ਹੈਦਰਾਬਾਦ: ਸਿਹਤਮੰਦ ਰਹਿਣ ਲਈ ਡਾਕਟਰ ਹਰੀਆਂ ਸਬਜ਼ੀਆਂ ਖਾਣ ਦੀ ਸਲਾਹ ਦਿੰਦੇ ਹਨ। ਇਨ੍ਹਾਂ ਹਰੀਆਂ ਸਬਜ਼ੀਆਂ 'ਚ ਕਰੇਲੇ ਦੀ ਸਬਜ਼ੀ ਵੀ ਸ਼ਾਮਲ ਹੈ। ਪਰ ਜ਼ਿਆਦਾਤਰ ਲੋਕ ਕਰੇਲੇ ਦੀ ਸਬਜ਼ੀ ਨੂੰ ਖਾਣਾ ਪਸੰਦ ਨਹੀਂ ਕਰਦੇ। ਜਦਕਿ ਕਰੇਲਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ।
ਕਰੇਲਾ ਖਾਣ ਦੇ ਸਿਹਤ ਲਾਭ:
ਕਰੇਲਾ ਖਾਣ ਨਾਲ ਬਲੱਡ ਸ਼ੂਗਰ ਕੰਟਰੋਲ: ਸ਼ੂਗਰ ਦੇ ਮਰੀਜ਼ਾਂ ਲਈ ਕਰੇਲਾ ਖਾਣਾ ਫਾਇਦੇਮੰਦ ਹੁੰਦਾ ਹੈ। ਇਸਨੂੰ ਖਾਣ ਨਾਲ ਬਲੱਡ ਸ਼ੂਗਰ ਦੇ ਪੱਧਰ ਨੂੰ ਘਟ ਕਰਨ 'ਚ ਮਦਦ ਮਿਲਦੀ ਹੈ। ਇਸਦੇ ਨਾਲ ਹੀ ਕਰੇਲਾ ਖਾਣ ਨਾਲ ਐਨਰਜ਼ੀ ਦਾ ਪੱਧਰ ਵੀ ਵਧਦਾ ਹੈ।
ਕਰੇਲਾ ਖਾਣ ਨਾਲ ਪਾਚਨ 'ਚ ਸੁਧਾਰ: ਕਰੇਲੇ 'ਚ ਫਾਈਬਰ ਦੀ ਚੰਗੀ ਮਾਤਰਾ ਪਾਈ ਜਾਂਦੀ ਹੈ। ਜਿਸ ਕਰਕੇ ਇਸਨੂੰ ਪਾਚਨ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਫਾਈਬਰ ਨਾਲ ਭਰਪੂਰ ਕਰੇਲੇ ਦਾ ਸੇਵਨ ਕਰਨ ਨਾਲ ਕਬਜ਼ ਦੀ ਸਮੱਸਿਆਂ ਤੋਂ ਰਾਹਤ ਮਿਲਦੀ ਹੈ।
ਕਰੇਲਾ ਖਾਣਾ ਜਿਗਰ ਲਈ ਫਾਇਦੇਮੰਦ: ਕਰੇਲਾ ਜਿਗਰ ਨੂੰ ਸਿਹਤਮੰਦ ਰੱਖਣ 'ਚ ਮਦਦਗਾਰ ਹੁੰਦਾ ਹੈ। ਇਸਨੂੰ ਖਾਣ ਨਾਲ ਜਿਗਰ ਦਾ ਕੰਮ ਬਿਹਤਰ ਹੋ ਪਾਉਦਾ ਹੈ ਅਤੇ ਸਰੀਰ ਦੀ ਸਫਾਈ 'ਚ ਵੀ ਮਦਦ ਮਿਲਦੀ ਹੈ।
- Depression In Youth: ਬੱਚਿਆਂ ਅਤੇ ਨੌਜਵਾਨਾਂ 'ਚ ਡਿਪਰੈਸ਼ਨ ਦਾ ਕਾਰਨ ਨਹੀਂ ਬਣਦੀ ਸੋਸ਼ਲ ਮੀਡੀਆ ਦੀ ਵਰਤੋਂ, ਖੋਜ ਨੇ ਕੀਤਾ ਖੁਲਾਸਾ
- Benefits of Black Pepper: ਪੇਟ ਦੀਆਂ ਸਮੱਸਿਆਵਾਂ ਤੋਂ ਲੈ ਕੇ ਬਲੱਡ ਸ਼ੂਗਰ ਕੰਟਰੋਲ ਕਰਨ ਤੱਕ, ਇੱਥੇ ਜਾਣੋ ਕਾਲੀ ਮਿਰਚ ਦੇ ਫਾਇਦੇ
- Weight Loss Fruits: ਭਾਰ ਘਟਾਉਣ ਲਈ ਸਵੇਰੇ ਖਾਲੀ ਪੇਟ ਖਾਓ ਇਹ 6 ਤਰ੍ਹਾਂ ਦੇ ਫਲ
- Foods For Skin Care: ਤੇਜ਼ ਧੁੱਪ ਤੋਂ ਆਪਣੀ ਚਮੜੀ ਨੂੰ ਬਚਾਉਣਾ ਚਾਹੁੰਦੇ ਹੋ, ਤਾਂ ਇਹ 5 ਚੀਜ਼ਾਂ ਹੋ ਸਕਦੀਆਂ ਨੇ ਤੁਹਾਡੇ ਲਈ ਫਾਇਦੇਮੰਦ
- Due To Excessive Sweating: ਸਾਵਧਾਨ! ਰਾਤ ਨੂੰ ਸੌਂਦੇ ਸਮੇਂ ਜ਼ਿਆਦਾ ਪਸੀਨਾ ਆਉਣਾ ਇਸ ਗੰਭੀਰ ਬਿਮਾਰੀ ਦਾ ਹੋ ਸਕਦੈ ਸੰਕੇਤ
ਕਰੇਲਾ ਭਾਰ ਕੰਟਰੋਲ ਕਰਨ 'ਚ ਮਦਦਗਾਰ: ਜੇਕਰ ਤੁਸੀਂ ਆਪਣੇ ਭਾਰ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ, ਤਾਂ ਕਰੇਲੇ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਲਓ। ਇਸ ਨਾਲ ਭਾਰ ਨੂੰ ਟਟ ਕਰਨ 'ਚ ਮਦਦ ਮਿਲੇਗੀ।
ਕਰੇਲਾ ਖਾਣ ਨਾਲ ਇਮਿਊਨ ਸਿਸਟਮ ਮਜ਼ਬੂਤ: ਕਰੇਲੇ 'ਚ ਕੁਝ ਅਜਿਹੇ ਐਂਟੀਆਕਸੀਡੈਂਟ ਅਤੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਸ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ ਅਤੇ ਸਰੀਰ ਨੂੰ ਕਈ ਬਿਮਾਰੀਆਂ ਤੋਂ ਆਰਾਮ ਮਿਲ ਸਕਦਾ ਹੈ।