ਹੈਦਰਾਬਾਦ: ਗਰਭਵਤੀ ਹੋਣ ਤੋਂ ਲੈ ਕੇ ਬੱਚੇ ਨੂੰ ਦੁੱਧ ਚੁੰਘਾਉਣ ਤੱਕ ਹਰ ਮਾਂ ਨੂੰ ਆਪਣੀ ਖੁਰਾਕ ਦਾ ਧਿਆਨ ਰੱਖਣਾ ਚਾਹੀਦਾ ਹੈ। ਜੇਕਰ ਮਾਂ ਇਸ ਸਮੇਂ ਦੌਰਾਨ ਆਪਣੀ ਖੁਰਾਕ ਦਾ ਧਿਆਨ ਰੱਖਦੀ ਹੈ, ਤਾਂ ਇਸ ਨਾਲ ਬੱਚਾ ਸਿਹਤਮੰਦ ਹੁੰਦਾ ਹੈ। ਮਾਂ ਦਾ ਦੁੱਧ ਬੱਚੇ ਲਈ ਫਾਇਦੇਮੰਦ ਹੁੰਦਾ ਹੈ। ਸ਼ੁਰੂ ਦੇ ਛੇ ਮਹੀਨਿਆਂ ਤੱਕ ਬੱਚਾ ਮਾਂ ਦੇ ਦੁੱਧ ਤੋਂ ਹੀ ਪੌਸ਼ਟਿਕ ਤੱਤ ਪ੍ਰਾਪਤ ਕਰਦਾ ਹੈ। ਜਿਸ ਨਾਲ ਬੱਚੇ ਦੇ ਸਰੀਰ ਦਾ ਵਿਕਾਸ ਹੁੰਦਾ ਹੈ। ਇਸ ਲਈ ਮਾਂ ਨੂੰ ਵੀ ਆਪਣੀ ਖੁਰਾਕ 'ਚ ਸਿਹਤਮੰਦ ਭੋਜਨਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ।
ਦੁੱਧ ਚੁੰਘਾਉਣ ਵਾਲੀਆਂ ਮਾਵਾਂ ਦੀ ਖੁਰਾਕ:
ਪ੍ਰੋਟੀਨ ਭਰਪੂਰ ਭੋਜਨ ਖਾਓ: ਦੁੱਧ ਚੁੰਘਾਉਣ ਵਾਲੀਆਂ ਮਾਵਾਂ ਨੂੰ ਰੋਜ਼ਾਨਾ ਤਿੰਨ ਟਾਈਮ ਪ੍ਰੋਟੀਨ ਭਰਪੂਰ ਭੋਜਨ ਖਾਣਾ ਚਾਹੀਦਾ ਹੈ। ਇਸ ਲਈ ਤੁਸੀਂ ਆਪਣੀ ਖੁਰਾਕ 'ਚ ਅੰਡੇ, ਦਹੀ, ਪਨੀਰ, ਮਾਸ, ਦਾਲ, ਬੀਨਸ, ਟੋਫੂ ਆਦਿ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰੋ।
ਹਰੀਆਂ ਸਬਜ਼ੀਆਂ ਖਾਓ: ਦੁੱਧ ਚੁੰਘਾਉਣ (Breastfeeding) ਵਾਲੀਆਂ ਮਾਵਾਂ ਨੂੰ ਆਪਣੀ ਖੁਰਾਕ 'ਚ ਪੱਤੇਦਾਰ ਹਰੀਆਂ ਅਤੇ ਪੀਲੀਆ ਸਬਜ਼ੀਆਂ ਸ਼ਾਮਲ ਕਰਨੀਆ ਚਾਹੀਦੀਆ ਹਨ। ਇਸ ਨਾਲ ਮਾਂ ਅਤੇ ਬੱਚੇ ਦੋਨਾਂ ਨੂੰ ਕਾਫੀ ਫਾਇਦਾ ਮਿਲੇਗਾ। ਇਸਦੇ ਨਾਲ ਹੀ ਮੌਸਮ ਅਨੁਸਾਰ ਆਪਣੀ ਖੁਰਾਕ 'ਚ ਫਲ ਵੀ ਜ਼ਰੂਰ ਸ਼ਾਮਲ ਕਰੋ।
ਜ਼ਿਆਦਾ ਪਾਣੀ ਪੀਓ: ਇਸ ਸਮੇਂ ਦੌਰਾਨ ਔਰਤਾਂ ਨੂੰ ਪਿਆਸ ਜ਼ਿਆਦਾ ਲੱਗਦੀ ਹੈ। ਦੁੱਧ ਚੁੰਘਾਉਣ ਵਾਲੀਆਂ ਮਾਵਾਂ ਨੂੰ ਆਪਣੇ ਸਰੀਰ ਨੂੰ ਹਾਈਡ੍ਰੇਟ ਰੱਖਣ ਦੀ ਲੋੜ ਹੁੰਦੀ ਹੈ। ਇਸ ਲਈ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ। ਪਾਣੀ ਦੇ ਨਾਲ ਤੁਸੀਂ ਸਿਹਤਮੰਦ ਡ੍ਰਿੰਕਸ ਵੀ ਪੀ ਸਕਦੇ ਹੋ।
- Dengue Treatment: ਡੇਂਗੂ ਦੀ ਸਮੱਸਿਆਂ ਤੋਂ ਜਲਦ ਪਾਉਣਾ ਚਾਹੁਦੇ ਹੋ ਰਾਹਤ, ਤਾਂ ਅਪਣਾਓ ਇਹ ਟਿਪਸ
- Peanuts Benefits: ਸਿਹਤਮੰਦ ਦਿਮਾਗ ਪਾਉਣ ਤੋਂ ਲੈ ਕੇ ਚਮੜੀ ਤੱਕ, ਇੱਥੇ ਜਾਣੋ ਮੂੰਗਫ਼ਲੀ ਦੇ ਫਾਇਦੇ
- Side Effects of Eating Fruits At Night: ਸਾਵਧਾਨ! ਇਨ੍ਹਾਂ ਫਲਾਂ ਨੂੰ ਰਾਤ ਦੇ ਸਮੇਂ ਖਾਣਾ ਸਿਹਤ 'ਤੇ ਪੈ ਸਕਦੈ ਭਾਰੀ, ਪੇਟ ਨਾਲ ਜੁੜੀਆਂ ਸਮੱਸਿਆਵਾਂ ਦਾ ਹੋ ਸਕਦੈ ਖਤਰਾ
ਆਈਰਨ ਨਾਲ ਭਰਪੂਰ ਭੋਜਨ ਖਾਓ: ਦੁੱਧ ਚੁੰਘਾਉਣ ਸਮੇਂ ਆਈਰਨ ਦੀ ਖਪਤ ਜ਼ਿਆਦਾ ਹੁੰਦੀ ਹੈ। ਇਸ ਲਈ ਆਪਣੀ ਖੁਰਾਕ 'ਚ ਆਈਰਨ ਨਾਲ ਭਰਪੂਰ ਭੋਜਨ ਸ਼ਾਮਲ ਕਰੋ। ਇਸ ਲਈ ਤੁਸੀਂ ਰੈਡ ਮੀਟ, ਚਿਕਨ ਅਤੇ ਮੱਛੀ, ਡਰਾਈ ਫਰੂਟਸ, ਸਾਬਤ ਅਨਾਜ ਦੀ ਰੋਟੀ ਅਤੇ ਹਰੀਆਂ ਪੱਤੇਦਾਰ ਸਬਜ਼ੀਆਂ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ।