ETV Bharat / state

ਅਫ਼ੀਮ ਦੀ ਖੇਤੀ ਕਰਨ ਵਾਲੇ 'ਤੇ ਪੁਲਿਸ ਨੇ ਮਾਮਲਾ ਕੀਤਾ ਦਰਜ

ਅਫ਼ੀਮ ਦੀ ਖੇਤੀ ਕਰਨ ਤੇ ਤਰਨ ਤਾਰਨ ਦੇ ਪਿੰਡ ਵਾਂ ਦੇ ਗੁਰਵੇਲ ਸਿੰਘ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਮਾਮਲਾ ਦਰਜ ਕੀਤਾ ਗਿਆ ਹੈ। ਗੁਰਵੇਲ ਸਿੰਘ ਨੂੰ ਅਦਾਲਤ 'ਚ ਪੇਸ਼ ਕਰ ਰਿਮਾਂਡ ਲੈ ਉਸ ਤੋਂ ਅਗਲੀ ਪੁੱਛ ਪੜਤਾਲ ਕੀਤੀ ਜਾਵੇਗੀ।

ਗੁਰਵੇਲ ਸਿੰਘ 'ਤੇ ਪੁਲਿਸ ਨੇ ਮਾਮਲਾ ਕੀਤਾ ਦਰਜ
ਗੁਰਵੇਲ ਸਿੰਘ 'ਤੇ ਪੁਲਿਸ ਨੇ ਮਾਮਲਾ ਕੀਤਾ ਦਰਜ
author img

By

Published : Nov 26, 2019, 5:11 PM IST

ਤਰਨ ਤਾਰਨ: ਬੀਤੇ ਦਿਨੀਂ ਜ਼ਿਲ੍ਹੇ ਦੇ ਵਾਂ ਪਿੰਡ ਦੇ ਗੁਰਵੇਲ ਸਿੰਘ ਨੂੰ ਅਫ਼ੀਮ ਦੀ ਖੇਤੀ ਕਰਨ ਕਾਰਨ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਗੁਰਵੇਲ ਸਿੰਘ ਵੱਲੋਂ ਪੋਸਤ ਦੀ ਖੇਤੀ ਕਰਨ ਦੀ ਵੀਡੀਓ ਵਾਇਰਲ ਹੋਈ ਸੀ ਅਤੇ ਮੀਡੀਆ ਵੱਲੋਂ ਵੀ ਇਸ ਘਟਨਾ ਨੂੰ ਵੱਡੇ ਪੱਧਰ 'ਤੇ ਚੁੱਕਿਆ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਗੁਰਵੇਲ ਨੂੰ ਹਿਰਾਸਤ 'ਚ ਲਿਆ।

ਵੇਖੋ ਵੀਡੀਓ

ਦੱਸਣਯੋਗ ਹੈ ਕਿ ਪੋਸਤ ਦੀ ਖੇਤੀ ਕਰਨ ਤੋਂ ਪਹਿਲਾਂ ਗੁਰਵੇਲ ਸਿੰਘ ਨੇ ਤਰਨ ਤਾਰਨ ਥਾਣਾ ਸਦਰ ਦੇ ਬਾਹਰ ਪੋਸਟਰ ਲਗਾ ਪੋਸਤ ਦੀ ਖੇਤੀ ਕਰਨ ਦੀ ਗੱਲ ਆਖੀ ਸੀ ਪਰ ਪੁਲਿਸ ਵੱਲੋਂ ਇਸ ਗੱਲ ਨੂੰ ਹਲਕੇ ਪੱਧਰ 'ਤੇ ਲਿਆ ਗਿਆ ਸੀ। ਗੁਰਵੇਲ ਸਿੰਘ ਨੇ ਆਪਣੇ ਕਹੇ ਅਨੁਸਾਰ ਬੀਤੇ ਦਿਨੀਂ ਅਰਦਾਸ ਕਰਨ ਤੋਂ ਬਾਅਦ ਪੋਸਤ ਦੀ ਖੇਤੀ ਕਰ ਦਿੱਤੀ ਜਿਸ ਦਾ ਵੀਡੀਓ ਵਾਇਰਲ ਹੋਣ 'ਤੇ ਪੁਲਿਸ ਨੇ ਗੁਰਵੇਲ ਸਿੰਘ ਅਤੇ ਉਸ ਦੇ ਸਾਥੀ ਹਰਭੇਜ ਸਿੰਘ ਅਰਦਾਸੀਏ ਸਣੇ ਚਾਰ ਹੋਰ ਅਣਪਛਾਤੇ ਲੋਕਾਂ ਵਿਰੁੱਧ ਮਾਮਲਾ ਦਰਜ ਕਰ ਪੜਤਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਪੰਜਾਬ ਦੀਆਂ ਜੇਲ੍ਹਾਂ ਦੀ ਕਮਾਨ ਸੰਭਾਲਣਗੇ ਸੀਆਰਪੀਐਫ਼ ਦੇ ਜਵਾਨ

ਥਾਣਾ ਮੁਖੀ ਮਨੋਜ ਕੁਮਾਰ ਨੇ ਦੱਸਿਆ ਕਿ ਗੁਰਵੇਲ ਸਿੰਘ ਵਿਰੁੱਧ ਐਨਡੀਪੀਐਸ ਐਕਟ ਦੀ ਧਾਰਾ 28/29/61/85 ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਹ ਵੀ ਦੱਸਿਆ ਕਿ ਗੁਰਵੇਲ ਸਿੰਘ ਨੂੰ ਅਦਾਲਤ 'ਚ ਪੇਸ਼ ਕਰ ਰਿਮਾਂਡ ਲੈ ਉਸ ਤੋਂ ਪੁੱਛ ਪੜਤਾਲ ਕੀਤੀ ਜਾਵੇਗੀ।

ਦੱਸਣਯੋਗ ਹੈ ਕਿ ਪੰਜਾਬ 'ਚ ਅਫ਼ੀਮ ਦੀ ਖੇਤੀ ਨੂੰ ਗੈਰ ਕਾਨੂੰਨੀ ਮੰਨਿਆ ਜਾਂਦਾ ਹੈ ਜਿਸ ਕਾਰਨ ਗੁਰਵੇਲ ਸਿੰਘ ਵੱਲੋਂ ਕੀਤੀ ਗਈ ਅਫ਼ੀਮ ਦੀ ਖੇਤੀ ਦਾ ਮਾਮਲਾ ਗਰਮਾਇਆ ਹੋਇਆ ਹੈ।

Intro:ਸਟੋਰੀ ਨਾਮ-ਪੋਸਤ ਦੀ ਖੇਤੀ ਕਰਨ ਵਾਲੇ ਗੁਰਵੇਲ ਸਿੰਘ ਨੂੰ ਤਰਨ ਤਾਰਨ ਪੁਲਿਸ ਵੱਲੌ ਕੀਤਾ ਗਿਆਂ ਗ੍ਰਿਫਤਾਰ ,ਗੁਰਵੇਲ ਸਿੰਘ ਪੰਜਾਬੀ ਦੀ ਜਵਾਨੀ ਨੂੰ ਬਚਾਉਣ ਖਾਤਰ ਪੋਸਤ ਦੇ ਠੇਕੇ ਖੋਲੇ ਜਾਣ ਦੀ ਕੀਤੀ ਮੰਗBody:ਐਕਰ-ਬੀਤੇ ਦਿਨ ਤਰਨ ਤਾਰਨ ਦਦੇ ਪਿੰਡ ਗੁਰਵੇਲ ਸਿੰਘ ਵੱਲੋ ਪੋਸਤ ਦੀ ਖੇਤੀ ਕਰਨ ਦੀ ਵੀਡੀਉ ਵਾਈਰਲ ਹੋਣ ਤੋ ਬਾਅਦ ਮੀਡੀਆਂ ਵੱਲੋ ਮਾਮਲੇ ਨੂੰ ਵੱਡੇ ਪੱਧਰ ਤੇ ਉਠਾਉਣ ਤੋ ਬਾਅਦ ਤਰਨ ਤਾਰਨ ਪੁਲਿਸ ਵੱਲੋ ਪੋਸਤ ਦੀ ਖੇਤੀ ਕਰਨ ਵਾਲੇ ਗੁਰਵੇਲ ਸਿੰਘ ਖਿਲਾਫ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆਂ ਹੈ ਗੋਰਤੱਲਬ ਹੈ ਕਿ ਗੁਰੇਵਲ ਸਿੰਘ ਵੱਲੋ ਪੋਸਤ ਦੀ ਖੇਤੀ ਕਰਨ ਤੋ ਪਹਿਲਾਂ ਤਰਨ ਤਾਰਨ ਥਾਣਾ ਸਦਰ ਦੇ ਬਾਹਰ ਥਾਣਾ ਮੁੱਖੀ ਦੇ ਕਵਾਟਰ ਦੇ ਬਾਹਰ ਪੋਸਟਰ ਲਗਾ ਕੇ ਪੋਸਤ ਦੀ ਖੇਤੀ ਕਰਨ ਦੀ ਗੱਲ ਕਹੀ ਗਈ ਸੀ ਲੇਕਿਨ ਪੁਲਿਸ ਵੱਲੋ ਮਾਮਲੇ ਨੂੰ ਹਲਕੇ ਪੱਧਰ ਤੇ ਲੈਣ ਕਾਰਨ ਆਪਣੇ ਕਿਹੇ ਅਨੁਸਾਰ ਗੁਰਵੇਲ ਸਿੰਘ ਅਰਦਾਸ ਤੋ ਬਾਅਦ ਬੀਤੇ ਦਿਨੀ ਪੋਸਤ ਦੀ ਖੇਤੀ ਕਰ ਦਿੱਤੀ ਗਈ ਜਿਸ ਦੀ ਵੀਡੀਉ ਵਾਈਰਲ ਹੋਣ ਤੋ ਬਾਅਦ ਪੁਲਿਸ ਵੱਲੋ ਗੁਰਵੇਲ ਸਿੰਘ ਉਸਦੇ ਸਾਥੀ ਹਰਭੇਜ ਸਿੰਘ ਅਰਦਾਸੀਏ ਸਮੇਤ ਚਾਰ ਪੰਜ ਹੋਰ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ ਥਾਣਾ ਸਦਰ ਦੇ ਮੁੱਖੀ ਮਨੋਜ ਕੁਮਾਰ ਨੇ ਦੱਸਿਆਂ ਕਿ ਗੁਰਵੇਲ ਸਿੰਘ ਖਿਲਾਫ ਐਨ .ਡੀ.ਪੀ.ਐਸ ਐਕਟ ਧਾਰਾ 28/29/61/85 ਮਾਮਲਾ ਦਰਜ ਕੀਤਾ ਗਿਆਂ ਹੈ ਉਹਨਾਂ ਦੱਸਿਆਂ ਕਿ ਗੁਰਵੇਲ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਰਿਮਾਂਡ ਲੈ ਕੇ ਅੱਗੇ ਪੁਛਤਾਸ਼ ਕੀਤੀ ਜਾਵੇਗੀ

ਬਾਈਟ-ਮਨੋਜ ਕੁਮਾਰ ਥਾਣਾ ਮੁੱਖੀ

ਵਾਈਸ ਉੱਵਰ-ਉੱਧਰ ਗੁਰਵੇਲ ਸਿੰਘ ਨੇ ਪੋਸਤ ਬੀਜਣ ਦੀ ਸ਼ਰੇਆਮ ਗੱਲ ਕਰਦਿਆਂ ਕਿਹਾ ਕਿ ਉਹ ਪੰਜਾਬ ਦੇ ਨੋਜਵਾਨਾਂ ਨੂੰ ਸਮੈਕ ਅਤੇ ਹੈਰੋਇਨ ਦੇ ਨਸ਼ੇ ਤੋ ਬਚਾਉਣ ਲਈ ਲਗਾਤਾਰ ਪੋਸਤ ਦੇ ਠੇਕੇ ਖੋਲਣ ਅਤੇ ਬਿਜਾਈ ਦੀ ਗੱਲ ਕਰ ਰਹੇ ਹਨ ਗੁਰਵੇਲ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਸ਼ਰਾਬ ਦੇ ਠੇਕਿਆਂ ਵਾਂਗ ਪੋਸਤ ਦੇ ਠੇਕੇ ਵੀ ਖੋਲੋ ਜਾਣ

