ETV Bharat / sukhibhava

ਗੁਟਖਾ-ਸਿਗਰੇਟ ਵੀ ਵਰਤੋਂ ਕਰਨ ਵਾਲਿਆਂ ਲਈ ਕੋਰੋਨਾ ਜ਼ਿਆਦਾ ਖ਼ਤਰਨਾਕ - ਕੇਜੀਐਸਯੂ

ਕੋਰੋਨਾ ਵਾਇਰਸ ਦੀ ਲਾਗ ਅਤੇ ਇਸ ਕਾਰਨ ਹੋਈ ਮੌਤ ਦੇ ਅੰਕੜਿਆਂ ਵਿੱਚ ਸਿਗਰੇਟ ਅਤੇ ਗੁਟਖਾ ਖਾਣ ਵਾਲੇ ਲੋਕਾਂ ਦੀ ਗਿਣਤੀ ਵਧੇਰੇ ਹੈ। ਵਿਸ਼ਵ ਸਿਹਤ ਸੰਗਠਨ ਅਤੇ ਖੋਜਕਰਤਾਵਾਂ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਤੰਬਾਕੂ ਸਿੱਧੇ ਫੇਫੜਿਆਂ ਨੂੰ ਪ੍ਰਭਾਵਤ ਕਰਦਾ ਹੈ।

ਸਿਗਰੇਟ
ਸਿਗਰੇਟ
author img

By

Published : Aug 10, 2020, 2:46 PM IST

ਹੈਦਰਬਾਦ: ਵਿਗਿਆਨੀਆਂ ਦਾ ਕਹਿਣਾ ਹੈ ਕਿ ਗੁਟਖਾ ਅਤੇ ਸਿਗਰੇਟ ਦੀ ਵਰਤੋਂ ਕਰਨ ਵਾਲਿਆਂ ਨੂੰ ਕੋਰੋਨਾ ਵਾਇਰਸ ਦੀ ਲਾਗ ਲੱਗਣ ਦਾ ਜ਼ਿਆਦਾ ਖ਼ਤਰਾ ਹੈ। ਖੈਨੀ, ਗੁਟਖਾ ਖਾਣ ਵਾਲ਼ੇ ਲੋਕ ਕਈ ਗ਼ੈਰਸੰਚਾਰੀ ਰੋਗਾਂ ਦੇ ਵੀ ਆਸਾਨੀ ਨਾਲ ਸ਼ਿਕਾਰ ਬਣ ਜਾਂਦੇ ਹਨ। ਵਿਸ਼ਵ ਸਿਹਤ ਸੰਗਠਨ (WHO) ਅਤੇ ਖੋਜਕਰਤਾਵਾਂ ਨੇ ਚਿਤਾਵਨੀ ਦਿੱਤੀ ਹੈ ਕਿ ਤੰਬਾਕੂ ਨਾਲ ਕਮਜ਼ੋਰ ਹੋਏ ਫੇਫੜੇ ਕੋਰੋਨਾ ਦੀ ਲਾਗ ਦਾ ਛੇਤੀ ਸ਼ਿਕਾਰ ਹੁੰਦੇ ਹਨ।

