ਹੈਦਰਾਬਾਦ: ਫਿਣਸੀਆਂ ਹੋਣਾ ਬਹੁਤ ਸਾਰੀਆਂ ਕੁੜੀਆਂ ਲਈ ਆਮ ਗੱਲ ਹੁੰਦੀ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਕੁੜੀਆਂ ਕਈ ਤਰੀਕੇ ਅਪਣਾਉਦੀਆਂ ਹਨ, ਪਰ ਫਿਰ ਵੀ ਫਿਣਸੀਆਂ ਦੀ ਸਮੱਸਿਆਂ ਤੋਂ ਛੁਟਕਾਰਾ ਨਹੀਂ ਮਿਲਦਾ। ਇਸ ਲਈ ਲੌਂਗ ਦਾ ਤੇਲ ਫਿਣਸੀਆਂ ਨੂੰ ਖਤਮ ਕਰਨ 'ਚ ਮਦਦ ਕਰ ਸਕਦਾ ਹੈ। ਪਰ ਇਹ ਜ਼ਰੂਰੀ ਹੈ ਕਿ ਇਸਨੂੰ ਸਹੀ ਤਰੀਕੇ ਨਾਲ ਲਗਾਇਆ ਜਾਵੇ। ਲੌਂਗ ਬੈਕਟੀਰੀਆਂ 'ਤੇ ਤੇਜ਼ੀ ਨਾਲ ਅਸਰ ਦਿਖਾਉਦਾ ਹੈ ਅਤੇ ਦਵਾਈ ਦੀ ਤਰ੍ਹਾਂ ਕੰਮ ਕਰਦਾ ਹੈ।
ਲੌਂਗ ਦੇ ਤੇਲ ਨੂੰ ਚਿਹਰੇ 'ਤੇ ਇਸਤੇਮਾਲ ਕਰਨ ਦਾ ਸਹੀ ਤਰੀਕਾ:
- ਲੌਂਗ ਦੇ ਤੇਲ ਦੀਆਂ ਕੁਝ ਬੂੰਦਾਂ
- Oil ਫ੍ਰੀ Moisturizer
- Oil ਫ੍ਰੀ Facial Cleanser
ਸਭ ਤੋਂ ਪਹਿਲਾ ਲੌਂਗ ਦੇ ਤੇਲ ਨੂੰ ਫਿਣਸੀਆਂ ਉੱਪਰ ਲਗਾਓ ਅਤੇ ਕਰੀਬ 10 ਮਿੰਟ ਲਈ ਲੱਗਾ ਰਹਿਣ ਦਿਓ। ਹੁਣ ਚਿਹਰੇ ਨੂੰ ਪਾਣੀ ਅਤੇ Cleanser ਦੀ ਮਦਦ ਨਾਲ ਸਾਫ਼ ਕਰੋ ਅਤੇ ਫਿਰ Moisturizer ਲਗਾ ਲਓ।
ਨਾਰੀਅਲ ਦੇ ਤੇਲ ਨਾਲ ਵੀ ਲਗਾਇਆ ਜਾ ਸਕਦਾ ਹੈ ਲੌਂਗ ਦਾ ਤੇਲ:
- ਇੱਕ ਚਮਚ ਨਾਰੀਅਲ ਦਾ ਤੇਲ
- 3-5 ਬੂੰਦਾਂ ਲੌਂਗ ਦਾ ਤੇਲ
- ਸਟੀਮਰ
ਇੱਕ ਚਮਚ ਨਾਰੀਅਲ ਦੇ ਤੇਲ ਵਿੱਚ 3-5 ਬੂੰਦਾਂ ਲੌਂਗ ਦਾ ਤੇਲ ਮਿਲਾਓ। ਚਿਹਰੇ ਨੂੰ ਪਹਿਲਾ 5 ਮਿੰਟ ਤੱਕ ਸਟੀਮ ਦਿਓ। ਜਿਸ ਨਾਲ ਪੋਰਸ ਖੁੱਲ ਜਾਣ। ਹੁਣ ਨਾਰੀਅਲ ਅਤੇ ਲੌਂਗ ਦੇ ਤੇਲ ਨੂੰ ਮਿਲਾਕੇ ਚਿਹਰੇ 'ਤੇ ਲਗਾਓ। ਇਸ ਨਾਲ ਚੰਗੀ ਤਰ੍ਹਾਂ ਚਿਹਰੇ ਦੀ ਮਸਾਜ ਕਰੋ ਅਤੇ ਦਸ ਮਿੰਟ 'ਚ ਚਿਹਰੇ ਨੂੰ Cleanser ਦੀ ਮਦਦ ਨਾਲ ਸਾਫ਼ ਕਰ ਲਓ। ਇਸਨੂੰ ਹਫ਼ਤੇ 'ਚ ਇੱਕ ਦਿਨ ਲਗਾਉਣ ਨਾਲ ਫਿਣਸੀਆਂ ਦੀ ਸਮੱਸਿਆਂ ਤੋਂ ਛੁਟਕਾਰਾ ਮਿਲ ਜਾਵੇਗਾ।
ਫਿਣਸੀਆਂ ਨੂੰ ਘਟ ਕਰਨ ਲਈ ਇਨ੍ਹਾਂ ਚੀਜ਼ਾਂ 'ਚ ਵੀ ਲੌਂਗ ਦੇ ਤੇਲ ਨੂੰ ਮਿਲਾ ਕੇ ਕੀਤਾ ਜਾ ਸਕਦੈ ਇਸਤੇਮਾਲ: ਲੌਂਗ ਦੇ ਤੇਲ ਨਾਲ ਫਿਣਸੀਆਂ ਦੇ ਬੈਕਟੀਰੀਆਂ ਨੂੰ ਮਾਰਨ 'ਚ ਆਸਾਨੀ ਹੁੰਦੀ ਹੈ। ਮੇਕਅੱਪ ਕਰਨ ਨਾਲ ਚਿਹਰੇ 'ਤੇ ਫਿਣਸੀਆਂ ਨਿਕਲ ਆਉਦੀਆਂ ਹਨ, ਤਾਂ ਫਾਊਡੇਸ਼ਨ 'ਚ ਕੁਝ ਬੂੰਦਾਂ ਲੌਂਗ ਦੇ ਤੇਲ ਦੀਆਂ ਮਿਲਾਓ। ਫਿਰ ਇਸਨੂੰ ਚਿਹਰੇ 'ਤੇ ਲਗਾ ਲਓ। ਤੁਸੀਂ ਚਾਹੋ ਤਾਂ ਜੈਤੂਨ ਦੇ ਤੇਲ 'ਚ ਵੀ ਲੌਂਗ ਦੇ ਤੇਲ ਦੀਆਂ ਕੁਝ ਬੂੰਦਾਂ ਮਿਲਾ ਕੇ ਲਗਾ ਸਕਦੇ ਹੋ। ਚਿਹਰੇ 'ਤੇ 5-10 ਮਿੰਟ ਮਸਾਜ ਕਰਨ ਤੋਂ ਬਾਅਦ Cleanser ਨਾਲ ਚਿਹਰਾ ਧੋ ਲਓ। ਲੌਂਗ ਦੇ ਤੇਲ ਨੂੰ ਇਸ ਤਰ੍ਹਾਂ ਲਗਾਉਣ ਨਾਲ ਫਿਣਸੀਆਂ ਘੱਟ ਹੋ ਜਾਂਦੀਆਂ ਹਨ।