ਤਰਨਤਾਰਨ: ਜ਼ਿਲ੍ਹਾ ਤਰਨਤਾਰਨ ਦੇ ਪਿੰਡ ਜੌਹਲ ਢਾਏ ਵਾਲਾ 'ਚ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ। ਅੱਧੀ ਰਾਤ ਨੂੰ 35 ਤੋਂ 40 ਵਿਅਕਤੀਆਂ ਵਲੋਂ ਰੋਡ 'ਤੇ ਬਣੇ ਪੈਟਰੋਲ ਪੰਪ 'ਤੇ ਹਥਿਆਰਾਂ ਸਮੇਤ ਹਮਲਾ ਕਰ ਦਿੱਤਾ ਗਿਆ। ਇਸ 'ਚ ਬਦਮਾਸ਼ਾਂ ਵਲੋਂ ਪੰਪ ਦੀ ਬੁਰੀ ਤਰ੍ਹਾਂ ਭੰਨਤੋੜ ਵੀ ਕੀਤੀ ਗਈ। ਇਸ ਦੇ ਨਾਲ ਹੀ ਹਵਾਈ ਫਾਇਰ ਵੀ ਕੀਤੇ ਗਏ। ਬਦਮਾਸ਼ਾਂ ਵਲੋਂ ਪੰਪ 'ਤੇ ਖੜੀਆਂ ਬੱਸਾਂ ਦੇ ਸੀਸ਼ੇ ਵੀ ਤੋੜ ਦਿੱਤੇ ਗਏ ਅਤੇ ਨਾਲ ਹੀ ਦੁਕਾਨਾਂ ਦੀ ਢਾਹ ਭੰਨ ਕੀਤੀ ਗਈ।
ਉਕਤ ਹਮਲਾਵਰਾਂ ਵਲੋਂ ਜਦੋਂ ਫਾਇਰ ਕੀਤੇ ਗਏ ਤਾਂ ਪੈਟਰੋਲ ਪੰਪ 'ਚ ਸੁੱਤੇ ਕਰਿੰਦਿਆਂ ਨੇ ਪਿਛਲੇ ਦਰਵਾਜੇ ਰਾਹੀ ਭੱਜ ਕੇ ਆਪਣੀ ਜਾਨ ਬਚਾਈ। ਇਸ ਦੇ ਨਾਲ ਹੀ ਜਦੋਂ ਕਰਿੰਦਿਆਂ ਵਲੋਂ ਪੰਪ ਮਾਲਿਕ ਨੂੰ ਫੋਨ ਕਰ ਸੱਦਿਆ ਗਿਆ ਤਾਂ ਉਕਤ ਹਮਲਾਵਰਾਂ ਵਲੋਂ ਉਸ 'ਤੇ ਵੀ ਫਾਇਰ ਕੀਤੇ ਪਰ ਗਨੀਮਤ ਰਹੀ ਕਿ ਮਾਮਲੇ 'ਚ ਪੰਪ ਮਾਲਕ ਦਾ ਬਚਾਅ ਹੋ ਗਿਆ।
ਇਸ ਸਬੰਧੀ ਪੁਲਿਸ ਦਾ ਕਹਿਣਾ ਕਿ ਉਨ੍ਹਾਂ ਵਲੋਂ ਪੰਪ ਦੇ ਮਾਲਿਕ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਦਾ ਕਹਿਣਾ ਕਿ ਇਸ 'ਚ ਅੱਠ ਤੋਂ ਦਸ ਵਿਅਕਤੀਆਂ 'ਤੇ ਨਾਮ ਦੇ ਅਧਾਰ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਕਿ ਜਲਦ ਹੀ ਦੋਸ਼ੀਆਂ ਦੀ ਗ੍ਰਿਫ਼ਤਾਰੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ:'ਦੁਕਾਨਦਾਰਾਂ ਦਾ ਪੂਰਾ ਸਾਥ ਦੇਵੇਗਾ ਕਿਸਾਨ ਸੰਯੁਕਤ ਮੋਰਚਾ'