ਹੈਦਰਾਬਾਦ: ਗਰਮੀਆਂ ਵਿੱਚ ਅੰਬ ਦੀ ਸਮੂਦੀ ਅਤੇ ਤਰਬੂਜ ਵਰਗੇ ਫ਼ਲਾਂ ਦਾ ਜ਼ਿਆਦਾ ਸੇਵਨ ਕੀਤਾ ਜਾਂਦਾ ਹੈ। ਇਹ ਫਲ ਸੁਆਦੀ ਹੋਣ ਦੇ ਨਾਲ-ਨਾਲ ਬਹੁਤ ਪੌਸ਼ਟਿਕ ਵੀ ਹੁੰਦੇ ਹਨ। ਜੋ ਤੁਹਾਨੂੰ ਊਰਜਾਵਾਨ ਮਹਿਸੂਸ ਕਰਵਾਉਦੇਂ ਹਨ।ਮੌਸਮੀ ਫਲਾਂ ਨਾਲ ਭਰਪੂਰ ਜੂਸ ਦਾ ਆਨੰਦ ਲੈਣ ਲਈ ਗਰਮੀਆਂ ਦਾ ਸਮਾਂ ਸਭ ਤੋਂ ਵਧੀਆ ਹੈ। ਜਦੋਂ ਆਪਣੇ ਆਪ ਨੂੰ ਤਰੋਤਾਜ਼ਾ ਅਤੇ ਹਾਈਡਰੇਟ ਰੱਖਣ ਦੀ ਗੱਲ ਆਉਂਦੀ ਹੈ ਤਾਂ ਕੁਝ ਤਾਜ਼ਗੀ ਭਰਪੂਰ ਜੂਸ ਨੂੰ ਬਣਾ ਕੇ ਤੁਸੀਂ ਪੀ ਸਕਦੇ ਹੋ। ਘਰੇਲੂ ਡ੍ਰਿੰਕ ਸੁਆਦ ਦੇ ਨਾਲ-ਨਾਲ ਪੋਸ਼ਣ ਸਮੱਗਰੀ ਦੇ ਰੂਪ ਵਿੱਚ ਸਭ ਤੋਂ ਵਧੀਆ ਹੈ। ਜਿਵੇਂ ਕਿ ਗਰਮੀਆਂ ਆਖਰਕਾਰ ਆ ਗਈਆਂ ਹਨ। ਇੱਥੇ ਕੁਝ ਤਾਜ਼ਗੀ ਭਰਪੂਰ ਜੂਸਾਂ ਦੀ ਸੂਚੀ ਹੈ ਜਿਸ ਨਾਲ ਤੁਸੀਂ ਇਸ ਸੀਜ਼ਨ ਦਾ ਅਨੰਦ ਲੈ ਸਕਦੇ ਹੋ।
Blueberry Smoothie: ਬਲੂਬੇਰੀ ਵਿੱਚ ਐਂਟੀਆਕਸੀਡੈਂਟਸ ਅਤੇ ਫਾਈਬਰ ਹੁੰਦੇ ਹਨ। ਇਸ ਲਈ ਇਹ ਜੂਸ ਲਈ ਇੱਕ ਸ਼ਾਨਦਾਰ ਸਮੱਗਰੀ ਹੈ। ਨਾਰੀਅਲ ਦਾ ਦੁੱਧ ਜੂਸ ਨੂੰ ਕਰੀਮੀ ਬਣਾਉਦਾ ਹੈ। ਜਦ ਕਿ ਸ਼ਹਿਦ ਜਾਂ ਚੀਨੀ ਇਸਨੂੰ ਮਿੱਠਾ ਬਣਾਉਂਦੀ ਹੈ। ਥੋੜੀ ਤਾਜ਼ਗੀ ਲਈ ਪੁਦੀਨੇ ਦੇ ਪੱਤੇ ਪਾਓ।
Watermelon Mint Smoothie: ਇਹ ਸਾਡੀ ਸੂਚੀ ਵਿੱਚ ਸਭ ਤੋਂ ਵੱਧ ਤਾਜ਼ਗੀ ਦੇਣ ਵਾਲਾ ਡਰਿੰਕ ਹੋ ਸਕਦਾ ਹੈ। ਜੋ ਤੁਹਾਡੇ ਬੱਚੇ ਨੂੰ ਲੰਬੇ ਸਮੇਂ ਤੱਕ ਹਾਈਡਰੇਟ ਰੱਖੇਗਾ। ਇਸ ਨੂੰ ਤਾਜ਼ਗੀ ਦੇਣ ਵਾਲਾ ਸੁਆਦ ਦੇਣ ਲਈ ਫਰੋਜ਼ਨ ਤਰਬੂਜ ਦੇ ਕਿਊਬ, ਵਨੀਲਾ ਦਹੀਂ ਅਤੇ ਪੁਦੀਨੇ ਦੇ ਤਾਜ਼ੇ ਪੱਤੇ ਪਾਓ।
