ਹੈਦਰਾਬਾਦ: ਅੱਜ ਦੇ ਸਮੇਂ 'ਚ ਹਰ ਕੋਈ ਸੁੰਦਰ ਦਿਖਣਾ ਚਾਹੁੰਦਾ ਹੈ। ਸੁੰਦਰ ਦਿਖਣ ਲਈ ਲੋਕ ਕਈ ਤਰ੍ਹਾਂ ਦੇ ਪ੍ਰੋਡਕਟਸ ਦਾ ਇਸਤੇਮਾਲ ਕਰਦੇ ਹਨ, ਪਰ ਫਿਰ ਵੀ ਲੋਕ ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਇਨ੍ਹਾਂ ਸਮੱਸਿਆਵਾਂ 'ਚੋ ਇੱਕ ਹੈ ਫਿਣਸੀ ਦੀ ਸਮੱਸਿਆ, ਜਿਸ ਕਾਰਨ ਚਿਹਰੇ 'ਤੇ ਦਰਦ ਅਤੇ ਸੋਜ ਹੋ ਸਕਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਸੌਂਦੇ ਸਮੇਂ ਕੀਤੀਆ ਕੁਝ ਗਲਤੀਆਂ ਕਾਰਨ ਫਿਣਸੀਆਂ ਦੀ ਸਮੱਸਿਆ ਵਧ ਸਕਦੀ ਹੈ।
ਸੌਣ ਸਮੇਂ ਨਾ ਕਰੋ ਇਹ ਗਲਤੀਆਂ:
ਰਾਤ ਨੂੰ ਵਾਲਾਂ 'ਤੇ ਤੇਲ ਨਾ ਲਗਾਓ: ਕੁਝ ਲੋਕਾਂ ਨੇ ਸਵੇਰ ਨੂੰ ਸਿਰ ਧੋਣਾ ਹੁੰਦਾ ਹੈ, ਜਿਸ ਕਰਕੇ ਲੋਕ ਰਾਤ ਨੂੰ ਵਾਲਾਂ 'ਤੇ ਤੇਲ ਲਗਾ ਲੈਂਦੇ ਹਨ। ਪਰ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਕਾਰਨ ਫਿਣਸੀਆਂ ਦਾ ਖਤਰਾ ਵਧ ਸਕਦਾ ਹੈ। ਇਸ ਲਈ ਮਾਹਿਰ ਸੌਣ ਤੋਂ ਪਹਿਲਾ ਵਾਲਾਂ 'ਤੇ ਤੇਲ ਨਾ ਲਗਾਉਣ ਦੀ ਸਲਾਹ ਦਿੰਦੇ ਹਨ। ਵਾਲਾਂ ਨੂੰ ਧੋਣ ਤੋਂ ਦੋ ਘੰਟੇ ਪਹਿਲਾ ਤੇਲ ਲਗਾਇਆ ਜਾ ਸਕਦਾ ਹੈ।
ਰਾਤ ਨੂੰ ਸਿਰਹਾਣੇ ਦਾ ਇਸਤੇਮਾਲ ਨਾ ਕਰੋ: ਬਹੁਤ ਸਾਰੇ ਲੋਕ ਰਾਤ ਦੇ ਸਮੇਂ ਸਿਰਹਾਣਾ ਲੈ ਕੇ ਸੌਦੇ ਹਨ। ਪਰ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਨਾਲ ਫਿਣਸੀਆਂ ਦਾ ਖਤਰਾ ਹੋ ਸਕਦਾ ਹੈ। ਰਾਤ ਨੂੰ ਸਰੀਰ 'ਚੋ ਨਿਕਲਣ ਵਾਲਾ ਤੇਲ, ਪਸੀਨਾ, ਬੈਕਟੀਰੀਆ ਅਤੇ ਮਰੇ ਹੋਏ ਸੈੱਲ ਸਿਰਹਾਣੇ 'ਤੇ ਇਕੱਠੇ ਹੋ ਜਾਂਦੇ ਹਨ। ਇਸ ਕਰਕੇ ਦਿਨ 'ਚ ਉਸੇ ਸਿਰਹਾਣੇ ਦੀ ਵਰਤੋ ਕਰਨ ਨਾਲ ਇਹ ਬੈਕਟੀਰੀਆ ਚਮੜੀ 'ਤੇ ਆ ਜਾਂਦੇ ਹਨ, ਜਿਸ ਕਾਰਨ ਫਿਣਸੀਆਂ ਵਧ ਜਾਂਦੀਆਂ ਹਨ। ਇਸ ਲਈ ਹਫ਼ਤੇ 'ਚ ਇੱਕ ਵਾਰ ਸਿਰਹਾਣੇ ਦਾ ਗਲਾਫ਼ ਬਦਲਣਾ ਅਤੇ ਸਿਰਹਾਣੇ ਨੂੰ ਵੈਕਿਊਮ ਕਲੀਨਰ ਨਾਲ ਸਾਫ਼ ਕਰਨਾ ਜ਼ਰੂਰੀ ਹੈ। ਇਸਦੇ ਨਾਲ ਹੀ ਕਿਸੇ ਹੋਰ ਵਿਅਕਤੀ ਦੁਆਰਾ ਵਰਤੇ ਗਏ ਸਿਰਹਾਣੇ ਦੀ ਵਰਤੋ ਨਾ ਕਰੋ।
