ETV Bharat / state

ਤਰਨ ਤਾਰਨ: 6 ਸਾਲ ਦਾ ਗੁਰਸਿੱਖ ਬੱਚਾ ਹੈ 'ਬਾਣੇ ਤੇ ਸ਼ਸਤਰਾਂ' ਦਾ ਸ਼ੌਂਕੀ - tarntaran village dall

ਤਰਨ ਤਾਰਨ ਜ਼ਿਲ੍ਹੇ ਵਿੱਚ ਪੈਂਦੇ ਸਰਹੱਦੀ ਪਿੰਡ ਡੱਲ ਦਾ ਇੱਕ ਹੋਰ ਗੁਰਸਿੱਖ ਬੱਚਾ ਈਟੀਵੀ ਭਾਰਤ ਦੇ ਕੈਮਰੇ ਦੇ ਸਾਹਮਣੇ ਆਇਆ ਹੈ। ਸਿਮਨਰਜੀਤ ਸਿੰਘ ਧਾਰਮਿਕ ਸਾਹਿਤ, ਸ਼ਸਤਰਾਂ ਅਤੇ ਬਾਣੇ ਦਾ ਸ਼ੌਕੀਨ ਹੈ। ਇਸ ਦੀ ਉਮਰ ਮਹਿਜ਼ ਸਾਢੇ 6 ਸਾਲ ਹੈ।`

ਤਰਨਤਾਰਨ ਦਾ 6 ਸਾਲ ਦਾ ਗੁਰਸਿੱਖ ਬੱਚਾ ਹੈ 'ਬਾਣੇ ਤੇ ਸ਼ਸਤਰਾਂ' ਦਾ ਸ਼ੌਂਕੀ

author img

By

Published : Jun 27, 2020, 4:33 PM IST

ਅੰਮ੍ਰਿਤਸਰ : ਪਿਛਲੇ ਦਿਨੀਂ ਇੱਕ ਗੁਰਸਿੱਖ ਬੱਚਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਆਪਣੇ ਸਿੱਖੀ ਸਰੂਪ ਅਤੇ ਤੀਰ ਰੱਖਣ ਕਰ ਕੇ ਕਾਫ਼ੀ ਚਰਚਾ ਵਿੱਚ ਆਇਆ ਸੀ। ਉਸ ਬੱਚੇ ਨੂੰ ਸਿੱਖ ਸੰਗਤਾਂ ਅਤੇ ਮੀਡੀਆ ਨੇ ਬਹੁਤ ਮਾਣ-ਤਾਣ ਦਿੱਤਾ ਸੀ।

ਵੇਖੋ ਵੀਡੀਓ।

ਉਸੇ ਤਰ੍ਹਾਂ ਹੀ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਡੱਲ ਦਾ ਰਹਿਣ ਵਾਲਾ ਇੱਕ ਹੋਰ ਪੂਰਨ ਗੁਰਸਿੱਖ ਬੱਚਾ ਈਟੀਵੀ ਭਾਰਤ ਦੇ ਕੈਮਰੇ ਦੇ ਸਾਹਮਣੇ ਆਇਆ ਹੈ।

ਕਹਿੰਦੇ ਹਨ ਕਿ ਬੱਚੇ ਹਰ ਕੌਮ ਦਾ ਇੱਕ ਅਨਿੱਖੜਵਾਂ ਅੰਗ ਹੁੰਦੇ ਹਨ, ਬੱਚਿਆਂ ਨੂੰ ਬਚਪਨ ਤੋਂ ਹੀ ਸਿੱਖੀ ਵਿੱਚ ਪ੍ਰਪੱਕ ਕਰ ਦੇਣ ਨਾਲ ਉਹ ਮਾੜੀ ਸੰਗਤ ਅਤੇ ਨਸ਼ਿਆਂ ਤੋਂ ਦੂਰ ਰਹਿੰਦੇ ਹਨ।

