ਹੈਦਰਾਬਾਦ: ਜ਼ਿਆਦਾਤਰ ਲੋਕ ਘਿਓ ਦਾ ਇਸਤੇਮਾਲ ਸਬਜ਼ੀ ਦਾ ਸਵਾਦ ਵਧਾਉਣ ਲਈ ਕਰਦੇ ਹਨ। ਘਿਓ ਖਾਣਾ ਸਿਰਫ਼ ਸਵਾਦ ਲਈ ਹੀ ਨਹੀ ਸਗੋ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ। ਅਕਸਰ ਲੋਕ ਰੋਟੀਆਂ 'ਤੇ ਘਿਓ ਲਗਾ ਕੇ ਖਾਣਾ ਪਸੰਦ ਕਰਦੇ ਹਨ, ਤਾਂ ਕਈ ਲੋਕ ਸਬਜ਼ੀਆਂ 'ਚ ਘਿਓ ਪਾ ਕੇ ਖਾਂਦੇ ਹਨ। ਕੁਝ ਲੋਕਾਂ ਦਾ ਮੰਨਣਾ ਹੈ ਕਿ ਘਿਓ ਖਾਣ ਨਾਲ ਭਾਰ ਵਧਦਾ ਹੈ। ਜੇਕਰ ਤੁਸੀਂ ਘਿਓ ਨੂੰ ਸੀਮਿਤ ਮਾਤਰਾ 'ਚ ਖਾਓ, ਤਾਂ ਇਹ ਸਿਹਤ ਲਈ ਫਾਇਦੇਮੰਦ ਵੀ ਹੁੰਦਾ ਹੈ। ਖਾਲੀ ਪੇਟ ਘਿਓ ਖਾਣ ਨਾਲ ਜ਼ਿਆਦਾ ਫਾਇਦਾ ਮਿਲਦਾ ਹੈ ਅਤੇ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕਦਾ ਹੈ।
ਖਾਲੀ ਪੇਟ ਘਿਓ ਖਾਣ ਦੇ ਫਾਇਦੇ:
ਪਾਚਨ ਤੰਤਰ ਲਈ ਘਿਓ ਫਾਇਦੇਮੰਦ: ਜਿਨ੍ਹਾਂ ਲੋਕਾਂ ਨੂੰ ਕਬਜ਼ ਦੀ ਸਮੱਸਿਆਂ ਹੈ, ਉਨ੍ਹਾਂ ਨੂੰ ਖਾਲੀ ਪੇਟ ਘਿਓ ਦਾ ਜ਼ਰੂਰ ਸੇਵਨ ਕਰਨਾ ਚਾਹੀਦਾ ਹੈ। ਇਸ ਨਾਲ ਕਬਜ਼, ਸੋਜ ਅਤੇ ਪੇਟ ਦਰਦ ਤੋਂ ਰਾਹਤ ਮਿਲ ਸਕਦੀ ਹੈ। ਖਾਲੀ ਪੇਟ ਘਿਓ ਦੀ ਵਰਤੋ ਕਰਨ ਲਈ ਕੋਸੇ ਪਾਣੀ ਦੇ ਨਾਲ ਘਿਓ ਦਾ ਸੇਵਨ ਕਰੋ। ਅਜਿਹਾ ਕਰਨ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਤੋਂ ਰਾਹਤ ਮਿਲ ਸਕਦੀ ਹੈ।
ਜੋੜਾ ਦੇ ਦਰਦ ਨੂੰ ਘਟ ਕਰਨ ਲਈ ਘਿਓ ਫਾਇਦੇਮੰਦ: ਘਿਓ 'ਚ ਓਮੇਗਾ-3 ਫੈਟੀ ਐਸਿਡ ਪਾਇਆ ਜਾਂਦਾ ਹੈ। ਖਾਲੀ ਪੇਟ ਇਸਦਾ ਸੇਵਨ ਕਰਨ ਨਾਲ ਜੋੜਾ ਦੇ ਦਰਦ ਤੋਂ ਛੁਟਕਾਰਾ ਮਿਲ ਸਕਦਾ ਹੈ। ਘਿਓ 'ਚ ਕੈਲਸ਼ੀਅਮ ਵੀ ਪਾਇਆ ਜਾਂਦਾ ਹੈ। ਇਸ ਨਾਲ ਹੱਡੀਆਂ ਮਜ਼ਬੂਤ ਹੁੰਦੀਆ ਹਨ।
ਘਿਓ ਨਾਲ ਇਮਿਊਨਿਟੀ ਸਿਸਟਮ ਮਜ਼ਬੂਤ ਹੁੰਦਾ: ਘਿਓ ਨੂੰ ਇਮਿਊਨਿਟੀ ਲਈ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਵਿੱਚ ਮੌਜ਼ੂਦ ਐਟੀਆਕਸੀਡੈਂਟ ਗੁਣ ਸਿਹਤ ਲਈ ਜ਼ਰੂਰੀ ਹੁੰਦੇ ਹਨ। ਇਸ ਲਈ ਰੋਜ਼ਾਨਾ ਗਰਮ ਪਾਣੀ ਨਾਲ ਇੱਕ ਚਮਚ ਘਿਓ ਖਾਓ। ਇਸ ਨਾਲ ਤੁਹਾਡਾ ਇਮਿਊਨਿਟੀ ਮਜ਼ਬੂਤ ਹੋਵੇਗਾ ਅਤੇ ਤੁਸੀਂ ਕਈ ਬਿਮਾਰੀਆਂ ਤੋਂ ਬਚ ਸਕਦੇ ਹੋ। ਘਿਓ ਅੰਤੜੀਆਂ ਦੀ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ।