ਕੇਜੀਐਸਯੂ (ਕਿੰਗ ਜੌਰਜ ਮੈਡੀਕਲ ਯੂਨੀਵਰਸਿਟੀ) ਦੇ ਮੈਡੀਸਨ ਵਿਭਾਗ ਦੇ ਪ੍ਰੋਫੈਸਰ ਅਰਵਿੰਦ ਮਿਸ਼ਰਾ ਨੇ ਦੱਸਿਆ, ਤੰਬਾਕੂ ਦੀ ਕਿਸੇ ਵੀ ਰੂਪ ਵਿੱਚ ਵਰਤੋਂ ਨੁਕਸਾਨਦੇਹ ਹੈ। ਇਹ ਨਾ ਸਿਰਫ਼ ਵਰਤੋਂ ਕਰਨ ਵਾਲਿਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਸਗੋਂ ਉਸ ਦੇ ਆਸੇ ਪਾਸੇ ਵਾਲ਼ੇ ਲੋਕਾਂ ਲਈ ਵੀ ਘਾਤਕ ਸਾਬਤ ਹੁੰਦਾ ਹੈ। ਕੋਰੋਨਾ ਵਾਇਰਸ ਕਿਉਂਕਿ ਫੇਫੜਿਆਂ ਨੂੰ ਜ਼ਿਆਦਾ ਪ੍ਰਭਾਵਿਤ ਕਰਦਾ ਹੈ, ਇਸ ਲਈ ਸਿਗਰੇਟ, ਹੁੱਕਾ ਵਰਗੀਆਂ ਚੀਜ਼ਾਂ ਦੀ ਵਰਤੋਂ ਕਰਨੀ ਕੋਰੋਨਾ ਦਾ ਖ਼ਤਰਾ ਹੋਰ ਵਧਾ ਸਕਦੀ ਹੈ।

ਉਨ੍ਹਾਂ ਦੱਸਿਆ ਕਿ ਤੰਬਾਕੂ ਖਾਣ ਦੇ ਦੌਰਾਨ ਇਨਸਾਨ ਹੱਥ-ਮੂੰਹ ਨੂੰ ਛੂਹਦਾ ਹੈ, ਇਹ ਕੋਰੋਨਾ ਲਾਗ ਦਾ ਫੈਲਣ ਦਾ ਵੱਡਾ ਸਾਧਨ ਹੈ। ਕੋਰੋਨਾ ਹੱਥ ਦੇ ਜ਼ਰੀਏ ਮੂੰਹ ਤੱਕ ਪਹੁੰਚਦਾ ਹੈ ਜਾਂ ਹੱਥ ਵਿੱਚ ਮੌਜੂਦ ਕੋਰੋਨਾ ਵਾਇਰਸ ਤੰਬਾਕੂ ਨਾਲ ਮਿਲ ਕੇ ਮੂੰਹ ਦੇ ਅੰਦਰ ਤੱਕ ਜਾਂਦਾ ਹੈ। ਤੰਬਾਕੂ ਚੱਬਣ ਨਾਲ ਮੂੰਹ ਦੇ ਅੰਦਰ ਲਾਰ ਬਣਦੀ ਹੈ, ਅਜਿਹੇ ਵਿੱਚ ਜਦੋਂ ਇਨਸਾਨ ਥੁੱਕਦਾ ਹੈ ਤਾਂ ਲਾਗ ਦੂਜਿਆਂ ਤੱਕ ਵੀ ਜਾ ਸਕਦੀ ਹੈ।

ਡਾ. ਅਰਵਿੰਦ ਨੇ ਦੱਸਿਆ ਕਿ ਤੰਬਾਕੂ ਖਾਣ ਵਾਲਿਆਂ ਵਿੱਚ ਗ਼ੈਰਸੰਚਾਰੀ ਰੋਗ ਦਿਲ ਅਤੇ ਫੇਫੜਿਆਂ ਦੀ ਬਿਮਾਰੀ, ਕੈਂਸਰ ਅਤੇ ਸ਼ੂਗਰ ਹੋਣ ਦਾ ਖ਼ਤਰਾ ਵਧ ਜਾਂਦਾ ਹੈ। ਕੋਰੋਨਾ ਦੀ ਲਾਗ ਲੱਗਣ ਤੋਂ ਬਾਅਦ ਅਜਿਹੇ ਲੋਕਾਂ ਦੀ ਜਾਨ ਜਾਣ ਦੀ ਗਿਣਤੀ ਜ਼ਿਆਦਾ ਹੈ।

