ਪੱਟੀ, ਤਰਨਤਾਰਨ : ਤਰਨਤਾਰਨ-ਫਿਰੋਜ਼ਪੁਰ ਹਾਈਵੇਅ 'ਤੇ ਪੈਂਦੇ ਪੁਲਿਸ ਥਾਣਾ ਸਰਹਾਲੀ ਦੇ ਨਜ਼ਦੀਕ ਪਿੰਡ ਗੰਡੀਵਿੰਡ ਧੱਤਲ ਦੇ ਨਜ਼ਦੀਕ ਇੱਕ ਟਰੱਕ ਅਤੇ ਮਹਿੰਦਰਾ ਪਿਕਅੱਪ ਦੀ ਟੱਕਰ ਦੌਰਾਨ ਦੋ ਸਾਲਾਂ ਮਾਸੂਮ ਬੱਚੇ, 10 ਸਾਲਾਂ ਲੜਕੀ ਅਤੇ ਇੱਕ ਬਜ਼ੁਰਗ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਹੋਰ 11 ਜਣੇ ਗੰਭੀਰ ਹੋ ਗਏ ਹਨ।
ਤੁਹਾਨੂੰ ਦੱਸ ਦਇਏ ਕਿ ਸਰਕਾਰੀ ਹਸਪਤਾਲ ਸਰਹਾਲੀ ਤੋਂ ਮੁੱਢਲੀ ਸਹਾਇਤਾ ਦੇ ਕੇ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਗਿਆ। ਇਸ ਸਬੰਧੀ ਪੁਲਿਸ ਥਾਣਾ ਸਰਹਾਲੀ ਦੇ ਮੁੱਖੀ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਧਾਰੀਵਾਲ ਤੋਂ ਕਰੀਬ 18 ਮਰਦ,ਔਰਤਾਂ ਬੱਚਿਆਂ ਸਮੇਤ ਮਹਿੰਦਰਾ ਪਿਕਅੱਪ ਗੱਡੀ 'ਤੇ ਸਵਾਰ ਹੋ ਕੇ ਗੁਰਦੁਆਰਾ ਦਮਦਮਾ ਸਹਿਬ ਤਲਵੰਡੀ ਸਾਬੋ ਵਿਖੇ ਵਿਸਾਖੀ ਲਈ ਨਤਮਸਤਕ ਹੋਣ ਜਾ ਰਹੇ ਸਨ।
ਪਿੰਡ ਗੰਡੀਵਿੰਡ ਧੱਲਤ ਨੇੜੇ ਉੱਕਤ ਗੱਡੀ 10 ਟਾਇਰਾਂ ਟਰਾਲਾ ਵੀ ਜਾ ਰਿਹਾ ਸੀ, ਜਿਸ ਦੇ ਡਰਾਇਵਰ ਦੀ ਪਹਿਚਾਣ ਸੁਖਦੇਵ ਸਿੰਘ ਪੁੱਤਰ ਭਾਗ ਸਿੰਘ ਵਾਸੀ ਢਿੱਲਵਾਂ ਕਲ੍ਹਾਂ ਕੋਟਕਪੂਰਾ ਵਜੋਂ ਹੋਈ ਹੈ ਅਤੇ ਜੀਪ ਟਰੱਕ ਦੇ ਮਗਰ ਜਾ ਟਕਰਾਈ। ਜਿਸ ਦੌਰਾਨ ਗਗਨਜੀਤ ਸਿੰਘ ਪੁੱਤਰ ਲਵਪ੍ਰੀਤ ਸਿੰਘ (2 ਸਾਲ), ਨਵਨੀਤ ਕੌਰ ਪੁੱਤਰੀ ਸੁਖਦੇਵ ਸਿੰਘ (10 ਸਾਲ) ਅਤੇ ਸੁਰਜੀਤ ਸਿੰਘ (44ਸਾਲ) ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਸ ਤੋਂ ਇਲਾਵਾ ਅਮਨਦੀਪ ਕੌਰ ਪਤਨੀ ਗੁਰਦਿੱਤ ਸਿੰਘ ਮੂਲਿਆ ਵਾਲਾ (28ਸਾਲ), ਅਰਸ਼ਦੀਪ ਕੌਰ ਪੁੱਤਰੀ ਸੁਖਦੇਵ ਸਿੰਘ, ਸਬਰਦਿੱਤ ਕੌਰ ਪੁੱਤਰੀ ਗੁਰਦਿੱਤ ਸਿੰਘ, ਸ਼ੁਭਕਰਮਨਦੀਪ ਸਿੰਘ ਪੁੱਤਰ ਕੁਲਦੀਪ ਸਿੰਘ ਸ਼ਾਮ ਨਗਰ,ਪ੍ਰਭਜੋਤ ਕੌਰ ਪੁੱਤਰੀ ਕੁਲਦੀਪ ਸਿੰਘ ਸ਼ਾਮਨਗਰ, ਹਰਲੀਨ ਕੌਰ ਪੁੱਤਰੀ ਕੁਲਦੀਪ ਕੌਰ, ਜਸਬੀਰ ਕੌਰ ਪਤਨੀ ਸੁਖਦੇਵ ਸਿੰਘ ਮੂਲਿਆ ਵਾਲਾ, ਗੁਰਪ੍ਰੀਤ ਕੌਰ ਕੁਲਦੀਪ ਸਿੰਘ ਸ਼ਾਮ ਨਗਰ, ਪਲਵਿੰਦਰ ਕੌਰ ਪਤਨੀ ਲਵਪ੍ਰੀਤ ਸਿੰਘ, ਜਸਬੀਰ ਕੌਰ ਪਤਨੀ ਦੀਦਾਰ ਸਿੰਘ, ਡਰਾਇਵਰ ਦੀਦਾਰ ਸਿੰਘ ਪੁੱਤਰ ਰਤਨ ਸਿੰਘ, ਰਾਜਵਿੰਦਰ ਕੌਰ ਪਤਨੀ ਸੁਰਜੀਤ ਸਿੰਘ ਮੂਲਿਆ ਵਾਲਾ, ਕਰਨਪ੍ਰੀਤ ਸਿੰਘ ਪੁੱਤਰ ਮਨਪ੍ਰੀਤ ਸਿੰਘ ਜੀਪ ਸਵਾਰ ਜ਼ਖਮੀ ਹੋ ਗਏ, ਜਿੰਨ੍ਹਾਂ ਨੂੰ ਸਰਕਾਰੀ ਹਸਪਤਾਲ ਸਰਹਾਲੀ ਤੋਂ ਮੁੱਢਲੀ ਸਹਾਇਤਾ ਦੇਣ ਉਪਰੰਤ ਅੰਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ ਗਿਆ।
ਥਾਣਾ ਮੁਖੀ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਐਸਆਈ ਅਮਰੀਕ ਸਿੰਘ ਨੇ ਸਾਰੀ ਜਾਂਚ ਉਪਰੰਤ ਟਰੱਕ ਡਰਾਇਵਰ ਵਿਰੁੱਧ ਮੁਕੱਦਮਾ ਦਰਜ਼ ਕਰ ਲਿਆ ਹੈ।