ਬੱਚੇ ਦੇ ਪਿਤਾ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਬੱਚੇ ਦਾ ਨਾਂਅ ਸਿਮਰਨਜੀਤ ਸਿੰਘ ਹੈ, ਜੋ ਕਿ ਮਹਿਜ਼ ਸਾਢੇ ਕੁ 6 ਸਾਲ ਦਾ ਹੈ। ਇਸ ਨੂੰ ਬਾਣਾ ਪਾਉਣ ਅਤੇ ਸ਼ਸਤਰ ਰੱਖਣ ਦਾ ਬਹੁਤ ਸ਼ੌਂਕ ਹੈ ਅਤੇ ਇਹ ਬਿਨ੍ਹਾਂ ਸ਼ੀਸ਼ੇ ਦੇਖਿਆਂ ਹੀ ਸਿਰ ਉੱਤੇ ਦੁਮਾਲਾ ਸਜਾ ਲੈਂਦਾ ਹੈ।

ਸ਼ਸਤਰਾਂ ਤੇ ਧਾਰਮਿਕ ਸਾਹਿਤ ਦਾ ਸ਼ੌਂਕ

ਬੱਚੇ ਨੇ ਦੱਸਿਆ ਕਿ ਉਹ ਜਦ ਵੀ ਕਿਸੇ ਮੇਲੇ ਜਾਂ ਧਾਰਮਿਕ ਪ੍ਰੋਗਰਾਮ ਉੱਤੇ ਜਾਂਦਾ ਹੈ ਤਾਂ ਉਹ ਉਥੋਂ ਸਿਰਫ਼ ਸ਼ਸਤਰ ਅਤੇ ਧਾਰਮਿਕ ਸਾਹਿਤ ਖਰੀਦਣ ਨੂੰ ਹੀ ਪਹਿਲ ਦਿੰਦਾ ਹੈ। ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਬੱਚੇ ਸਿਮਰਨਜੀਤ ਸਿੰਘ ਨੇ ਗੁਰਬਾਣੀ ਦੇ ਪਾਠ ਵੀ ਸੁਣਾਏ

ਬੱਚੇ ਨੇ ਦਿੱਤੀ ਪ੍ਰੇਰਨਾ

ਬੱਚੇ ਦੇ ਪਿਤਾ ਗੁਰਸੇਵਕ ਸਿੰਘ ਦਾ ਕਹਿਣਾ ਹੈ ਕਿ ਉਹ ਖ਼ੁਦ ਆਪਣੀ ਪਿਤਾ ਦੀ ਮੌਤ ਤੋਂ ਬਾਅਦ ਕਾਫ਼ੀ ਤਣਾਅ ਵਿੱਚ ਆ ਗਿਆ ਸੀ। ਪਰ ਉਸ ਦੇ ਬੱਚੇ ਨੇ ਵਾਰ-ਵਾਰ ਕਹਿ ਕੇ ਉਸ ਨੂੰ ਅੰਮ੍ਰਿਤਪਾਨ ਕਰਨ ਲਈ ਕਿਹਾ ਅਤੇ ਹੁਣ ਉਸ ਦਾ ਪੂਰਾ ਪਰਿਵਾਰ ਗੁਰੂ ਦੇ ਲੜ ਲੱਗਿਆ ਹੋਇਆ ਹੈ। ਹੁਣ ਉਸ ਦਾ ਤਨਾਅ ਬਿਲਕੁੱਲ ਹੀ ਦੂਰ ਹੋ ਗਿਆ ਹੈ।

ਅੰਤ ਦੇ ਵਿੱਚ ਗੁਰਸਿੱਖ ਬੱਚੇ ਦੇ ਪਿਤਾ ਨੇ ਹਰ ਮਾਂ-ਪਿਓ ਨੂੰ ਆਪਣੇ ਬੱਚਿਆਂ ਨੂੰ ਗੁਰੂ ਦੇ ਲੜ ਲਾਉਣਾ ਚਾਹੀਦਾ ਹੈ ਅਤੇ ਗੁਰਸਿੱਖੀ ਵੱਲ ਤੋਰਨਾ ਚਾਹੀਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.