ਰਾਤ ਨੂੰ ਮੇਕਅੱਪ ਹਟਾ ਕੇ ਸੌਂਂਵੋ: ਅੱਜ ਦੇ ਸਮੇਂ 'ਚ ਲੋਕ ਮੇਕਅੱਪ ਦਾ ਇਸਤੇਮਾਲ ਕਰਦੇ ਹਨ, ਪਰ ਮਾਹਿਰਾ ਦਾ ਕਹਿਣਾ ਹੈ ਕਿ ਰਾਤ ਨੂੰ ਸੌਣ ਤੋਂ ਪਹਿਲਾ ਮੇਕਅੱਪ ਨੂੰ ਹਟਾ ਲੈਣਾ ਚਾਹੀਦਾ ਹੈ। ਜੇਕਰ ਤੁਸੀਂ ਰਾਤ ਨੂੰ ਮੇਕਅੱਪ ਹਟਾ ਕੇ ਨਹੀਂ ਸੌਂਦੇ, ਤਾਂ ਫਿਣਸੀਆਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
- Clove Oil For Acne: ਫਿਣਸੀਆਂ ਦੀ ਸਮੱਸਿਆਂ ਤੋਂ ਛੁਟਕਾਰਾ ਪਾਉਣ 'ਚ ਮਦਦਗਾਰ ਹੋ ਸਕਦੈ ਲੌਂਗ ਦਾ ਤੇਲ, ਜਾਣੋ ਇਸਨੂੰ ਇਸਤੇਮਾਲ ਕਰਨ ਦਾ ਸਹੀ ਤਰੀਕਾ
- Skin Care Tips: ਫਿਣਸੀਆਂ ਤੋਂ ਲੈ ਕੇ ਚਿਹਰੇ ਦੇ ਨਿਖਾਰ ਤੱਕ ਕਈ ਸਮੱਸਿਆਵਾਂ ਲਈ ਫਾਇਦੇਮੰਦ ਹੈ ਗ੍ਰੀਨ ਟੀ ਦਾ ਪਾਣੀ, ਜਾਣੋ ਕਿਸ ਸਮੇਂ ਇਸਦਾ ਇਸਤੇਮਾਲ ਕਰਨਾ ਹੈ ਬਿਹਤਰ
- Skin Care: ਫਿਣਸੀਆਂ ਤੋਂ ਛੁਟਕਾਰਾ ਪਾਉਣ ਲਈ ਕਿਤੇ ਤੁਸੀਂ ਵੀ ਤਾਂ ਨਹੀਂ ਕਰ ਰਹੇ ਇਹ ਕੰਮ, ਹੋ ਜਾਓ ਸਾਵਧਾਨ
ਕਮਰੇ ਦਾ ਵਾਤਾਵਰਣ: ਰਾਤ ਨੂੰ ਸੌਦੇ ਸਮੇਂ ਕਮਰੇ ਦਾ ਵਾਤਾਵਰਣ ਸਹੀ ਹੋਣਾ ਜ਼ਰੂਰੀ ਹੈ। ਮਾਹਿਰਾ ਦਾ ਕਹਿਣਾ ਹੈ ਕਿ ਰਾਤ ਨੂੰ ਸੌਂਦੇ ਸਮੇਂ ਕਮਰੇ ਦਾ ਵਾਤਾਵਰਣ ਗਲਤ ਹੋਣਾ ਵੀ ਫਿਣਸੀਆਂ ਦੀ ਸਮੱਸਿਆ ਲਈ ਜ਼ਿੰਮੇਵਾਰ ਹੋ ਸਕਦਾ ਹੈ। ਹਵਾ 'ਚ ਨਮੀ ਵਧਣ ਕਾਰਨ ਕਮਰੇ ਦਾ ਤਾਪਮਾਨ ਵੀ ਵਧ ਜਾਂਦਾ ਹੈ, ਜਿਸ ਕਾਰਨ ਚਮੜੀ ਤੇਲਯੁਕਤ ਅਤੇ ਫਿਣਸੀਆਂ ਦੀ ਸਮੱਸਿਆ ਵਧਦੀ ਹੈ, ਜਦਕਿ ਮੌਸਮ ਠੰਡਾ ਹੋਣ 'ਤੇ ਚਮੜੀ ਖੁਸ਼ਕ ਹੋ ਜਾਂਦੀ ਹੈ। ਇਸ ਲਈ ਕਮਰੇ ਦੇ ਵਾਤਾਵਰਣ ਨੂੰ ਨਾ ਤਾਂ ਜ਼ਿਆਦਾ ਗਰਮ ਅਤੇ ਨਾ ਹੀ ਜ਼ਿਆਦਾ ਠੰਡਾ ਰੱਖੋ।