ਆਪਣੀ ਸੁੰਦਰਤਾ ਖੋ ਦਿੰਦੇ ਹਨ ਅਤੇ ਵਾਲਾਂ ਝੜਨ ਲੱਗਦੇ ਹਨ। ਇਸ ਲਈ ਤੁਸੀਂ ਕੁਝ ਘਰੇਲੂ ਨੁਸਖੇ ਅਜ਼ਮਾ ਕੇ ਸਰਦੀਆਂ ਦੇ ਮੌਸਮ 'ਚ ਵੀ ਡੈਂਡਰਫ ਅਤੇ ਵਾਲ ਝੜਨ ਦੀ ਸਮੱਸਿਆਂ ਤੋਂ ਛੁਟਕਾਰਾ ਪਾ ਸਕਦੇ ਹੋ।

ਡੈਂਡਰਫ ਅਤੇ ਵਾਲ ਝੜਨ ਦੀ ਸਮੱਸਿਆਂ ਤੋਂ ਰਾਹਤ ਪਾਉਣ ਦੇ ਤਰੀਕੇ:

ਨਿੰਬੂ ਦਾ ਰਸ: ਨਿੰਬੂ ਦੇ ਰਸ 'ਚ ਵਿਟਾਮਿਨ-ਸੀ ਪਾਇਆ ਜਾਂਦਾ ਹੈ। ਇਸ ਨਾਲ ਡੈਂਡਰਫ ਦੀ ਸਮੱਸਿਆਂ ਨੂੰ ਖਤਮ ਕਰਨ 'ਚ ਮਦਦ ਮਿਲਦੀ ਹੈ। ਹਫ਼ਤੇ 'ਚ 2-3 ਵਾਰ ਨਿੰਬੂ ਦਾ ਰਸ ਵਾਲਾਂ 'ਤੇ ਲਗਾਓ। ਨਿੰਬੂ ਦੇ ਤੇਲ ਨੂੰ ਨਾਰੀਅਲ ਦੇ ਤੇਲ 'ਚ ਮਿਲਾ ਕੇ ਵੀ ਤੁਸੀਂ ਵਾਲਾਂ 'ਤੇ ਲਗਾ ਸਕਦੇ ਹੋ। ਇਸ ਤੇਲ ਨੂੰ ਵਾਲਾਂ 'ਤੇ ਲਗਾਉਣ ਨਾਲ ਵਾਲ ਹਾਈਡ੍ਰੇਟ ਰਹਿੰਦੇ ਹਨ ਅਤੇ ਡੈਂਡਰਫ ਦੀ ਸਮੱਸਿਆਂ ਤੋਂ ਛੁਟਕਾਰਾ ਮਿਲਦਾ ਹੈ।

ਐਲੋਵੇਰਾ: ਐਲੋਵੇਰਾ 'ਚ ਕਈ ਅਜਿਹੇ ਗੁਣ ਪਾਏ ਜਾਂਦੇ ਹਨ, ਜੋ ਡੈਂਡਰਫ ਨੂੰ ਖਤਮ ਕਰਨ 'ਚ ਮਦਦ ਕਰਦੇ ਹਨ। ਇਸ 'ਚ ਸਾੜ ਵਿਰੋਧੀ, ਐਂਟੀ ਬੈਕਟੀਰੀਅਲ ਅਤੇ ਐਂਟੀ ਫੰਗਲ ਗੁਣ ਪਾਏ ਜਾਂਦੇ ਹਨ। ਇਹ ਗੁਣ ਡੈਂਡਰਫ ਦੀ ਸਮੱਸਿਆਂ ਨੂੰ ਖਤਮ ਕਰਦੇ ਹਨ। ਇਹ ਵਾਲਾਂ ਅਤੇ ਖੋਪੜੀ ਨੂੰ ਹਾਈਡ੍ਰੇਟ ਰੱਖ ਕੇ ਡੈਂਡਰਫ ਨੂੰ ਰੋਕਦੇ ਹਨ। ਐਲੋਵੇਰਾ ਦਾ ਹਫ਼ਤੇ 'ਚ 2-3 ਵਾਰ ਇਸਤੇਮਾਲ ਕਰਨ ਨਾਲ ਡੈਂਡਰਫ ਦੀ ਸਮੱਸਿਆਂ ਤੋਂ ਹੌਲੀ-ਹੌਲੀ ਛੁਟਕਾਰਾ ਮਿਲ ਜਾਵੇਗਾ।

ਨਾਰੀਅਲ ਦਾ ਤੇਲ: ਨਾਰੀਅਲ ਦੇ ਤੇਲ 'ਚ ਐਂਟੀ ਫੰਗਲ ਗੁਣ ਪਾਏ ਜਾਂਦੇ ਹਨ। ਇਸ ਨਾਲ ਡੈਂਡਰਫ ਦੀ ਸਮੱਸਿਆਂ ਨੂੰ ਖਤਮ ਕਰਨ 'ਚ ਮਦਦ ਮਿਲਦੀ ਹੈ ਅਤੇ ਵਾਲਾਂ ਨੂੰ ਨਮੀ ਮਿਲਦੀ ਹੈ। ਇਸ ਨਾਲ ਵਾਲ ਖੁਸ਼ਕ ਅਤੇ ਸੁੱਕੇ ਨਹੀਂ ਰਹਿੰਦੇ। ਇਸ 'ਚ ਵਿਟਾਮਿਨ-ਈ ਅਤੇ ਵਿਟਾਮਿਨ-ਕੇ ਪਾਇਆ ਜਾਂਦਾ ਹੈ, ਜੋ ਕਿ ਵਾਲਾਂ ਦੀਆਂ ਜੜਾਂ ਨੂੰ ਮਜ਼ਬੂਤ ਬਣਾਉਣ ਅਤੇ ਵਾਲਾਂ ਨੂੰ ਝੜਨ ਤੋਂ ਰੋਕਣ 'ਚ ਮਦਦ ਕਰਦੇ ਹਨ। ਇਸ ਲਈ ਹਫ਼ਤੇ 'ਚ ਦੋ ਜਾਂ ਤਿੰਨ ਵਾਰ ਨਾਰੀਅਲ ਤੇਲ ਲਗਾਉਣ ਨਾਲ ਡੈਂਡਰਫ ਦੀ ਸਮੱਸਿਆਂ ਖਤਮ ਹੋ ਜਾਵੇਗੀ ਅਤੇ ਵਾਲ ਮਜ਼ਬੂਤ ਹੋਣਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.