ਤਰਨ ਤਾਰਨ: ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਧੂੰਦਾ ਦੇ ਵਸਨੀਕਾਂ ਵਿੱਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਹੈ, ਜਦੋਂ ਇਸ ਪਿੰਡ ਦੇ ਤੀਹ ਸਾਲਾਂ ਨੌਜਵਾਨ ਅਜਮੇਰ ਸਿੰਘ ਦੀ ਦੁਬਈ ਹੋਏ ਸੜਕ ਹਾਦਸੇ ਵਿੱਚ ਮੌਤ (Tarn Taran youth dies in Dubai road accident) ਦੀ ਖ਼ਬਰ ਆਈ। ਮ੍ਰਿਤਕ ਅਜਮੇਰ ਦੁਬਈ ਦੇ ਜਬਲ ਅਲੀ ਸ਼ਹਿਰ ਦੀ ਕਲਬਦ ਕੰਪਨੀ ਵਿੱਚ ਕੰਮ ਕਰਦੇ ਦੀ 15 ਅਗਸਤ ਨੂੰ ਇਕ ਦਰਦਨਾਕ ਸੜਕ ਹਾਦਸੇ ਵਿੱਚ ਮੌਤ ਹੋ ਗਈ।
ਦੱਸ ਦਈਏ ਕਿ ਮ੍ਰਿਤਕ ਅਜਮੇਰ ਸਿੰਘ ਪੁੱਤਰ ਗੁਰਬਚਨ ਸਿੰਘ ਦੁਬਈ ਵਿਖੇ ਕਰੀਬ ਤਿੰਨ ਸਾਲਾਂ ਤੋ ਕੰਮ ਕਰ ਰਿਹਾ ਸੀ। ਆਪਣੇ (family demands to bring dead body to India) ਪਿੱਛੇ ਮ੍ਰਿਤਕ ਆਪਣੀ ਪਤਨੀ ਰਾਜਵਿੰਦਰ ਕੌਰ, ਤਿੰਨ ਸਾਲ ਦੀ ਬੱਚੀ ਚਨਾਥ ਕੌਰ ਅਤੇ ਬਜ਼ੁਰਗ ਮਾਤਾ-ਪਿਤਾ ਛੱਡ ਗਿਆ ਹੈ। ਅਜਮੇਰ ਸਿੰਘ ਦੀ ਬੇਵਕਤੀ ਮੌਤ ਕਾਰਨ ਪਰਿਵਾਰ ਤੇ ਪਿੰਡ ਵਾਸੀ ਡੂੰਘੇ ਸਦਮੇ ਵਿੱਚ ਹਨ। ਉਨ੍ਹਾਂ ਦਾ ਰੋ ਰੋ ਕੇ ਬੁਰਾ ਹਾਲ ਹੈ।
ਅਜਮੇਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਪੱਤਰਕਾਰਾ ਨਾਲ ਗੱਲ ਕਰਦਿਆ ਕਿਹਾ ਕਿ 9 ਦਿਨ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਪਰ ਅਜੇ ਤੱਕ ਸਾਡੇ ਬੇਟੇ ਦੀ ਲਾਸ਼ ਦੁਬਈ ਤੋਂ ਇੱਥੇ ਘਰ ਨਹੀ ਪਹੁੰਚੀ। ਪਿੰਡ ਧੂੰਦਾ ਦੇ ਸਾਬਕਾ ਸਰਪੰਚ ਜਗਤਾਰ ਸਿੰਘ ਤੇ ਪਿੰਡ ਵਾਸੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਂਦਰ ਸਰਕਾਰ ਦੇ (youth dies in Dubai road accident) ਵਿਦੇਸ਼ ਵਿਭਾਗ ਅਤੇ ਪ੍ਰਸ਼ਾਸਨ ਕੋਲੋ ਮੰਗ ਕੀਤੀ ਕਿ ਮ੍ਰਿਤਕ ਨੌਜਵਾਨ ਅਜਮੇਰ ਸਿੰਘ ਦੀ ਮ੍ਰਿਤਕ ਦੇਹ ਨੂੰ ਦੁਬਈ ਤੋ ਵਾਪਸ ਪੰਜਾਬ ਲਿਆਉਣ ਲਈ ਅਤੇ ਪਰਿਵਾਰ ਨੂੰ ਸੌਪਣ ਵਿੱਚ ਮਦਦ ਕੀਤੀ ਜਾਵੇ।
ਪਿੰਡ ਧੂੰਦਾ ਦੇ ਸਾਬਕਾ ਸਰਪੰਚ ਜਗਤਾਰ ਸਿੰਘ ਨੇ ਸਰਕਾਰ ਅਤੇ ਪ੍ਰਸ਼ਾਸਨ ਕੋਲੋਂ ਇਹ ਵੀ ਮੰਗ ਕੀਤੀ ਕਿ ਪਰਿਵਾਰ ਦੀ ਆਰਥਿਕ ਤੌਰ ਉੱਤੇ ਵੀ ਮਦਦ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਨੌਜਵਾਨ ਅਜੇ ਪੂਰੀ ਤਰ੍ਹਾਂ ਸੈਟਲ ਵੀ ਨਹੀਂ ਹੋਇਆ ਸੀ ਕਿ ਉਸ ਨਾਲ ਇਹ ਭਾਣਾ ਵਾਪਰ ਗਿਆ। ਉਨ੍ਹਾਂ ਨੇ ਸਰਕਾਰ ਤੋਂ ਹਰ ਸੰਭਵ ਮਦਦ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: ਅੱਤਵਾਦੀ ਨੇ ਕਬੂਲਿਆ, ਭਾਰਤੀ ਫੌਜ ਦੀ ਚੌਕੀ ਉੱਤੇ ਹਮਲੇ ਲਈ ਪਾਕਿ ਖੁਫੀਆ ਏਜੰਸੀ ਦੇ ਕਰਨਲ ਤੋਂ ਮਿਲੇ ਸੀ ਪੈਸੇ