ਬਾਈਟ-ਗੁਰਵੇਲ ਸਿੰਘ Conclusion:ਸਟੋਰੀ ਨਾਮ-ਪੋਸਤ ਦੀ ਖੇਤੀ ਕਰਨ ਵਾਲੇ ਗੁਰਵੇਲ ਸਿੰਘ ਨੂੰ ਤਰਨ ਤਾਰਨ ਪੁਲਿਸ ਵੱਲੌ ਕੀਤਾ ਗਿਆਂ ਗ੍ਰਿਫਤਾਰ ,ਗੁਰਵੇਲ ਸਿੰਘ ਪੰਜਾਬੀ ਦੀ ਜਵਾਨੀ ਨੂੰ ਬਚਾਉਣ ਖਾਤਰ ਪੋਸਤ ਦੇ ਠੇਕੇ ਖੋਲੇ ਜਾਣ ਦੀ ਕੀਤੀ ਮੰਗ
ਐਕਰ-ਬੀਤੇ ਦਿਨ ਤਰਨ ਤਾਰਨ ਦਦੇ ਪਿੰਡ ਗੁਰਵੇਲ ਸਿੰਘ ਵੱਲੋ ਪੋਸਤ ਦੀ ਖੇਤੀ ਕਰਨ ਦੀ ਵੀਡੀਉ ਵਾਈਰਲ ਹੋਣ ਤੋ ਬਾਅਦ ਮੀਡੀਆਂ ਵੱਲੋ ਮਾਮਲੇ ਨੂੰ ਵੱਡੇ ਪੱਧਰ ਤੇ ਉਠਾਉਣ ਤੋ ਬਾਅਦ ਤਰਨ ਤਾਰਨ ਪੁਲਿਸ ਵੱਲੋ ਪੋਸਤ ਦੀ ਖੇਤੀ ਕਰਨ ਵਾਲੇ ਗੁਰਵੇਲ ਸਿੰਘ ਖਿਲਾਫ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆਂ ਹੈ ਗੋਰਤੱਲਬ ਹੈ ਕਿ ਗੁਰੇਵਲ ਸਿੰਘ ਵੱਲੋ ਪੋਸਤ ਦੀ ਖੇਤੀ ਕਰਨ ਤੋ ਪਹਿਲਾਂ ਤਰਨ ਤਾਰਨ ਥਾਣਾ ਸਦਰ ਦੇ ਬਾਹਰ ਥਾਣਾ ਮੁੱਖੀ ਦੇ ਕਵਾਟਰ ਦੇ ਬਾਹਰ ਪੋਸਟਰ ਲਗਾ ਕੇ ਪੋਸਤ ਦੀ ਖੇਤੀ ਕਰਨ ਦੀ ਗੱਲ ਕਹੀ ਗਈ ਸੀ ਲੇਕਿਨ ਪੁਲਿਸ ਵੱਲੋ ਮਾਮਲੇ ਨੂੰ ਹਲਕੇ ਪੱਧਰ ਤੇ ਲੈਣ ਕਾਰਨ ਆਪਣੇ ਕਿਹੇ ਅਨੁਸਾਰ ਗੁਰਵੇਲ ਸਿੰਘ ਅਰਦਾਸ ਤੋ ਬਾਅਦ ਬੀਤੇ ਦਿਨੀ ਪੋਸਤ ਦੀ ਖੇਤੀ ਕਰ ਦਿੱਤੀ ਗਈ ਜਿਸ ਦੀ ਵੀਡੀਉ ਵਾਈਰਲ ਹੋਣ ਤੋ ਬਾਅਦ ਪੁਲਿਸ ਵੱਲੋ ਗੁਰਵੇਲ ਸਿੰਘ ਉਸਦੇ ਸਾਥੀ ਹਰਭੇਜ ਸਿੰਘ ਅਰਦਾਸੀਏ ਸਮੇਤ ਚਾਰ ਪੰਜ ਹੋਰ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ ਥਾਣਾ ਸਦਰ ਦੇ ਮੁੱਖੀ ਮਨੋਜ ਕੁਮਾਰ ਨੇ ਦੱਸਿਆਂ ਕਿ ਗੁਰਵੇਲ ਸਿੰਘ ਖਿਲਾਫ ਐਨ .ਡੀ.ਪੀ.ਐਸ ਐਕਟ ਧਾਰਾ 28/29/61/85 ਮਾਮਲਾ ਦਰਜ ਕੀਤਾ ਗਿਆਂ ਹੈ ਉਹਨਾਂ ਦੱਸਿਆਂ ਕਿ ਗੁਰਵੇਲ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਰਿਮਾਂਡ ਲੈ ਕੇ ਅੱਗੇ ਪੁਛਤਾਸ਼ ਕੀਤੀ ਜਾਵੇਗੀ

ਬਾਈਟ-ਮਨੋਜ ਕੁਮਾਰ ਥਾਣਾ ਮੁੱਖੀ

ਵਾਈਸ ਉੱਵਰ-ਉੱਧਰ ਗੁਰਵੇਲ ਸਿੰਘ ਨੇ ਪੋਸਤ ਬੀਜਣ ਦੀ ਸ਼ਰੇਆਮ ਗੱਲ ਕਰਦਿਆਂ ਕਿਹਾ ਕਿ ਉਹ ਪੰਜਾਬ ਦੇ ਨੋਜਵਾਨਾਂ ਨੂੰ ਸਮੈਕ ਅਤੇ ਹੈਰੋਇਨ ਦੇ ਨਸ਼ੇ ਤੋ ਬਚਾਉਣ ਲਈ ਲਗਾਤਾਰ ਪੋਸਤ ਦੇ ਠੇਕੇ ਖੋਲਣ ਅਤੇ ਬਿਜਾਈ ਦੀ ਗੱਲ ਕਰ ਰਹੇ ਹਨ ਗੁਰਵੇਲ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਸ਼ਰਾਬ ਦੇ ਠੇਕਿਆਂ ਵਾਂਗ ਪੋਸਤ ਦੇ ਠੇਕੇ ਵੀ ਖੋਲੋ ਜਾਣ

ਬਾਈਟ-ਗੁਰਵੇਲ ਸਿੰਘ
ETV Bharat Logo

Copyright © 2024 Ushodaya Enterprises Pvt. Ltd., All Rights Reserved.