Mango Smoothie: ਇਹ ਕਲਾਸਿਕ ਪੇਅ ਮਜ਼ੇਦਾਰ, ਸੁਆਦੀ ਅੰਬ ਅਤੇ ਵਨੀਲਾ ਆਈਸ ਕਰੀਮ ਨਾਲ ਬਣਾਇਆ ਗਿਆ ਹੈ। ਅੰਬਾਂ ਵਿੱਚ ਫਾਈਬਰ ਅਤੇ ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਜਿਸ ਕਾਰਨ ਇਹ ਕਿਸੇ ਵੀ ਖੁਰਾਕ ਲਈ ਪੌਸ਼ਟਿਕ ਪੂਰਕ ਬਣਦੇ ਹਨ। ਸਿਰਫ਼ ਇੱਕ ਮਿੱਠੇ ਅਤੇ ਸਵਾਦ ਮਿਠਆਈ ਲਈ ਸਕੂਪਡ ਅੰਬ ਅਤੇ ਆਈਸ ਕਰੀਮ ਨੂੰ ਪਾਓ। ਜਿਸਦਾ ਤੁਹਾਡੇ ਬੱਚੇ ਆਨੰਦ ਲੈਣਗੇ। ਇਹ ਸਭ ਤੋਂ ਆਮ ਪੀਣ ਵਾਲੇ ਪਦਾਰਥਾਂ ਵਿੱਚੋਂ ਇੱਕ ਹੈ ਜੋ ਹਰ ਕੋਈ ਗਰਮੀਆਂ ਵਿੱਚ ਪੀਣਾ ਪਸੰਦ ਕਰਦਾ ਹੈ।
Strawberry Smoothie: ਸਟ੍ਰਾਬੇਰੀ, ਨਾਰੀਅਲ ਦਾ ਦੁੱਧ, ਓਟਸ, ਚਿਆ ਬੀਜੇ ਅਤੇ ਚੀਨੀ ਇੱਕ ਸ਼ਾਨਦਾਰ, ਤਾਜ਼ਗੀ ਅਤੇ ਸਿਹਤਮੰਦ ਜੂਸ ਬਣਾਉਣ ਲਈ ਵਧੀਆ ਹੈ। ਸਟ੍ਰਾਬੇਰੀ ਜੂਸ ਵਿੱਚ ਪ੍ਰੋਟੀਨ, ਫਾਈਬਰ, ਵਿਟਾਮਿਨ ਅਤੇ ਖਣਿਜ ਹੁੰਦੇ ਹਨ ਅਤੇ ਇਹ ਹਾਈਡਰੇਸ਼ਨ ਵਿੱਚ ਸਹਾਇਤਾ ਕਰਦਾ ਹੈ।
Grape Berry Smoothie: ਅੰਗੂਰ ਸਿਹਤ ਲਈ ਬਹੁਤ ਫਾਇਦੇਮੰਦ ਫਲ ਮੰਨਿਆ ਜਾਂਦਾ ਹੈ। ਗਰਮੀਆਂ ਲਈ ਗ੍ਰੀਨ ਗ੍ਰੇਪ ਸਮੂਦੀ ਵੀ ਇੱਕ ਵਧੀਆ ਵਿਕਲਪ ਹੋ ਸਕਦਾ ਹੈ। ਅੰਗੂਰ ਵਿੱਚ ਬਹੁਤ ਸਾਰੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਇਸ 'ਚ ਕਾਫੀ ਮਾਤਰਾ 'ਚ ਫਾਈਬਰ ਹੁੰਦਾ ਹੈ ਜੋ ਹਾਈ ਕੋਲੈਸਟ੍ਰੋਲ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਹਰੇ ਅੰਗੂਰ ਵਿੱਚ ਕਾਰਬੋਹਾਈਡਰੇਟ, ਪ੍ਰੋਟੀਨ, ਵਿਟਾਮਿਨ ਸੀ ਵੀ ਪਾਇਆ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਜੇ ਤੁਸੀਂ ਆਪਣੇ ਦਿਨ ਦੀ ਸ਼ੁਰੂਆਤ ਹਰੇ ਅੰਗੂਰ ਦੀ ਸਮੂਦੀ ਨਾਲ ਕਰਦੇ ਹੋ ਤਾਂ ਇਹ ਤੁਹਾਨੂੰ ਦਿਨ ਭਰ ਊਰਜਾਵਾਨ ਰੱਖਣ ਵਿੱਚ ਮਦਦ ਕਰੇਗਾ।
ਇਹ ਵੀ ਪੜ੍ਹੋ:- Cardiac Arrest: ਮਰਦਾਂ ਦੀ ਤੁਲਨਾ 'ਚ ਔਰਤਾਂ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਲੰਬੇ ਸਮੇਂ ਤੱਕ ਚਿੰਤਾ ਹੋਣ ਦੀ ਸੰਭਾਵਨਾ