ਘਿਓ ਦਿਮਾਗ ਦੀ ਸਿਹਤ ਲਈ ਫਾਇਦੇਮੰਦ: ਘਿਓ ਦਿਮਾਗ ਦੀ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ। ਇਸ 'ਚ ਵਿਟਾਮਿਨ-ਈ ਪਾਇਆ ਜਾਂਦਾ ਹੈ। ਜਿਸ ਨਾਲ ਦਿਮਾਗ ਨੂੰ ਕਈ ਬਿਮਾਰੀਆਂ ਤੋਂ ਬਚਾਉਣ 'ਚ ਮਦਦ ਮਿਲਦੀ ਹੈ।
- Weight Loss After Delivery: ਡਿਲੀਵਰੀ ਤੋਂ ਬਾਅਦ ਹੋਣ ਵਾਲੇ ਮੋਟਾਪੇ ਤੋਂ ਛੁਟਕਾਰਾ ਪਾਉਣ ਲਈ ਇੱਥੇ ਦੇਖੋ ਕੁਝ ਘਰੇਲੂ ਉਪਾਅ
- Eyes Care Tips: ਸਾਵਧਾਨ! ਇਨ੍ਹਾਂ 4 ਬਿਮਾਰੀਆਂ ਦਾ ਅੱਖਾਂ 'ਤੇ ਪੈ ਸਕਦੈ ਬੂਰਾ ਅਸਰ, ਤੁਰੰਤ ਡਾਕਟਰ ਦੀ ਲਓ ਸਲਾਹ
- Jaggery Side Effects: ਗੁੜ ਖਾਣਾ ਸਿਹਤ ਲਈ ਹੋ ਸਕਦੈ ਨੁਕਸਾਨਦੇਹ, ਖਾਣ ਤੋਂ ਪਹਿਲਾ ਜਾਣ ਲਓ ਇਸਦੇ ਇਹ 5 ਨੁਕਸਾਨ
- Bitter Gourd Health Benefits: ਕਰੇਲੇ ਨੂੰ ਕੌੜਾ ਸਮਝ ਕੇ ਨਾ ਖਾਣ ਦੀ ਗਲਤੀ ਨਾ ਕਰੋ, ਇਸਨੂੰ ਖਾਣ ਨਾਲ ਮਿਲ ਸਕਦੈ ਨੇ ਕਈ ਸਿਹਤ ਲਾਭ
- Depression In Youth: ਬੱਚਿਆਂ ਅਤੇ ਨੌਜਵਾਨਾਂ 'ਚ ਡਿਪਰੈਸ਼ਨ ਦਾ ਕਾਰਨ ਨਹੀਂ ਬਣਦੀ ਸੋਸ਼ਲ ਮੀਡੀਆ ਦੀ ਵਰਤੋਂ, ਖੋਜ ਨੇ ਕੀਤਾ ਖੁਲਾਸਾ
ਚਮੜੀ ਲਈ ਵੀ ਘਿਓ ਫਾਇਦੇਮੰਦ: ਘਿਓ 'ਚ ਓਮੇਗਾ-3 ਫੈਟੀ ਐਸਿਡ, ਵਿਟਾਮਿਨ-ਏ, ਵਿਟਾਮਿਨ-ਈ, ਵਿਟਾਮਿਨ-ਡੀ ਅਤੇ ਕਈ ਹੋਰ ਪੌਸ਼ਟਿਕ ਤੱਤ ਮੌਜ਼ੂਦ ਹੁੰਦੇ ਹਨ। ਇਸਨੂੰ ਖਾਲੀ ਪੇਟ ਖਾਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਘਿਓ ਖਾਣ ਨਾਲ ਝੁਰੜੀਆਂ ਅਤੇ ਫਿਣਸੀਆਂ ਦੀ ਸਮੱਸਿਆਂ ਤੋਂ ਰਾਹਤ ਮਿਲ ਸਕਦੀ ਹੈ।
ਘਿਓ ਖਾਣਾ ਅੱਖਾਂ ਲਈ ਫਾਇਦੇਮੰਦ: ਘਿਓ ਖਾਣਾ ਅੱਖਾਂ ਲਈ ਵੀ ਫਾਇਦੇਮੰਦ ਹੁੰਦਾ ਹੈ। ਇਸ ਵਿੱਚ ਵਿਟਾਮਿਨ-ਏ ਅਤੇ ਓਮੇਗਾ-3 ਫੈਟੀ ਐਸਿਡ ਪਾਇਆ ਜਾਂਦਾ ਹੈ, ਜੋ ਅੱਖਾਂ ਦੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ।