ਹੈਦਰਾਬਾਦ: ਬਾਦਾਮ ਦਾ ਤੇਲ ਸਿਹਤ ਦੇ ਨਾਲ-ਨਾਲ ਚਮੜੀ ਅਤੇ ਵਾਲਾਂ ਲਈ ਵੀ ਫਾਇਦੇਮੰਦ ਹੁੰਦਾ ਹੈ। ਇਹ ਤੇਲ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ਤੇਲ ਨੂੰ ਚਿਹਰੇ 'ਤੇ ਲਗਾਉਣ ਨਾਲ ਚਿਹਰਾ ਚਮਕਦਾਰ ਹੋ ਸਕਦਾ ਹੈ ਅਤੇ ਚਮੜੀ ਦੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕਦਾ ਹੈ। ਬਾਦਾਮ ਦੇ ਤੇਲ ਦਾ ਰਾਤ ਦੇ ਸਮੇਂ ਇਸਤੇਮਾਲ ਕਰਨਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ।
ਬਾਦਾਮ ਦੇ ਤੇਲ ਦੇ ਫਾਇਦੇ:
ਬਾਦਾਮ ਦੇ ਤੇਲ ਨਾਲ ਦਾਗ-ਧੱਬੇ ਦੂਰ ਹੁੰਦੇ: ਰੋਜ਼ਾਨਾ ਰਾਤ ਨੂੰ ਬਾਦਾਮ ਦੇ ਤੇਲ ਨਾਲ ਚਿਹਰੇ 'ਤੇ ਮਾਲਿਸ਼ ਕਰੋ। ਇਸ ਨਾਲ ਚਿਹਰੇ ਦੇ ਦਾਗ-ਧੱਬੇ ਦੂਰ ਹੋ ਜਾਂਦੇ ਹਨ ਅਤੇ ਚਮੜੀ ਚਮਕਦਾਰ ਹੁੰਦੀ ਹੈ।
Moisturize ਰਹੇਗੀ ਚਮੜੀ: ਬਾਦਾਮ ਦੇ ਤੇਲ 'ਚ ਫੈਟੀ ਐਸਿਡ ਅਤੇ ਵਿਟਾਮਿਨ-ਈ ਪਾਇਆ ਜਾਂਦਾ ਹੈ। ਇਸ ਨਾਲ ਚਮੜੀ ਦੀ ਨਮੀ ਬਣੀ ਰਹਿੰਦੀ ਹੈ। ਇਸ ਲਈ ਸੌਣ ਤੋਂ ਪਹਿਲਾ ਬਾਦਾਮ ਦੇ ਤੇਲ ਦੀਆਂ ਕੁਝ ਬੂੰਦਾਂ ਲਓ ਅਤੇ ਇਸਨੂੰ ਰੂੰ ਨਾਲ ਚਿਹਰੇ 'ਤੇ ਲਗਾਓ। ਇਸ ਨਾਲ ਚਮੜੀ ਦੀ ਨਮੀ ਬਣੀ ਰਹੇਗੀ ਅਤੇ ਚਮੜੀ ਹਾਈਡ੍ਰੇਟ ਰਹੇਗੀ।
ਬਾਦਾਮ ਦੇ ਤੇਲ ਨਾਲ ਰੰਗ 'ਚ ਸੁਧਾਰ: ਬਾਦਾਮ ਦਾ ਤੇਲ ਚਿਹਰੇ ਦੇ ਰੰਗ 'ਚ ਸੁਧਾਰ ਕਰਨ ਲਈ ਵੀ ਫਾਇਦੇਮੰਦ ਹੁੰਦਾ ਹੈ। ਇਸਨੂੰ ਰੋਜ਼ਾਨਾ ਲਗਾਉਣ ਨਾਲ ਚਿਹਰੇ ਦੇ ਦਾਗ-ਧੱਬੇ ਦੂਰ ਹੁੰਦੇ ਹਨ ਅਤੇ ਰੰਗ 'ਚ ਸੁਧਾਰ ਹੁੰਦਾ ਹੈ।
- Weight Loss After Delivery: ਡਿਲੀਵਰੀ ਤੋਂ ਬਾਅਦ ਹੋਣ ਵਾਲੇ ਮੋਟਾਪੇ ਤੋਂ ਛੁਟਕਾਰਾ ਪਾਉਣ ਲਈ ਇੱਥੇ ਦੇਖੋ ਕੁਝ ਘਰੇਲੂ ਉਪਾਅ
- Eyes Care Tips: ਸਾਵਧਾਨ! ਇਨ੍ਹਾਂ 4 ਬਿਮਾਰੀਆਂ ਦਾ ਅੱਖਾਂ 'ਤੇ ਪੈ ਸਕਦੈ ਬੂਰਾ ਅਸਰ, ਤੁਰੰਤ ਡਾਕਟਰ ਦੀ ਲਓ ਸਲਾਹ
- Jaggery Side Effects: ਗੁੜ ਖਾਣਾ ਸਿਹਤ ਲਈ ਹੋ ਸਕਦੈ ਨੁਕਸਾਨਦੇਹ, ਖਾਣ ਤੋਂ ਪਹਿਲਾ ਜਾਣ ਲਓ ਇਸਦੇ ਇਹ 5 ਨੁਕਸਾਨ
- Bitter Gourd Health Benefits: ਕਰੇਲੇ ਨੂੰ ਕੌੜਾ ਸਮਝ ਕੇ ਨਾ ਖਾਣ ਦੀ ਗਲਤੀ ਨਾ ਕਰੋ, ਇਸਨੂੰ ਖਾਣ ਨਾਲ ਮਿਲ ਸਕਦੈ ਨੇ ਕਈ ਸਿਹਤ ਲਾਭ
- Depression In Youth: ਬੱਚਿਆਂ ਅਤੇ ਨੌਜਵਾਨਾਂ 'ਚ ਡਿਪਰੈਸ਼ਨ ਦਾ ਕਾਰਨ ਨਹੀਂ ਬਣਦੀ ਸੋਸ਼ਲ ਮੀਡੀਆ ਦੀ ਵਰਤੋਂ, ਖੋਜ ਨੇ ਕੀਤਾ ਖੁਲਾਸਾ
ਬਾਦਾਮ ਦੇ ਤੇਲ ਨਾਲ ਡਾਰਕ ਸਰਕਲ ਤੋਂ ਛੁਟਕਾਰਾ: ਰਾਤ ਨੂੰ ਸੌਣ ਤੋਂ ਪਹਿਲਾ ਬਾਦਾਮ ਦਾ ਤੇਲ ਅੱਖਾਂ ਦੇ ਥੱਲੇ ਲਗਾਓ। ਇਸ ਨਾਲ ਡਾਰਕ ਸਰਕਲ ਦੀ ਸਮੱਸਿਆਂ ਤੋਂ ਕਾਫ਼ੀ ਹੱਦ ਤੱਕ ਛੁਟਕਾਰਾ ਮਿਲੇਗਾ। ਇਸ ਵਿੱਚ ਮੌਜ਼ੂਦ ਵਿਟਾਮਿਨ-ਈ ਅੱਖਾਂ ਲਈ ਕਾਫ਼ੀ ਫਾਇਦੇਮੰਦ ਹੁੰਦਾ ਹੈ।
ਚਮੜੀ ਦੀ ਜਵਾਨੀ ਬਣਾਏ ਰੱਖਣ 'ਚ ਬਾਦਾਮ ਦਾ ਤੇਲ ਫਾਇਦੇਮੰਦ: ਬਾਦਾਮ ਦੇ ਤੇਲ 'ਚ ਮੌਜ਼ੂਦ ਵਿਟਾਮਿਨ-ਈ ਐਂਟੀ ਆਕਸੀਡੈਂਟ ਦੇ ਰੂਪ 'ਚ ਕੰਮ ਕਰਦੇ ਹਨ। ਇਸ ਨਾਲ ਚਮੜੀ ਜਵਾਨ ਬਣੀ ਰਹਿੰਦੀ ਹੈ ਅਤੇ ਝੁਰੜੀਆਂ ਤੋ ਛੁਟਕਾਰਾ ਮਿਲਦਾ ਹੈ।