ਰਿਪੋਰਟ ਮੁਤਾਬਕ, ਤੰਬਾਕੂ ਵਿੱਚ ਜ਼ਹਿਰੀਲੀ ਕੈਮੀਕਲ ਮਿਲੇ ਹੁੰਦੇ ਹਨ ਜੋ ਫੇਫੜਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਸ ਨਾਲ ਵਿਅਕਤੀ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਘੱਟ ਜਾਂਦੀ ਹੈ। ਟੀਬੀ ਦੇ ਅਜਿਹੇ ਮਰੀਜ਼ ਜੋ ਤੰਬਾਕੂ ਦੀ ਵਰਤੋਂ ਕਰਦੇ ਹਨ, ਉਨ੍ਹਾਂ ਦੀ ਮੌਤ ਦੇ ਮੌਕੇ 38 ਫ਼ੀਸਦ ਵਧ ਜਾਂਦੇ ਹਨ।

ਸਿਗਰੇਟ ਪੀਣ ਨਾਲ ਵੀ ਕੋਵਿਡ 19 ਦਾ ਖ਼ਤਰਾ ਵਧ ਜਾਂਦਾ ਹੈ। ਸਿਗਰੇਟ ਅਤੇ ਹੋਰ ਵੀ ਕਿਸੇ ਰੂਪ ਵਿੱਚ ਤੰਬਾਕੂ ਲੈਣ ਨਾਲ ਉਸ ਦਾ ਸਿੱਧਾ ਅਸਰ ਫੇਫੜਿਆਂ ਤੇ ਪੈਂਦਾ ਹੈ ਜਿਸ ਨਾਲ ਬਿਮਾਰੀਆਂ ਵਧਦੀਆਂ ਹਨ। ਕੋਰੋਨਾ ਦੀ ਲਾਗ ਲੱਗਣ ਤੋਂ ਬਾਅਦ ਇਹ ਸਭ ਤੋਂ ਪਹਿਲਾਂ ਫੇਫੜਿਆਂ 'ਤੇ ਕਰਦਾ ਹੈ। ਇਸ ਲਈ ਫੇਫੜਿਆਂ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਵਾਇਰਸ ਫੇਫੜਿਆਂ ਦੀ ਤਾਕਤ ਨੂੰ ਘੱਟ ਕਰ ਦਿੰਦਾ ਹੈ।

ਹੁਣ ਤੱਕ ਦੀ ਖੋਜ ਮੁਤਾਬਕ, ਸਿਗਰੇਟ ਪੀਣ ਵਾਲੇ ਲੋਕਾਂ ਨੂੰ ਜੇ ਵਾਇਰਸ ਦੀ ਲਾਗ ਲੱਗਦੀ ਹੈ ਤਾਂ ਉਨ੍ਹਾਂ ਦੀ ਮੌਤ ਹੋਣ ਦਾ ਖ਼ਤਰਾ ਵਧ ਜਾਂਦਾ ਹੈ। ਇਸ ਲਈ ਸਿਗਰੇਟ, ਬੀੜੀ, ਹੁੱਕਾ ਪੀਣ ਵਾਲੇ ਲੋਕਾਂ ਲਈ ਕੋਵਿਡ ਜ਼ਿਆਦਾ ਖ਼ਤਰਨਾਕ ਹੈ। ਸਿਗਰੇਟ ਪੀਣ ਲਈ ਹੱਥਾਂ ਅਤੇ ਬੁੱਲ੍ਹਾ ਦੀ ਵਰਤੋਂ ਹੁੰਦੀ ਹੈ ਜਿਸ ਨਾਲ ਵਾਇਰਸ ਦੀ ਲਾਗ ਲੱਗਣ ਦਾ ਖ਼ਤਰਾ ਜ਼ਿਆਦਾ ਵਧ ਜਾਂਦਾ ਹੈ। ਇਹ ਹੀ ਹੁੱਕੇ ਨਾਲ ਹੁੰਦਾ ਹੈ ਉਸ ਨੂੰ ਵੀ ਕੋਈ ਲੋਕ ਇੱਕੋ ਵੇਲੇ ਹੀ ਵਰਤਦੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.